ਮੁੰਬਈ, 7 ਅਕਤੂਬਰ (ਪੋਸਟ ਬਿਊਰੋ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ ਸੀ ਪੀ) ਨੇ ਦਾਅਵਾ ਕੀਤਾਹੈ ਕਿ ਦੋ ਅਕਤੂਬਰ ਨੂੰ ਮੁੰਬਈ ਦੇ ਸਮੁੰਦਰੀ ਕੰਢੇ ਉੱਤੇ ਨਾਰਕੋਟਿਕਸ ਕੰਟਰੋਲ ਬਿਊਰੋ(ਐਨ ਸੀ ਬੀ) ਦੀ ਟੀਮ ਨੇ ਇੱਕ ਕਰੂਜ਼ ਉੱਤੇਜਿਹੜਾ ਛਾਪਾ ਮਾਰਿਆ ਦੱਸਿਆ ਸੀ, ਉਹ ਅਸਲ ਵਿੱਚ ਫਰਜ਼ੀ ਸੀ ਅਤੇ ਇਸ ਦੌਰਾਨ ਉਥੋਂ ਕੋਈ ਡਰੱਗਜ਼ ਨਹੀਂ ਮਿਲੀਆਂ ਸਨ। ਐੱਨ ਸੀ ਪੀ ਨੇ ਇਸ ਛਾਪੇ ਦੌਰਾਨ ਐਨ ਸੀ ਬੀ ਟੀਮ ਨਾਲ ਦੋ ਖਾਸ ਵਿਅਕਤੀਆਂ ਦੀ ਮੌਜੂਦਗੀ ਉੱਤੇ ਵੀ ਇਤਰਾਜ਼ਕੀਤਾ ਅਤੇ ਦਾਅਵਾ ਕੀਤਾ ਹੈ ਕਿ ਇਨਾਂ ਵਿੱਚੋਂ ਇੱਕ ਜਣਾ ਭਾਜਪਾ ਦਾਵਰਕਰ ਸੀ।
ਮਹਾਰਾਸ਼ਟਰ ਸਰਕਾਰ ਵਿੱਚ ਘੱਟ-ਗਿਣਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਦਾਅਵਾ ਕੀਤਾ ਹੈ ਕਿ‘ਛਾਪੇ ਦਾ ਸਿਰਫ ਡਰਾਮਾ ਸੀ। ਐਨ ਸੀ ਬੀ ਟੀਮ ਨੂੰ ਕਰੂਜ਼ ਤੋਂ ਕੋਈ ਡਰੱਗਜ਼ ਨਹੀਂ ਮਿਲੇ।’ ਮਲਿਕ ਨੇ ਇਸ ਸੰਬੰਧ ਵਿੱਚ ਕੁਝ ਵੀਡੀਓ ਵੀ ਜਾਰੀ ਕੀਤੇ ਹਨ, ਜਿਹੜੇ ਐਨ ਸੀ ਬੀ ਵੱਲੋਂ ਮਾਰੇ ਗਏ ਛਾਪੇ ਦੇ ਜਾਪਦੇ ਹਨ। ਮਲਿਕ ਨੇ ਕਿਹਾ ਕਿ ਇੱਕ ਵੀਡੀਓ ਵਿੱਚ ਸ਼ਾਹਰੁਖ ਖਾਂਨ ਦੇ ਬੇਟੇ ਆਰੀਅਨ ਖਾਨ ਦੇ ਨਾਲ ਤੁਰਿਆ ਜਾਂਦਾ ਸ਼ਖਸ ਐਨ ਸੀ ਬੀ ਅਧਿਕਾਰੀ ਨਹੀਂ ਸੀ ਅਤੇ ਇਸ ਵਿਅਕਤੀ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਪਤਾ ਲੱਗਾ ਹੈ ਕਿ ਉਹ ਕੁਆਲਾਲੰਪੁਰ ਦਾ ਪ੍ਰਾਈਵੇਟ ਜਾਸੂਸ ਹੈ। ਇੱਕ ਹੋਰ ਵੀਡੀਓ ਵਿੱਚ ਇਸੇ ਕੇਸ ਵਿੱਚ ਗ੍ਰਿਫਤਾਰ ਅਰਬਾਜ਼ ਮਰਚੈਂਟ ਨਾਲ ਤੁਰੇ ਜਾਂਦੇ ਦੋ ਵਿਅਕਤੀਆਂ ਵਿੱਚੋਂ ਇੱਕ ਜਣਾ ਭਾਜਪਾ ਦਾ ਮੈਂਬਰ ਹੈ। ਨਵਾਬ ਮਲਿਕ ਨੇ ਕਿਹਾ, ‘‘ਜੇ ਉਹ ਦੋਵੇਂ ਵਿਅਕਤੀ ਐਨ ਸੀ ਬੀ ਅਧਿਕਾਰੀ ਨਹੀਂ ਹਨ ਤਾਂ ਉਹ ਦੋ ਹਾਈ ਪ੍ਰੋਫਾਈਲ ਲੋਕਾਂ (ਖਾਨ ਅਤੇ ਮਰਚੈਂਟ) ਦੇ ਨਾਲ ਕਿਉਂ ਤੁਰੇ ਜਾਂਦੇ ਸਨ।''
ਇਸ ਮੌਕੇ ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਮਰਚੈਂਟ ਨਾਲ ਨਜ਼ਰ ਆ ਰਹੇ ਵਿਅਕਤੀ ਨੂੰ 21-22 ਸਤੰਬਰ ਨੂੰ ਗੁਜਰਾਤ ਵਿੱਚ ਵੇਖਿਆ ਗਿਆ ਸੀ ਤੇ ਉਸ ਨੂੰ ਮੁੰਦਰਾ ਬੰਦਰਗਾਹ ਤੋਂ ਫੜੀ ਗਈ 3000 ਕਿਲੋ ਹੈਰੋਇਨ ਦੀ ਖੇਪ ਨਾਲ ਜੋੜਿਆ ਜਾ ਸਕਦਾ ਹੈ। ਐਨ ਸੀ ਪੀ ਦੇ ਆਗੂ ਨਵਾਬ ਮਲਿਕ ਨੇ ਕਿਹਾ, ‘‘ਐਨ ਸੀ ਬੀ ਦੇ ਕੁਝ ਵਿਅਕਤੀਆਂ ਨਾਲ ਮਿਲ ਕੇਭਾਜਪਾ ਮਹਾਰਾਸ਼ਟਰ ਸਰਕਾਰ ਤੇ ਬਾਲੀਵੁੱਡ ਨੂੰ ਬਦਨਾਮ ਕਰਨ ਲਈ ਮੌਕਾ ਵਰਤ ਰਹੀ ਹੈ।''
ਵਰਨਣ ਯੋਗ ਹੈ ਕਿ ਐਨ ਸੀ ਬੀ ਨੇ ਇਸ ਤੋਂ ਪਹਿਲਾਂ ਨਵਾਬ ਮਲਿਕ ਦੇ ਜਵਾਈ ਸਮੀਰ ਖਾਨ ਨੂੰ ਇਸ ਸਾਲ 13 ਜਨਵਰੀ ਨੂੰ ਡਰੱਗਜ਼ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਸਤੰਬਰ ਵਿੱਚ ਉਸ ਨੂੰ ਜ਼ਮਾਨਤ ਮਿਲੀ ਸੀ। ਲੋਕਲ ਕੋਰਟ ਨੇ ਮੁੰਬਈ ਦੇ ਸਮੁੰਦਰੀ ਕੰਢੇ ਨੇੜੇ ਇੱਕ ਕਰੂਜ਼ ਜਹਾਜ਼ ਵਿੱਚੋਂ ਬਰਾਮਦ ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਚਾਰ ਜਣਿਆਂ ਨੂੰ 14 ਅਕਤੂਬਰ ਤਕ ਐਨ ਸੀ ਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨ ਸੀ ਬੀ ਨੇ ਕੋਰਟ ਨੂੰ ਦੱਸਿਆ ਕਿ ਗੋਪਾਲ ਆਨੰਦ, ਸਮੀਰ ਸਹਿਗਲ, ਮਾਨਵ ਸਿੰਘਲ ਅਤੇ ਭਾਸਕਰ ਅਰੋੜਾ ਕਰੂਜ਼ ਜਹਾਜ਼ ਉੱਤੇ ਚੱਲ ਰਹੇ ਇਸ ਈਵੈਂਟ ਦੇ ਆਰਗੇਨਾਈਜ਼ਰ ਸਨ ਅਤੇ ਇਸੇ ਈਵੈਂਟ ਦੌਰਾਨ ਕਰੂਜ਼ ਉੱਤੇ ਮੌਜੂਦ ਕੁਝ ਲੋਕ ਡਰੱਗਜ਼ ਲੈ ਰਹੇ ਸਨ। ਐਨ ਸੀ ਬੀ ਇਸ ਮਾਮਲੇ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਸਮੇਤ 17 ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।