Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਅਮਰੀਕੀ ਡਾਕਘਰ ਦਾ ਨਾਂਅ ਭਾਰਤ ਵੰਸ਼ੀ ਸੰਦੀਪ ਸਿੰਘ ਦੇ ਨਾਂਅ ਉਤੇ ਰੱਖਿਆ

October 08, 2021 02:20 AM

ਹਿਊਸਟਨ, 7 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਇੱਕ ਡਾਕਘਰ ਦਾ ਨਾਂਅ ਬਦਲ ਕੇ ਸ਼ਹੀਦ ਹੋਏ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ ਉੱਤੇ ਰੱਖਿਆ ਗਿਆ ਹੈ। ਭਾਰਤਵੰਸ਼ੀ ਸੰਦੀਪ ਸਿੰਘ ਧਾਲੀਵਾਲ ਦੀ ਸਾਲ 2019 ਵਿੱਚ ਟੈਕਸਾਸ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸੰਦੀਪ ਸਿੰਘ 42 ਸਾਲਾ ਧਾਲੀਵਾਲ ਹੈਰਿਸ ਕਾਊਂਟੀ ਸ਼ੈਰਿਫ ਦੇ ਡਿਪਟੀ ਸਨ। 27 ਸਤੰਬਰ 2019 ਨੂੰ ਵਾਹਨ ਜਾਂਚ ਦੌਰਾਨ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਧਾਲੀਵਾਲ ਪਹਿਲੀ ਵਾਰ ਸਾਲ 2015 ਵਿੱਚ ਚਰਚਾ ਵਿੱਚ ਆਏ ਸਨ, ਜਦੋਂ ਉਹ ਸਿੱਖ ਮਾਨਤਾਵਾਂ ਮੁਤਾਬਕ ਦਸਤਾਰ ਅਤੇ ਦਾੜ੍ਹੀ ਰੱਖਦੇ ਹੋਏ ਡਿਊਟੀ ਕਰਨ ਵਾਲੇ ਟੈਕਸਾਸ ਪੁਲਸ ਦੇ ਪਹਿਲੇ ਅਧਿਕਾਰੀ ਬਣੇ ਸਨ।ਹੈਰਿਸ ਕਾਊਂਟੀ ਸ਼ੈਰਿਫ ਦਫਤਰ (ਐਚ ਸੀ ਐਸ ਓ) ਨੇ ਟਵੀਟ ਕਰ ਕੇ ਦੱਸਿਆ ਹੈ ਕਿ ਹਿਊਸਟਨ ਦੇ ਸਿੱਖ ਭਾਈਚਾਰੇ, ਸਥਾਨਕ ਲੋਕ ਨੁਮਾਇੰਦੇੇ ਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੰਗਲਵਾਰ ਨੂੰ ਇੱਕ ਸਮਾਗਮ ਵਿੱਚ ਪੱਛਮੀ ਹੈਰਿਸ ਕਾਊਂਟੀ ਡਾਕਘਰ ਨੂੰ ਨਵਾਂ ਨਾਂਅ ਦਿੱਤਾ ਗਿਆ: ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ’। ਅਮਰੀਕੀ ਪ੍ਰਤੀਨਿਧ ਸਭਾ ਵਿੱਚ ਨਾਂਅ ਬਦਲਣ ਦੀ ਤਜਵੀਜ਼ ਲਿਆਉਣ ਵਾਲੀ ਪਾਰਲੀਮੈਂਟ ਦੀ ਮੈਂਬਰ ਲਿਜੀ ਫਲੈਚਰ ਨੇ ਕਿਹਾ, ‘ਡਿਪਟੀ ਧਾਲੀਵਾਲ ਦੀ ਨਿਸ਼ਕਾਮ ਸੇਵਾ ਤੇ ਸ਼ਾਨਦਾਰ ਜੀਵਨ ਨੂੰ ਯਾਦਗਾਰੀ ਬਣਾਉਣ ਵਿੱਚ ਭੂਮਿਕਾ ਨਿਭਾ ਕੇ ਮੈਂ ਸਨਮਾਨਤ ਮਹਿਸੂਸ ਕਰਦੀ ਹਾਂ। ਉਨ੍ਹਾਂ ਸਾਡੇ ਲੋਕਾਂ ਦੀ ਸ਼ਾਨਦਾਰ ਨੁਮਾਇੰਦਗੀ ਕੀਤੀ ਤੇ ਦੂਜਿਆਂ ਦੀ ਸੇਵਾ ਨਾਲ ਬਰਾਬਰੀ, ਸੰਬੰਧਾਂ ਤੇ ਭਾਈਚਾਰੇ ਲਈ ਕੰਮ ਕੀਤਾ।' ਹੈਰਿਸ ਕਾਊਂਟੀ ਸ਼ੈਰਿਫ ਈ ਗੋਂਜਾਲੇਜ ਨੇ ਕਿਹਾ ਕਿ ਇਹ ਡਾਕਘਰ ਡਿਪਟੀ ਧਾਲੀਵਾਲ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਰਹੇਗਾ। ਇਸ ਮੌਕੇ ਸ਼ਹੀਦ ਸੰਦੀਪ ਦੇ ਪਿਤਾ ਪਿਆਰਾ ਸਿੰਘ ਧਾਲੀਵਾਲ ਨੇ ਇਸ ਸਨਮਾਨ ਤੇ ਸਮਰਥਨ ਲਈ ਹਿਊਸਟਨ ਵਾਸੀਆਂ ਪ੍ਰਤੀ ਧੰਨਵਾਦ ਕੀਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ