ਸਵਾਰਘਾਟ, 6 ਅਕਤੂਬਰ (ਪੋਸਟ ਬਿਊਰੋ)- ਨੈਸ਼ਨਲ ਹਾਈਵੇ-205 ਚੰਡੀਗ਼ੜ੍ਹ-ਮਨਾਲੀ ਉੱਤੇ ਗੰਭਰ ਪੁਲ ਉੱਤੇ ਇੱਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਸਾਰੇ ਨੌਜਵਾਨ ਹਰਿਆਣਾ ਦੇ ਕੈਥਲ ਤੋਂ ਮਨਾਲੀ ਘੁੰਮਣ ਜਾ ਰਹੇ ਸੀ ਕਿ ਇਨ੍ਹਾਂ ਦੀ ਕਾਰ ਕਿਸੇ ਹਾਦਸੇ ਕਾਰਨ ਸੜਕ ਦੇ ਕਰੀਬ ਇੱਕ ਕਿਲੋਮੀਟਰ ਥੱਲੇ ਜਾ ਡਿਗੀ।ਇਨ੍ਹਾਂ ਵਿੱਚ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਦੇ ਵਿੱਚ ਫੱਸ ਗਈਆਂ ਅਤੇ ਇੱਕ ਨੌਜਵਾਨ ਦੀ ਲਾਸ਼ ਕਾਰ ਦੇ ਬਾਹਰ ਸੀ।
ਪਤਾ ਲੱਗਾ ਹੈ ਕਿ ਹਾਦਸਾ ਕਈ ਦਿਨ ਪਹਿਲਾਂ ਵਾਪਰ ਚੁੱਕਾ ਸੀ ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਾ। ਪੁਲਸ ਮੋਬਾਈਲ ਲੋਕੇਸ਼ਨ ਦੇ ਆਧਾਰ ਉੱਤੇ ਘਟਨਾਸਥਾਨ ਤਕ ਪੁੱਜੀ। ਮ੍ਰਿਤਕਾਂ ਦੀ ਪਛਾਣ ਰਾਹੁਲ ਪੁੱਤਰ ਦਰਸ਼ਨ ਸਿੰਘ ਪਿੰਡ ਮਾਲਖੇੜੀ-22, ਅਭਿਸ਼ੇਕ-20, ਮੋਹਿਤ ਪੁੱਤਰ ਮਿਆਂ ਸਿੰਘ ਪਿੰਡ ਕੈਥਲ-22, ਰੋਵਿਨ ਪੁੱਤਰ ਰਫਸਿੰਘ, ਭਗਤ ਸਿੰਘ ਗਲੀ ਕੈਥਲ ਦੇ ਰੂਪ ਵਿੱਚ ਹੋਈ ਹੈ।