ਟੀਨੂੰ, ‘‘ਯਾਰ ਮੈਂ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਗਿਆ ਹਾਂ।”
ਸੋਨੂੰ, ‘‘ਕਿਉਂ, ਕੀ ਹੋ ਗਿਆ?”
ਟੀਨੂੰ, ‘‘ਯਾਰ ਉਹ ਸਾਰਾ ਦਿਨ ਸੋਸ਼ਲ ਮੀਡੀਆ ਉੱਤੇ ਪਕਵਾਨਾਂ ਦੀ ਰੈਸਿਪੀ ਦੇਖਦੀ ਰਹਿੰਦੀ ਹੈ।”
ਸੋਨੂੰ, ‘‘ਹਾਂ, ਤਾਂ ਇਸ ਵਿੱਚ ਦਿੱਕਤ ਕੀ ਹੈ?”
ਟੀਨੂੰ, ‘‘ਰਾਤ ਨੂੰ ਬਣਾਉਂਦੀ ਤਾਂ ਦਾਲ-ਚੌਲ ਹੀ ਏ।”
********
ਪਾਗਲ ਕਿੰਨਾ ਅਜੀਬ ਸ਼ਬਦ ਹੈ, ਕੋਈ ਹੋਰ ਕਹੇ ਤਾਂ ਗੁੱਸਾ ਆਉਂਦਾ ਹੈ, ਬਹੁਤ ਬੁਰਾ ਲੱਗਦਾ ਹੈ।
ਪਰ, ਗਰਲਫ੍ਰੈਂਡ ਕਹੇ, ਤਾਂ ਦੁਨੀਆ ਦਾ ਸਭ ਤੋਂ ਪਿਆਰਾ ਵਿਸ਼ੇਸ਼ਣ ਲੱਗਦਾ ਹੈ।
*******
ਪਤੀ (ਫੋਨ ਉੱਤੇ ਪਤਨੀ ਨੂੰ), ‘‘ਤੂੰ ਬਹੁਤ ਪਿਆਰੀ ਏਂ।”
ਪਤਨੀ (ਸ਼ਰਮਾਉਂਦੇ ਹੋਏ), ‘‘ਥੈਂਕਸ।”
ਪਤੀ, ‘‘ਤੂੰ ਬਿਲਕੁਲ ਰਾਜਕੁਮਾਰੀ ਵਰਗੀ ਏਂ।”
ਪਤਨੀ (ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ), ‘‘ਇਹ ਤੁਸੀਂ ਕੀ ਕਹਿੰਦੇ ਜਾ ਰਹੇ ਹੋ?”
ਪਤੀ, ‘‘ਕੁਝ ਨਹੀਂ ਵਿਹਲਾ ਸੀ, ਸੋਚਿਆ ਥੋੜ੍ਹਾ ਮਜ਼ਾਕ ਕਰ ਲਵਾਂ।”