ਐਡਮੰਟਨ, 6 ਅਕਤੂਬਰ (ਪੋਸਟ ਬਿਊਰੋ) : ਸੱਤ ਸਾਲਾਂ ਵਿੱਚ ਤੇਲ ਦੀਆਂ ਕੀਮਤਾਂ ਸੱਭ ਤੋਂ ਉੱਤੇ ਪਹੁੰਚ ਚੁੱਕੀਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਹਫਤੇ ਕੈਨੇਡੀਅਨਜ਼ ਨੂੰ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ। ਅਜਿਹਾ ਇਸ ਲਈ ਹੋਣ ਦੀ ਸੰਭਾਵਨਾ ਹੈ ਕਿਉਂਕਿ ਮਹਾਂਮਾਰੀ ਤੋਂ ਬਾਅਦ ਅਰਥਚਾਰੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਹੈ।
ਵਿਨੀਪੈਗ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਰਾਤੀਂ 10 ਸੈਂਟ ਦਾ ਵਾਧਾ ਹੋਇਆ ਤੇ ਤੇਲ ਦੀਆਂ ਕੀਮਤਾਂ 1·429 ਸੈਂਟ ( ਇੱਕ ਡਾਲਰ, 429 ਸੈਂਟ) ਪ੍ਰਤੀ ਲੀਟਰ ਤੱਕ ਅੱਪੜ ਗਈਆਂ। ਇਨ੍ਹਾਂ ਕੀਮਤਾਂ ਵਿੱਚ 1·335 ( ਇੱਕ ਡਾਲਰ, 335 ਸੈਂਟ) ਸੈਂਟ ਪ੍ਰਤੀ ਲੀਟਰ ਤੋਂ ਵਧੀਆਂ ਹਨ ਜਦਕਿ ਪਿਛਲੇ 13 ਸਾਲਾਂ ਵਿੱਚ ਇਨ੍ਹਾਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਸੀ ਹੋਇਆ।
ਇਸ ਦੌਰਾਨ ਟੋਰਾਂਟੋ ਦੇ ਡਰਾਈਵਰਾਂ ਨੂੰ ਵੀਰਵਾਰ ਤੱਕ ਤੇਲ ਦੀਆਂ ਕੀਮਤਾਂ ਵਿੱਚ 1·44 ਸੈਂਟ ( ਇੱਕ ਡਾਲਰ, 44 ਸੈਂਟ) ਪ੍ਰਤੀ ਲੀਟਰ ਵਾਧਾ ਸਹਿਣ ਲਈ ਤਿਆਰ ਰਹਿਣ ਵਾਸਤੇ ਆਖਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਪੰਪਜ਼ ਉੱਤੇ ਤੇਲ ਦੀਆਂ ਕੀਮਤਾਂ ਇੱਕ ਜਾਂ ਦੋ ਸੈਂਟਸ ਹੋਰ ਵਧਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।