Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਭਾਰਤ

ਮੁੰਬਈ ਦੇ ਸਾਬਕਾ ਪੁਲਸ ਮੁਖੀ ਪਰਮਬੀਰ ਸਿੰਘ ਫਰਜ਼ੀ ਪਾਸਪੋਰਟ ਦੇ ਨਾਲ ਦੇਸ਼ ਤੋਂ ਨਿਕਲ ਗਏ!

October 07, 2021 02:33 AM

ਨਵੀਂ ਦਿੱਲੀ, 6 ਅਕਤੂਬਰ (ਪੋਸਟ ਬਿਊਰੋ)- ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ, ਮਹਾਰਾਸ਼ਟਰ ਪੁਲਸ ਵੱਲੋਂ ਲੁੱਕਆਊਟ ਸਰਕੂਲਰ (ਐਲ ਓ ਸੀ) ਜਾਰੀ ਕਰਨ ਤੋਂ ਪਹਿਲਾਂ ਜਾਂ ਫਰਜ਼ੀ ਪਾਸਪੋਰਟ ਨਾਲ ਦੇਸ਼ ਛੱਡ ਕੇ ਚਲੇ ਗਏ ਹੋਣਗੇ। ਅਧਿਕਾਰੀਆਂ ਦੇ ਮੁਤਾਬਕ ਪਰਮਬੀਰ ਸਿੰਘ ਦੇ ਛੁੱਟੀ ਉੱਤੇ ਜਾਣ ਤੋਂ ਦੋ ਮਹੀਨੇ ਬਾਅਦ ਮਹਾਰਾਸ਼ਟਰ ਪੁਲਸ ਨੇ ਐਲ ਓ ਸੀ ਜਾਰੀ ਕੀਤਾ ਸੀ।
ਵਰਨਣ ਯੋਗ ਹੈ ਕਿ ਪਰਮਬੀਰ ਸਿੰਘ ਨੇ ਸੱਤ ਮਈ ਨੂੰ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਛੁੱਟੀ ਦੀ ਅਰਜ਼ੀ ਦਿੱਤੀ ਸੀ। ਛੁੱਟੀ ਲੈ ਕੇ ਉਹ ਚੰਡੀਗੜ੍ਹ ਚਲੇ ਗਏ। ਉਥੋਂ ਉਨ੍ਹਾਂ ਆਪਣੀਆਂ ਛੁੱਟੀਆਂ ਵਧਾ ਦਿੱਤੀਆਂ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਪਤਾ ਨਹੀਂ ਲੱਗਾ। ਉਨ੍ਹਾਂ ਖਿਲਾਫ ਪਹਿਲੀ ਐਲ ਓ ਸੀ ਜੁਲਾਈ ਦੇ ਅੱਧ ਵਿੱਚ ਜਾਰੀ ਹੋਈ ਸੀ। ਲੱਗਦਾ ਹੈ ਕਿ ਉਹ ਇਸ ਤੋਂ ਪਹਿਲਾਂ ਦੇਸ਼ ਛੱਡ ਕੇ ਚਲੇ ਗਏ ਹੋਣਗੇ। ਪਰਮਬੀਰ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਕੇਸਾਂ ਵਿੱਚ ਨਾਮਜ਼ਦ ਹਨ। ਉਨ੍ਹਾਂ ਨੂੰ ਅੰਟੀਲੀਆ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਤਲਬ ਕੀਤਾ ਸੀ, ਪਰ ਉਹ ਕਦੇ ਵੀ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਇੱਕ ਅਧਿਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਪਰਮਬੀਰ ਸਿੰਘ ਖਿਲਾਫ ਕਈ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਬਾਰੇ ਐਲ ਓ ਸੀ ਜਾਰੀ ਕੀਤਾ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਜਿਸ ਵਿਅਕਤੀ ਖਿਲਾਫ ਐਲ ਓ ਸੀ ਜਾਰੀ ਕੀਤਾ ਗਿਆ ਹੋਵੇ, ਉਹ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਉੱਤੇ ਇਮੀਗਰੇਸ਼ਨ ਨੂੰ ਪਾਰ ਕਰ ਜਾਵੇ।ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਕੋਈ ਅਜਿਹਾ ਵਿਅਕਤੀ, ਜਿਸ ਬਾਰੇ ਐਲ ਓ ਸੀ ਜਾਰੀ ਹੋਇਆ ਹੋਵੇ, ਇਮੀਗਰੇਸ਼ਨ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਵੇਲੇ ਫੜਿਆ ਜਾਂਦਾ ਹੈ। ਪਾਸਪੋਰਟ ਦਾ ਵੇਰਵਾ ਅਪਲੋਡ ਕਰਦੇ ਸਾਰ ਕੰਪਿਊਟਰ ਸਿਸਟਮ ਅਲਰਟ ਕਰ ਦਿੰਦਾ ਹੈ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਅਟਕਲਾਂ ਸਨ ਕਿ ਉਹ ਨੇਪਾਲ ਤੋਂ ਵਿਦੇਸ਼ ਚਲੇ ਗਏ ਹੋਣ, ਪਰ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਹ ਰੂਟ ਖੁਫੀਆ ਏਜੰਸੀਆਂ ਦੀ ਨਿਗਰਾਨੀ ਵਿੱਚ ਹੈ ਤੇ ਉਥੋਂ ਲੰਘਣਾ ਸੌਖਾ ਨਹੀਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਲਹਨ ਗੋਲੀਕਾਂਡ : ਅੱਠ ਘੰਟੇ ਚੱਲਿਆ ਤਨਿਸ਼ਕਾ ਦਾ ਅਪਰੇਸ਼ਨ, 7 ਗੋਲੀਆਂ `ਤੇ ਸਰਜਰੀ ਦੌਰਾਨ ਵੀ ਹੋਸ਼ ਕਾਇਮ
ਕਿਸਾਨ ਅੰਦੋਲਨ ਦੇ ਇੱਕ ਸਾਲ ਦਾ ਹਿਸਾਬ: 6.35 ਕਰੋੜ ਰੁਪਏ ਚੰਦਾ ਮਿਲਿਆ, 5.39 ਕਰੋੜ ਖਰਚ, 96 ਲੱਖ ਰੁਪਏ ਬੱਚਤ
ਕਿਸਾਨਾਂ ਵਾਂਗ ਜੰਮੂ ਕਸ਼ਮੀਰੀਆਂ ਨੂੰ ਵੀ ਕੁਰਬਾਨੀ ਦੇਣੀ ਪੈ ਸਕਦੀ ਹੈ: ਫਾਰੂਕ
ਪ੍ਰਿਅੰਕਾ ਚਤੁਰਵੇਦੀ ਨੇ ਪਾਰਲੀਮੈਂਟ ਟੀ ਵੀ ਐਂਕਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ‘ਐਸ ਈ ਐਕਸ’ਦੀ ਇਤਰਾਜ਼ਯੋਗ ਸੀਰੀਜ਼ ਬੰਦ
ਭਾਰਤ ਵਿੱਚ ਮਸਾਂ ਤੀਸਰਾ ਹਿੱਸਾ ਲੋਕ ਮਾਸਕ ਪਹਿਨਦੇ ਨੇ
ਜਬਰੀ ਵਸੂਲੀ ਦਾ ਮਾਮਲਾ: ਮੁੰਬਈ ਪੁਲਸ ਵੱਲੋਂ ਪਰਮਬੀਰ ਸਿੰਘ ਅਤੇ ਤਿੰਨ ਹੋਰਨਾਂ ਖਿਲਾਫ ਦੋਸ਼ ਪੱਤਰ ਦਾਖਲ
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਸੱਤਾ ਦੀ ਖੇਡ ਬਦਲਣ ਦੀ ਸੰਭਾਵਨਾ
ਮਹਿਲਾ ਇੰਸਪੈਕਟਰ ਵੱਲੋਂ ਲਿੰਗ ਪਰਿਵਤਰਨ ਕਰਾਉਣ ਦਾ ਫੈਸਲਾ
ਸੁਪਰੀਮ ਕੋਰਟ ਨੇ ਕਿਹਾ: ਬੱਚਿਆਂ ਦੇ ਵੱਡੇ ਹੋਣ ਤਕ ਪਾਲਣ ਦੀ ਜ਼ਿੰਮੇਵਾਰੀ ਪਿਤਾ ਦੀ