Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਨਾ ਹਟਾਏ ਜਾਣ ਕਾਰਨ ਕੈਨੇਡੀਅਨਜ਼ ਦੇ ਟਰੈਵਲ ਪਲੈਨਜ਼ ਵਿੱਚ ਪੈ ਸਕਦਾ ਹੈ ਵਿਘਣ

October 07, 2021 09:59 AM

ਟੋਰਾਂਟੋ, 6 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਅਜੇ ਵੀ ਜ਼ਮੀਨੀ ਸਰਹੱਦ ਨੂੰ ਗੈਰ ਜ਼ਰੂਰੀ ਟਰੈਵਲ ਲਈ ਬੰਦ ਕੀਤੇ ਹੋਣ ਦੇ ਚੱਲਦਿਆਂ ਮਾਹਿਰਾਂ ਦਾ ਕਹਿਣਾ ਹੈ ਕਿ ਕੁੱਝ ਟਰੈਵਲ ਪਸੰਦ ਕਰਨ ਵਾਲੇ ਕੈਨੇਡੀਅਨਜ਼ ਨੂੰ ਇਨ੍ਹਾਂ ਸਿਆਲਾਂ ਵਿੱਚ ਵੀ ਘਰੇ ਹੀ ਰਹਿਣਾ ਹੋਵੇਗਾ। ਇਹ ਉਨ੍ਹਾਂ ਦੀ ਦੂਜੀ ਸਰਦੀ ਹੋਵੇਗੀ ਜਦੋਂ ਉਹ ਸਰਹੱਦੋਂ ਪਾਰ ਨਹੀਂ ਜਾ ਸਕਣਗੇ।
ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਵੱਲੋਂ 21 ਅਕਤੂਬਰ ਨੂੰ ਇਹ ਖੁਲਾਸਾ ਕੀਤਾ ਜਾਵੇਗਾ ਕਿ ਉਹ ਕੈਨੇਡਾ-ਅਮਰੀਕਾ ਬਾਰਡਰ ਉਤੇ ਪਾਬੰਦੀਆਂ ਵਿੱਚ ਢਿੱਲ ਦੇਣੀ ਚਾਹੁੰਦਾ ਹੈ ਜਾਂ ਫਿਰ ਇਨ੍ਹਾਂ ਪਾਬੰਦੀਆਂ ਨੂੰ 30 ਦਿਨਾਂ ਲਈ ਹੋਰ ਵਧਾਉਣਾ ਚਾਹੁੰਦਾ ਹੈ।ਇਹ ਕੋਈ ਵੀ ਨਹੀਂ ਜਾਣਦਾ ਕਿ ਅਮਰੀਕਾ ਨੇ ਜ਼ਮੀਨੀ ਬਾਰਡਰ ਨੂੰ ਬੰਦ ਕਰਕੇ ਕਿਉਂ ਰੱਖਿਆ ਹੋਇਆ ਹੈ ਜਦਕਿ ਕੈਨੇਡੀਅਨਜ਼ ਅਜੇ ਵੀ ਹਵਾਈ ਰਸਤੇ ਰਾਹੀਂ ਅਮਰੀਕਾ ਜਾ ਸਕਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਸਰਕਾਰ ਨੇ ਅਮਰੀਕੀ ਨਾਗਰਿਕਾਂ ਅਤੇ ਕੋਵਿਡ-19 ਖਿਲਾਫ ਪੂਰਾ ਟੀਕਾਕਰਨ ਕਰਵਾ ਚੁੱਕੇ ਪਰਮਾਨੈਂਟ ਰੈਜ਼ੀਡੈਂਟਸ ਲਈ ਟਰੈਵਲ ਸਬੰਧੀ ਪਾਬੰਦੀਆਂ 9 ਅਗਸਤ ਨੂੰ ਹੀ ਹਟਾ ਦਿੱਤੀਆਂ ਸਨ। ਇਸ ਦੌਰਾਨ ਅਮਰੀਕਾ ਦੀ ਸੈਨੇਟ ਡੈਮੋਕ੍ਰੈਟਸ ਦੇ ਇੱਕ ਗਰੁੱਪ, ਜਿਸ ਵਿੱਚ ਮਿਸ਼ੀਗਨ ਤੋਂ ਸੈਨੇਟਰਜ਼ ਡੈਬੀ ਸਟੇਬਨਾਓ ਤੇ ਗੈਰੀ ਪੀਟਰਜ਼, ਨਿਊਯੌਰਕ ਤੋਂ ਸੈਨੇਟਰ ਕਰਸਟੀਨ ਗਿੱਲਬਰਡ, ਨਿਊ ਹੈਂਪਸ਼ਾਇਰ ਤੋਂ ਸੈਨੇਟਰ ਜੀਨ ਸ਼ਾਹੀਨ ਸ਼ਾਮਲ ਹਨ,ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਤੰਬਰ ਵਿੱਚ ਪੱਤਰ ਲਿਖ ਕੇ ਟਰੈਵਲ ਬੈਨ ਹਟਾਉਣ ਦੀ ਮੰਗ ਕੀਤੀ ਸੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ