Welcome to Canadian Punjabi Post
Follow us on

01

July 2025
 
ਮਨੋਰੰਜਨ

ਸੱਤਵੇਂ ਅਸਮਾਨ ਉੱਤੇ ਉਰਵਸ਼ੀ ਰੌਤੇਲਾ

October 07, 2021 02:46 AM

ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਦੇ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿਣ ਵਾਲੀ ਉਰਵਸ਼ੀ ਦੀ ਉਥੇ ਕਾਫੀ ਫੈਨ ਫਾਲੋਇੰਗ ਹੈ। ਆਪਣੀ ਇੱਕ ਤਾਜ਼ਾ ਪੋਸਟ ਵਿੱਚ ਉਸ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਸ ਨੂੰ ਪਿੱਛੇ ਜਿਹੇ ‘ਮੋਸਟ ਇਨਫਲੂਐਂਸ਼ੀਅਲ ਬਾਲੀਵੁੱਡ ਐਕਟ੍ਰੈੱਸ’ ਅਤੇ ‘ਬੈਸਟ ਹਿਊਮੈਨੇਟੇਰੀਅਨ’ ਵਰਗੇ ਦੋ ਇੰਟਰਨੈਸ਼ਨਲ ਐਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਇਨਾਮਾਂ ਨੂੰ ਪਾ ਕੇ ਉਰਵਸ਼ੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਅਤੇ ਉਹ ਖੁਦ ਨੂੰ ਸੱਤਵੇਂ ਅਸਮਾਨ ਉੱਤੇ ਮਹਿਸੂਸ ਕਰ ਰਹੀ ਹੈ। ਇਹੋ ਕਾਰਨ ਹੈ ਕਿ ਉਸ ਨੇ ਇੰਸਟਾਗ੍ਰਾਮ ਉੱਤੇ ਆਪਣੀ ਖੁਸ਼ੀ ਫੈਨਜ਼ ਨਾਲ ਸ਼ੇਅਰ ਕਰਨ ਲਈ ਆਪਣੀਆਂ ਬੋਲਡ ਫੋਟੋਆਂ ਅਤੇ ਵੀਡੀਓ ਪੋਸਟ ਕੀਤੀਆਂ। ਉਸ ਦੀ ਇਸ ਪੋਸਟ ਉੱਤੇ ਯੂਜ਼ਰਜ ਨੇ ਲਵ ਇਮੋਜ਼ੀ ਨਾਲ ਰਿਐਕਸ਼ਨ ਦਿੱਤੇ।
ਉਰਵਸ਼ੀ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਪਿੱਛੇ ਜਿਹੇ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦਾ ਗੋਲਡਨ ਵੀਜ਼ਾ ਮਿਲਿਆ ਹੈ। ਉਸ ਨੇ ਇਹ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਗੋਲਡਨ ਵੀਜ਼ਾ ਦਾ ਮਤਲਬ ਹੈ ਕਿ ਉਹ ਯੂ ਏ ਈ ਵਿੱਚ ਅਗਲੇ 10 ਸਾਲਾਂ ਤੱਕ ਰਹਿ ਸਕਦੀ ਹੈ। ਉਸ ਨੇ ਇਹ ਗੁੱਡ ਨਿਊਜ਼ ਸ਼ੇਅਰ ਕਰ ਕੇ ਲਿਖਿਆ, ‘ਮੈਂ ਪਹਿਲੀ ਭਾਰਤੀ ਮਹਿਲਾ ਹਾਂ, ਜਿਸ ਨੂੰ 10 ਸਾਲਾਂ ਦਾ ਇਹ ਗੋਲਡਨ ਵੀਜ਼ਾ ਸਿਰਫ 12 ਘੰਟਿਆਂ ਵਿੱਚ ਮਿਲਿਆ ਹੈ। ਮੇਰੇ ਤੇ ਮੇਰੇ ਪਰਵਾਰ ਲਈ ਸਵਰਣ ਨਿਵਾਸ ਨਾਲ ਇਸ ਅਨੋਖੀ ਪਛਾਣ ਲਈ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਯੂ ਏ ਈ ਸਰਕਾਰ ਉਸ ਦੇ ਸ਼ਾਸਕਾਂ ਅਤੇ ਲੋਕਾਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ।” ਕੁਝ ਦਿਨ ਪਹਿਲਾਂ ਉਰਵਸ਼ੀ ਨੇ ਖਤਰਨਾਕ ਸਟੰਟ ਤੇ ਮਾਰਸ਼ਲ ਆਰਟ ਕਰਦੇ ਹੋਏ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ। ਉਹ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ ਵਿੱਚ ਬਿਜ਼ੀ ਹੈ। ਚਰਚਾ ਹੈ ਕਿ ਜਲਦੀ ਹੀ ਇੱਕ ਫਿਲਮ ਵਿੱਚ ਉਹ ਕੁਝ ਜ਼ਬਰਦਸਤ ਐਕਸ਼ਨ ਸੀਨ ਕਰਦੀ ਦਿੱਸੇਗੀ। ਨਾਲ ਹੀ ਉਹ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਪਠਾਨ’ ਵਿੱਚ ਵੀ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਨਾਲ ਦਿਖੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!