Welcome to Canadian Punjabi Post
Follow us on

03

July 2025
 
ਕੈਨੇਡਾ

ਕੰਜ਼ਰਵੇਟਿਵ ਐਮਪੀਜ਼ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਦੇ ਪੱਖ ਵਿੱਚ ਪਾਈ ਗਈ ਵੋਟ

October 06, 2021 09:33 AM

ਓਟਵਾ, 5 ਅਕਤੂਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਚੁਣੇ ਗਏ 118 ਮੈਂਬਰਾਂ ਦਾ ਸਮਰਥਨ ਉਨ੍ਹਾਂ ਨੂੰ ਹਾਸਲ ਹੈ। ਪਾਰਟੀ ਮੈਂਬਰਾਂ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਲਈ ਵੋਟ ਪਾਏ ਜਾਣ ਦੇ ਬਾਵਜੂਦ ਓਟੂਲ ਦਾ ਇਹ ਦਾਅਵਾ ਕਿੰਨਾਂ ਕੁ ਸੱਚ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਫੈਡਰਲ ਚੋਣਾਂ ਵਿੱਚ ਹਾਰ ਤੋਂ ਬਾਅਦ ਮੰਗਲਵਾਰ ਨੂੰ ਓਟਵਾ ਵਿੱਚ ਕੰਜ਼ਰਵੇਟਿਵ ਐਮਪੀਜ਼ ਪਹਿਲੀ ਵਾਰੀ ਇੱਕਠੇ ਹੋਏ।ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਆਗੂ ਐਂਡਰਿਊ ਸ਼ੀਅਰ ਦੀ ਅਗਵਾਈ ਵਿੱਚ ਕੰਜ਼ਰਵੇਟਿਵਾਂ ਨੇ ਜਿੰਨੀਆਂ ਸੀਟਾਂ ਜਿੱਤੀਆਂ ਸਨ ਓਟੂਲ ਦੀ ਅਗਵਾਈ ਵਿੱਚ ਉਸ ਨਾਲੋਂ ਐਤਕੀਂ ਦੋ ਘੱਟ ਸੀਟਾਂ ਪਾਰਟੀ ਨੂੰ ਹਾਸਲ ਹੋਈਆਂ ਹਨ। ਗ੍ਰੇਟਰ ਟੋਰਾਂਟੋ ਏਰੀਆ, ਕਿਊਬਿਕ ਤੇ ਮੈਟਰੋ ਵੈਨਕੂਵਰ ਵਿੱਚ ਵੀ ਪਾਰਟੀ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ।
ਇਸ ਦੇ ਬਾਵਜੂਦ ਓਟੂਲ ਵੱਲੋਂ ਚੋਣਾਂ ਤੋਂ ਲੈ ਕੇ ਹੁਣ ਤੱਕ ਸਕਾਰਾਤਮਕ ਰੌਂਅ ਹੀ ਰੱਖਿਆ ਜਾ ਰਿਹਾ ਹੈ। ਉਹ ਇਸ ਗੱਲ ਉੱਤੇ ਹੀ ਜ਼ੋਰ ਦਿੰਦੇ ਨਜ਼ਰ ਆਏ ਹਨ ਕਿ ਓਨਟਾਰੀਓ ਵਿੱਚ ਵੀ ਉਨ੍ਹਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਵਧੀ ਹੈ ਤੇ ਕਿਵੇਂ ਐਟਲਾਂਟਿਕ ਕੈਨੇਡਾ ਵਿੱਚ ਵੀ ਉਹ ਨਵੀਆਂ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਮੰਗਲਵਾਰ ਨੂੰ ਕੰਜ਼ਰਵੇਟਿਵ ਐਮਪੀਜ਼ ਦੀ ਮੀਟਿੰਗ ਅੰਦਾਜ਼ਨ ਛੇ ਘੰਟੇ ਚੱਲੀ, ਇਸ ਦੌਰਾਨ ਉਨ੍ਹਾਂ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਦੇ ਪੱਖ ਵਿੱਚ ਵੋਟ ਪਾਈ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਟੂਲ ਨੇ ਆਖਿਆ ਕਿ ਉਨ੍ਹਾਂ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਨਾਲ ਉਨ੍ਹਾਂ ਦੇ ਸਿਰ ਉੱਤੇ ਕੋਈ ਤਲਵਾਰ ਨਹੀਂ ਲਟਕ ਰਹੀ।ਉਨ੍ਹਾਂ ਆਖਿਆ ਕਿ ਟੀਮ ਵਜੋਂ ਉਹ ਸਾਰੇ ਇੱਕਜੁੱਟ ਹਨ। ਸਾਡੀ ਇਹ ਪ੍ਰਕਿਰਿਆ ਬਹੁਤ ਹੀ ਪਾਰਦਰਸ਼ੀ ਤੇ ਸਹੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ