Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਕੈਨੇਡਾ

ਲੀਕ ਹੋਏ ਦਸਤਾਵੇਜ਼ਾਂ ਨਾਲ ਖੁੱਲ੍ਹਿਆ ਵਿੱਤੀ ਸੀਕ੍ਰੇਟਸ ਦਾ ਪੰਡੋਰਾ ਬਾਕਸ

October 04, 2021 09:34 AM

ਓਟਵਾ, 3 ਅਕਤੂਬਰ (ਪੋਸਟ ਬਿਊਰੋ) : ਦੁਨੀਆਂ ਦੇ ਸੈਂਕੜੇ ਆਗੂ, ਤਾਕਤਵਰ ਸਿਆਸਤਦਾਨ, ਅਰਬਪਤੀ, ਸੈਲੇਬ੍ਰਿਟੀਜ਼, ਧਾਰਮਿਕ ਆਗੂ ਤੇ ਡਰੱਗ ਡੀਲਰਜ਼ ਆਪਣੇ ਪੈਸੇ ਨੂੰ ਪਿਛਲੀ ਚੌਥਾਈ ਸਦੀ ਤੋਂ ਹਵੇਲੀਆਂ, ਬੀਚ ਉੱਤੇ ਸਥਿਤ ਆਪਣੀ ਪ੍ਰਾਪਰਟੀ, ਯਾਟਸ ਤੇ ਹੋਰਨਾਂ ਥਾਂਵਾਂ ਦੇ ਰੂਪ ਵਿੱਚ ਲੁਕੋ ਰਹੇ ਹਨ। ਇਸ ਦਾ ਖੁਲਾਸਾ ਦੁਨੀਆ ਭਰ ਵਿੱਚ ਸਥਿਤ 14 ਫਰਮਾਂ ਤੋਂ ਹਾਸਲ ਹੋਈਆਂ ਲੱਗਭਗ 12 ਮਿਲੀਅਨ ਫਾਈਲਾਂ ਦੇ ਮੁਲਾਂਕਣ ਼ਤੋਂ ਹੋਇਆ ਹੈ।
ਇਹ ਰਿਪੋਰਟ ਐਤਵਾਰ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਵੱਲੋਂ ਜਾਰੀ ਕੀਤੀ ਗਈ। ਇਸ ਵਿੱਚ 117 ਦੇਸ਼ਾਂ ਦੇ 150 ਮੀਡੀਆ ਆਊਟਲੈੱਟਸ ਦੇ 600 ਪੱਤਰਕਾਰ ਸ਼ਾਮਲ ਹਨ। ਇਨ੍ਹਾਂ ਫਾਈਲਜ਼ ਨੂੰ ਪੰਡੋਰਾ ਪੇਪਰਜ਼ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਅਮੀਰ ਤੇ ਭ੍ਰਿਸ਼ਟ ਲੋਕ ਆਪਣੇ ਪੈਸੇ ਨੂੰ ਲੁਕਾਉਣ ਲਈ ਸਮੁੰਦਰੋਂ ਪਾਰ ਸਥਿਤ ਆਪਣੇ ਖਾਤਿਆਂ ਦੀ ਵਰਤੋਂ ਕਰਦੇ ਸਨ।
ਇਨ੍ਹਾਂ ਗੁਪਤ ਖਾਤਿਆਂ ਦੇ ਮਾਲਕਾਂ ਵਜੋਂ ਜਿਨ੍ਹਾਂ ਮੌਜੂਦਾ ਤੇ ਸਾਬਕਾ 330 ਸਿਆਸਤਦਾਨਾਂ ਦੀ ਪਛਾਣ ਹੋਈ ਹੈ ਉਨ੍ਹਾਂ ਵਿੱਚੋਂ ਕੁੱਝ ਦੇ ਨਾਂ ਇਸ ਪ੍ਰਕਾਰ ਹਨ : ਜੌਰਡਨ ਦੇ ਕਿੰਗ ਅਬਦੁੱਲਾ (ਦੋਇਮ), ਯੂ ਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਆਂਦਰੇ ਬਾਬਿਸ, ਕੀਨੀਆ ਦੇ ਰਾਸ਼ਟਰਪਤੀ ਉਹੂਰੂ ਕੇਨਯਾਟਾ, ਇਕੁਆਡੋਰ ਦੇ ਰਾਸ਼ਟਰਪਤੀ ਗੁਇਲਰਮੋਲਾਸੋ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਾਇਕ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਾਇਕ।
ਇਸ ਰਿਪੋਰਟ ਵਿੱਚ ਤੁਰਕੀ ਦੇ ਕੰਸਟ੍ਰਕਸ਼ਨ ਮਾਹਿਰ ਅਰਮਾਨ ਲਿਸਾਕ ਤੇ ਸਾਫਟਵੇਅਰ ਨਿਰਮਾਤਾ ਰੇਅਨੌਲਡਜ਼ ਐਂਡ ਰੇਅਨੌਲਡਜ਼ ਦੇ ਸਾਬਕਾ ਸੀਈਓ ਰੌਬਰਟ ਟੀ ਬ੍ਰੌਕਮੈਨ ਵੀ ਸ਼ਾਮਲ ਹਨ। ਇਨ੍ਹਾਂ ਖਾਤਿਆਂ ਵਿੱਚੋਂ ਬਹੁਤੇ ਟੈਕਸ ਚੋਰੀ ਕਰਨ ਤੇ ਹੋਰਨਾਂ ਕਾਰਨਾਂ ਕਰਕੇ ਆਪਣੇ ਸਰਮਾਏ ਨੂੰ ਲੁਕਾਉਣ ਲਈ ਖੁਲ੍ਹਵਾਏ ਗਏ ਸਨ।ਯੂਰਪੀਅਨ ਪਾਰਲੀਆਮੈਂਟ ਵਿੱਚ ਗ੍ਰੀਨ ਪਾਰਟੀ ਦੇ ਨੀਤੀਘਾੜੇ ਸਵੈਨ ਗੀਗੋਲਡ ਨੇ ਆਖਿਆ ਕਿ ਇਹ ਨਵਾਂ ਡਾਟਾ ਜਿਹੜਾ ਲੀਕ ਹੋਇਆ ਹੈ ਇਹ ਸਭਨਾਂ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੈ।ਸਾਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।ਇਸ ਤਰ੍ਹਾਂ ਟੈਕਸ ਚੋਰੀ ਰੋਕਣ ਲਈ ਵੀ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।
ਬ੍ਰਿਟਿਸ਼ ਚੈਰੀਟੀਜ਼ ਦੇ ਸੰਘ ਆਕਸਫੈਮ ਇੰਟਰਨੈਸ਼ਨਲ ਨੇ ਇਨ੍ਹਾਂ ਪੰਡੋਰਾ ਪੇਪਰਜ਼ ਨੂੰ ਲਾਲਚ ਦੀ ਮਿਸਾਲ ਦੱਸਦਿਆਂ ਆਖਿਆ ਕਿ ਅਜਿਹਾ ਕਰਕੇ ਹੀ ਦੇਸ਼ਾਂ ਨੂੰ ਟੈਕਸਾਂ ਤੋਂ ਹੋਣ ਵਾਲੀ ਆਮਦਨ ਤੋਂ ਵਾਂਝਾ ਕੀਤਾ ਜਾਂਦਾ ਹੈ ਨਹੀਂ ਤਾਂ ਇਸ ਪੈਸੇ ਨਾਲ ਕਈ ਵਧੀਆ ਪ੍ਰੋਗਰਾਮ ਤੇ ਪ੍ਰੋਜੈਕਟ ਚਲਾਏ ਜਾ ਸਕਦੇ ਹਨ।ਇਹ ਪੰਡੋਰਾ ਪੇਪਰਜ਼ ਵੀ 2016 ਵਿੱਚ ਜਾਰੀ ਕੀਤੇ ਗਏ ਪਨਾਮਾ ਪੇਪਰਜ਼ ਦਾ ਹੀ ਦੂਜਾ ਰੂਪ ਹਨ। ਇਨ੍ਹਾਂ ਨੂੰ ਉਸੇ ਜਰਨਲਿਸਟਿਕ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 1970ਵਿਆਂ ਦੇ ਡਾਟਾ ਦੇ ਨਾਲ ਨਾਲ ਵਧੇਰੇ ਡਾਟਾ 1996 ਤੋਂ 2020 ਤੱਕ ਦਾ ਹੈ।
ਜੌਰਡਨ ਦੇ ਕਿੰਗ ਅਬਦੁੱਲਾ ਦੀ ਸਰਕਾਰ ਉੱਤੇ ਇਸ ਸਾਲ ਘਪਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਉਸ ਦੇ ਹੀ ਸੌਤੇਲੇ ਭਰਾ, ਸਾਬਕਾ ਕ੍ਰਾਊਨ ਪਿੰਸ ਹਮਜ਼ਾ, ਵੱਲੋਂ ਲਾਇਆ ਗਿਆ।ਹਮਜ਼ਾ ਨੇ ਸਰਕਾਰ ਨੂੰ ਭ੍ਰਿਸ਼ਟਾਚਾਰੀ ਦੱਸਿਆ। ਪਰ ਇਸ ਦੇ ਉਲਟ ਖੁਦ ਨੂੰ ਬੇਕਸੂਰ ਦੱਸਦਿਆਂ ਕਿੰਗ ਨੇ ਆਪਣੇ ਸੌਤੇਲੇ ਭਰਾ ਨੂੰ ਨਜ਼ਰਬੰਦ ਕਰਵਾ ਦਿੱਤਾ ਤੇ ਦੋ ਸਾਬਕਾ ਸਹਾਇਕਾਂ ਖਿਲਾਫ ਕਾਨੂੰਨੀ ਕਾਰਵਾਈ ਸੁ਼ਰੂ ਕਰਵਾ ਦਿੱਤੀ। ਅਬਦੁੱਲਾ ਦੇ ਯੂਕੇ ਅਟਾਰਨੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੈ ਤੇ ਕਿੰਗ ਨੇ ਜਨਤਕ ਫੰਡਾਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਹੈ। ਇਹ ਵੀ ਆਖਿਆ ਗਿਆ ਕਿ ਸਕਿਊਰਿਟੀ ਤੇ ਪ੍ਰਾਈਵੇਸੀ ਕਾਰਨਾਂ ਕਰਕੇ ਹੀ ਕਿੰਗ ਨੂੰ ਵਿਦੇਸ਼ਾਂ ਵਿੱਚ ਕੰਪਨੀਆਂ ਕਾਇਮ ਕਰਨੀਆਂ ਪਈਆਂ।
ਇਸੇ ਤਰ੍ਹਾਂ 1997 ਤੋਂ 2007 ਤੱਕ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਬਲੇਅਰ ਨੇ 2017 ਵਿੱਚ 8·8 ਮਿਲੀਅਨ ਡਾਲਰ ਦੀ ਵਿਕਟੋਰੀਅਨ ਬਿਲਡਿੰਗ ਖਰੀਦੀ।ਇਸ ਲਈ ਉਨ੍ਹਾਂ ਨੂੰ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੀ ਕੰਪਨੀ ਖਰੀਦਣੀ ਪਈ, ਜਿਸ ਦੀ ਉਹ ਸੰਪਤੀ ਸੀ।ਹੁਣ ਇਸ ਬਿਲਡਿੰਗ ਵਿੱਚ ਉਨ੍ਹਾਂ ਦੀ ਪਤਨੀ ਚੈਰੀ ਬਲੇਅਰ ਦੀ ਲਾਅ ਫਰਮ ਕੰਮ ਕਰ ਰਹੀ ਹੈ।ਇਹ ਕੰਪਨੀ ਬਹਿਰੇਨ ਦੇ ਇੰਡਸਟਰੀ ਤੇ ਟੂਰਿਜ਼ਮ ਮੰਤਰੀ ਜ਼ਾਇਦ ਬਿਨ ਰਾਸਿ਼ਦ ਅਲ ਜਾਯਨੀ ਤੋਂ ਖਰੀਦੀ ਗਈ।ਜਾਂਚ ਵਿੱਚ ਪਾਇਆ ਗਿਆ ਕਿ ਇਸ ਨਾਲ ਬਲੇਅਰਜ਼ ਨੂੰ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ 400,000 ਡਾਲਰ ਤੋਂ ਵੱਧ ਦੀ ਬਚਤ ਹੋਈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਗੜਬੜ ਵਿੱਚ ਸ਼ਾਮਲ ਨਹੀਂ ਪਾਇਆ ਗਿਆ ਪਰ ਉਨ੍ਹਾਂ ਦੇ ਅੰਦਰੂਨੀ ਦਾਇਰੇ ਨਾਲ ਜੁੜੇ ਲੋਕਾਂ ਜਿਵੇਂ ਕਿ ਵਿੱਤ ਮੰਤਰੀ ਸੌ਼ਕਤ ਫਾਇਜ਼ ਅਹਿਮਦ ਤਾਰਿਨ ਨੂੰ ਗੁਪਤ ਰੂਪ ਵਿੱਚ ਕਈ ਕੰਪਨੀਆਂ ਤੇ ਟਰੱਸਟਜ਼ ਦਾ ਮਾਲਕ ਦੱਸਿਆ ਜਾ ਰਿਹਾ ਹੈ।ਇਮਰਾਨ ਨੇ ਇਸ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਮਾਈਕ੍ਰੌਨ ਕਾਰਨ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕਰੇਗੀ ਸਰਕਾਰ
ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਉਹ ਅੱਜ ਤੋਂ ਜਹਾਜ਼ ਤੇ ਟਰੇਨਜ਼ ਦਾ ਸਫਰ ਨਹੀਂ ਕਰ ਸਕਣਗੇ
ਜਿਨਸੀ ਸ਼ੋਸ਼ਣ ਦੇ ਸਿ਼ਕਾਰ ਆਪਣੇ ਮੈਂਬਰਾਂ ਤੋਂ ਕੈਨੇਡੀਅਨ ਸਰਕਾਰ ਤੇ ਮਿਲਟਰੀ ਆਗੂ ਮੰਗਣਗੇ ਮੁਆਫੀ
ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਅਚਾਨਕ ਡਿੱਗੀਆਂ
ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਸਰਵਿਸ ਟੈਕਸ ਲਾਉਣ ਲਈ ਸਰਕਾਰ ਪੇਸ਼ ਕਰੇਗੀ ਬਿੱਲ
ਜੋਲੀ ਵੱਲੋਂ ਕੈਨੇਡੀਅਨਜ਼ ਨੂੰ ਇਥੋਪੀਆ ਛੱਡਣ ਦੀ ਅਪੀਲ
ਸੰਸਦ ਵਿੱਚ ਹਾਈਬ੍ਰਿਡ ਫਾਰਮੈਟ ਲਾਗੂ ਕਰਨ ਲਈ ਲਿਬਰਲਾਂ ਤੇ ਐਨਡੀਪੀ ਨੇ ਮਤਾ ਕੀਤਾ ਪਾਸ
ਅੱਜ ਬੀਸੀ ਦਾ ਦੌਰਾ ਕਰਨਗੇ ਟਰੂਡੋ
ਸੀਈਆਰਬੀ ਹਾਸਲ ਕਰਨ ਵਾਲਿਆਂ ਵਿੱਚੋਂ ਕੁੱਝ ਨੂੰ ਮੋੜਨੀ ਹੋਵੇਗੀ ਥੋੜ੍ਹੀ ਰਕਮ !
ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ : ਟਰੂਡੋ