Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਮਨੋਰੰਜਨ

ਸ਼ੈਫਾਲੀ ਸ਼ਾਹ ਨੇ ‘ਜਲਸਾ’ ਦੀ ਸ਼ੂਟਿੰਗ ਪੂਰੀ ਕੀਤੀ

September 30, 2021 10:57 PM

ਅਭਿਨੇਤਰੀ ਸ਼ੈਫਾਲੀ ਸ਼ਾਹ ਨੇ ਆਪਣੀ ਆਉਣ ਵਾਲੀ ਫਿਲਮ ‘ਜਲਸਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਵਿੱਚ ਵਿਦਿਆ ਬਾਲਨ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ‘ਤੁਮਹਾਰੀ ਸੁਲੂ’ ਦੇ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਦੇ ਨਿਰਦੇਸ਼ਨ ਹੇਠ ਬਣੀ ਹੈ। ‘ਡੇਲੀ ਕਰਾਈਮ’ ਦੀ ਸਟਾਰ, ਜਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਨੇ ਇੰਸਟਾਗ੍ਰਾਮ ਉਤੇ ਟੀਮ ਲਈ ਸੰਦੇਸ਼ ਸਾਂਝਾ ਕੀਤਾ ਹੈ। ਉਸ ਨੇ ਲਿਖਿਆ, ‘‘ਕਿਸੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਮਗਰੋਂ ਵਿਛੜਨਾ ਸਭ ਤੋਂ ਮੁਸ਼ਕਲ ਹੈ। ਕੈਮਰੇ ਦੇ ਸਾਹਮਣੇ ਜਾਂ ਕੈਮਰੇ ਦੇ ਪਿੱਛੇ ਬਣੇ ਰਿਸ਼ਤੇ ਬਾਰੇ ਮੈਂ ਕਦੇ ਸੋਚਿਆ ਨਹੀਂ ਸੀ। ਇੰਨੇ ਕਲਾਕਾਰਾਂ ਦੇ ਇਕੱਠੇ ਹੋਣ ਨਾਲ ਹਾਸਾ, ਪਾਗਲਪਨ ਅਤੇ ਜਨੂੰਨ ਪੈਦਾ ਹੋਇਆ। ‘ਜਲਸਾ’ ਬਹੁਤ ਖਾਸ ਹੈ।” ਤਿ੍ਰਵੇਣੀ ਅਤੇ ਪ੍ਰਜਵਲ ਚੰਦਰਸ਼ੇਖਰ ਦੀ ਲਿਖੀ ਇਸ ਫਿਲਮ ਵਿੱਚ ਰੋਹਿਣੀ ਹਟੰਗੜੀ, ਇਕਬਾਲ ਖਾਨ, ਵਿਧਾਤਰੀ ਬੇਦੀ, ਗੁਰਪਾਲ ਸਿੰਘ ਅਤੇ ਸੂਰਿਆ ਕਾਸੀਭਟਲਾ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਸ਼ਾਹ ਨੇ ਕਿਹਾ ਕਿ ਉਹ ਫਿਲਮ ਦੇ ਸਾਰੇ ਕਲਾਕਾਰਾਂ ਤੇ ਬਾਕੀ ਅਮਲੇ ਦੀ ਸ਼ੁਕਰਗੁਜ਼ਾਰ ਹੈ। ਫਿਲਮ ਨਿਰਮਾਣ ਟੀ-ਸੀਰੀਜ਼ ਤੇ ਅਬ੍ਰਨਦੰਤੀਆ ਇੰਟਰਟੇਨਮੈਂਟ ਨੇ ਕੀਤਾ ਹੈ, ਜੋ ਪਹਿਲਾਂ ‘ਸ਼ੇਰਨੀ’, ‘ਏਅਰਲਿਫਟ’ ਅਤੇ ‘ਬੇਬੀ’ ਵਰਗੀਆਂ ਫਿਲਮਾਂ ਲਈ ਇਕੱਠੇ ਕੰਮ ਕਰ ਚੁੱਕੇ ਹਨ। ਸ਼ਾਹ, ਜੋ ਪਿੱਛੇ ਜਿਹੇ ਨੈੱਟਫਲਿਕਸ ਦੇ ਪ੍ਰੋਜੈਕਟ ‘ਅਜੀਬ ਦਾਸਤਾਨ’ ਵਿੱਚ ਨਜ਼ਰ ਆਈ ਸੀ, ਨੇ ‘ਡਾਕਟਰ ਜੀ’ ਅਤੇ ‘ਡਾਰਲਿੰਗਜ਼’ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।”

 
Have something to say? Post your comment