Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

ਆਪਣੀ ਉਪਲਬਧੀ ਉੱਤੇ ਮਾਣ ਹੈ :ਸ਼ਾਲਿਨੀ ਪਾਂਡੇ

September 29, 2021 02:52 AM

ਤਮਿਲ ਤੇ ਤੇਲਗੂ ਫਿਲਮਾਂ ਦੀ ਅਭਿਨੇਤਰੀ ਸ਼ਾਲਿਨੀ ਪਾਂਡੇ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਊਥ ਦੀ ਸੁਪਰਹਿੱਟ ਫਿਲਮ ‘ਅਰਜੁਨ ਰੈੱਡੀ’ (2017) ਨਾਲ ਕੀਤੀ ਤੇ ਇਸ ਦੇ ਬਾਅਦ ਉਹ ਰਾਤੋ-ਰਾਤ ਸਟਾਰ ਬਣ ਗਈ। ਪੰਜ ਤੇਲਗੂ ਅਤੇ ਤਿੰਨ ਤਮਿਲ ਫਿਲਮਾਂ ਦੇ ਇਲਾਵਾ ਸ਼ਾਲਿਨੀ ਬਾਲੀਵੁੱਡ ਦੀ ਫਿਲਮ ‘ਮੇਰੀ ਨਿੰਮੋ’ (2018) ਦੇ ਇੱਕ ਕੈਮਿਊ ਵਿੱਚ ਨਜ਼ਰ ਆ ਚੁੱਕੀ ਹੈ। ਉਸ ਨੂੰ ਸ਼ਾਰਟ ਫਿਲਮ ‘ਦਵੰਧ’ (2020) ਦੇ ਲੀਡ ਰੋਲ ਵਿੱਚ ਮੌਕਾ ਮਿਲਿਆ ਸੀ। ਪਰੇਸ਼ ਰਾਵਲ ਦੇ ਬੇਟੇ ਆਦਿੱਤਯ ਰਾਵਲ ਨਾਲ ਸ਼ਾਲਿਨੀ ‘ਜੀ 5’ ਦੀ ਫਿਲਮ ‘ਬੰਬਫਾੜ’ ਕਰ ਚੁੱਕੀ ਹੈ। ਉਹ ਰਣਵੀਰ ਸਿੰਘ ਦੇ ਆਪੋਜ਼ਿਟ ‘ਜਯੇਸ਼ਭਾਈ ਜ਼ੋਰਦਾਰ’ ਕਰ ਰਹੀ ਹੈ। ਇਸ ਦੇ ਇਲਾਵਾ ਉਹ ਯਸ਼ਰਾਜ ਫਿਲਮਜ਼ ਦੀ ‘ਮਹਾਰਾਜਾ' ਵਿੱਚ ਆਮਿਰ ਖਾਨ ਦੇ ਬੇਟੇ ਜੁਨੈਦ ਦੇ ਆਪੋਜ਼ਿਟ ਨਜ਼ਰ ਆਏਗੀ। ਖਬਰ ਹੈ ਕਿ ਸ਼ਾਲਿਨੀ ਨਾਲ ਯਸ਼ਰਾਜ ਬੈਨਰ ਨੇ ਤਿੰਨ ਫਿਲਮਾਂ ਦਾ ਕੰਟ੍ਰੈਕਟ ਸਾਈਨ ਕੀਤਾ ਹੈ। ਉਸ ਨੂੰ ਇੱਕ ਤਮਿਲ ਫਿਲਮ ਲਈ ਐੱਸ ਐੱਸ ਰਾਜਾਮੌਲੀ ਨੇ ਸਾਈਨ ਕੀਤਾ ਹੈ। ਪੇਸ਼ ਹਨ ਸ਼ਾਲਿਨੀ ਪਾਂਡੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਅਰਜੁਨ ਰੈੱਡੀ’ ਨੇ ਤੁਹਾਨੂੰ ਖਾਸ ਪਛਾਣ ਦਿੱਤੀ ਸੀ। ਇਸ ਦੀ ਸਫਲਤਾ ਦਾ ਕਰੈਡਿਟ ਕਿਸ ਨੂੰ ਦੇਣਾ ਚਾਹੋਗੇ?
- ਬੇਸ਼ੱਕ ਮੈਂ ਇਸ ਫਿਲਮ ਵਿੱਚ ਆਪਣਾ ਬੈਸਟ ਦਿੱਤਾ, ਪਰ ‘ਅਰਜੁਨ ਰੈੱਡੀ’ ਦੀ ਸਫਲਤਾ ਦਾ ਕਰੈਡਿਟ ਮੈਂ ਸਿਰਫ ਤੇ ਸਿਰਫ ਇਸ ਦੇ ਡਾਇਰੈਕਰ ਸੰਦੀਪ ਰੈਡੀ ਵਾਂਗਾ ਨੂੰ ਦੇਵਾਂਗੀ। ਉਹ ਨਾ ਹੁੰਦੇ ਤਾਂ ਮੈਂ ਸ਼ਾਇਦ ਇਸ ਤਰ੍ਹਾਂ ਦਾ ਪ੍ਰਫਾਰਮੈਂਸ ਨਹੀਂ ਦੇ ਪਾਉਂਦੀ। ਮੈਂ ਖੁਸ਼ਕਿਸਮਤ ਹਾਂ ਕਿ ਅਨੋਖੀ ਪ੍ਰੇਮ ਕਹਾਣੀ ਬਣਾਉਣ ਦੇ, ਉਨ੍ਹਾਂ ਦੇ ਨਜ਼ਰੀਏ ਦਾ ਹਿੱਸਾ ਬਣ ਸਕੀ, ਜਿਸ ਨੇ ਪੂਰੇ ਭਾਰਤ ਵਿੱਚ ਫਿਲਮ ਪ੍ਰੇਮੀਆਂ ਦੇ ਦਿਲੋ-ਦਿਮਾਗ ਵਿੱਚ ਆਪਣੀ ਜਗ੍ਹਾ ਬਣਾਈ। ਸੰਦੀਪ ਰੈੱਡੀ ਵਾਂਗਾ ਨੇ ਇੱਕ ਐਕਟਰ ਦੇ ਰੂਪ ਵਿਚ ਮੇਰੇ ਉੱਤੇ ਜੋ ਵਿਸ਼ਵਾਸ ਕੀਤਾ, ਉਸ ਦੇ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।
* ‘ਅਰਜੁਨ ਰੈੱਡੀ’ ਦੀ ਸਫਲਤਾ ਨਾਲ ਤੁਹਾਨੂੰ ਨਿੱਜੀ ਤੌਰ ਉੱਤੇ ਕਿੰਨਾ ਫਾਇਦਾ ਹੋਇਆ?
- ਇਸ ਫਿਲਮ ਨੇ ਕਲਾਕਾਰ ਦੇ ਤੌਰ ਉੱਤੇ ਮੈਨੂੰ, ਉਹ ਸਭ ਦਿੱਤਾ ਜਿਸ ਦੀ ਕੋਈ ਉਮੀਦ ਕਰ ਸਕਦਾ ਹੈ। ਇਸ ਫਿਲਮ ਤੇ ਫਿਲਮ ਲਈ ਆਪਣੀ ਉਪਲਬਧੀ ਉੱਤੇ ਮੈਨੂੰ ਮਾਣ ਹੈ। ਨਾਲ ਇਸ ਗੱਲ ਦੀ ਖੁਸ਼ੀ ਹੈ ਕਿ ਦਰਸ਼ਕਾਂ ਨੇ ਮੇਰੀ ਮਿਹਨਤ ਦੀ ਸ਼ਲਾਘਾ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਮੈਂ ਜੋ ਕੁਝ ਹਾਂ, ਮੇਰੀ ਜੋ ਪਛਾਣ ਹੈ, ਉਹ ਸਿਰਫ ਇਸੇ ਕਾਰਨ ਹੈ। ਇਸ ਫਿਲਮ ਦੀ ਸਫਲਤਾ ਨੇ, ਇੱਕ ਬਹੁਮੁਖੀ ਕਲਾਕਾਰ ਦੇ ਰੂਪ ਵਿੱਚ ਪਛਾਣ ਬਣਾਉਣ ਦੇ ਮੇਰੇ ਜਨੂਨ ਨੂੰ ਹਵਾ ਦਿੱਤੀ।
* ਤੁਸੀਂ ਰਣਵੀਰ ਸਿੰਘ ਦੇ ਆਪੋਜ਼ਿਟ ‘ਜਯੇਸ਼ਭਾਈ ਜ਼ੋਰਦਾਰ’ ਕਰ ਰਹੇ ਹੋ। ਇਸ ਨੂੰ ਲੈ ਕੇ ਕਿੰਨੀ ਉਮੀਦ ਰੱਖਦੇ ਹੋ?
- ਮੈਂ ਇਸ ਦੀ ਰਿਲੀਜ਼ ਬਾਰੇ ਕਾਫੀ ਜ਼ਿਆਦਾ ਉਤਸ਼ਾਹਤ ਹਾਂ। ਲੱਗਦਾ ਹੈ ਕਿ ‘ਅਰਜੁਨ ਰੈੱਡੀ’ ਦੀ ਤਰ੍ਹਾਂ ਇਹ ਫਿਲਮ ਵੀ ਮੇਰੇ ਲਈ ਕਾਫੀ ਮਜ਼ੇਦਾਰ ਹੋਣ ਵਾਲੀ ਹੈ।
* ‘ਜਯੇਸ਼ਭਾਈ ਜ਼ੋਰਦਾਰ’ ਦੀ ਸਫਲਤਾ ਬਾਰੇ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕਰ ਰਹੀ ਹੋ?
- ਮੈਂ ਐਕਟਿੰਗ ਅਤੇ ਫਿਲਮ ਮੇਕਿੰਗ ਦੋਵਾਂ ਪ੍ਰਕਿਰਿਆਵਾਂ ਦਾ ਹਮੇਸ਼ਾ ਭਰਪੂਰ ਅਨੰਦ ਉਠਾਇਆ ਹੈ, ਸਾਫ ਸ਼ਬਦਾਂ ਵਿੱਚ ਕਹਾਂ ਤਾਂ ਇਸ ਦਾ ਮੇਰੇ ਉੱਤੇ ਕੋਈ ਦਬਾਅ ਨਹੀਂ, ਬਲਕਿ ਇਸ ਨੂੰ ਲੈ ਕੇ ਮੈਂ ਜ਼ਰੂਰਤ ਤੋਂ ਜ਼ਿਆਦਾ ਉਤਸ਼ਾਹਤ ਹਾਂ।
* ‘ਜਯੇਸ਼ਭਾਈ ਜ਼ੋਰਦਾਰ’ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ?
- ਫਿਲਹਾਲ ਮੈਂ ਆਪਣੇ ਰੋਲ ਦੇ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੀ। ਇੰਨਾ ਹੀ ਕਹਾਂਗੀ ਕਿ ਫਿਲਮ ਦੇਖਣ ਦੇ ਬਾਅਦ ਦਰਸ਼ਕਾਂ ਨੂੰ ਕਿਸੇ ਵੀ ਰੂਪ ਵਿੱਚ ਨਿਰਾਸ਼ ਨਹੀਂ ਹੋਣਾ ਪਵੇਗਾ। ਫਿਲਮ ਵਿੱਚ ਮੇਰੇ ਰੋਲ ਦੇ ਬਾਰੇ ਜਾਨਣ ਲਈ ਸਾਰਿਆਂ ਨੂੰ ਫਿਲਮ ਦੀ ਰਿਲੀਜ਼ ਤੱਕ ਇੰਤਜ਼ਾਰ ਕਰਨਾ ਹੋਵੇਗਾ।
* ਰੋਲ ਮੁਤਾਬਕ ਬਾਡੀ ਟ੍ਰਾਂਸਫਰਮੇਸ਼ਨ ਲਈ ਮੇਲ ਐਕਟਰਾਂ ਵਿੱਚ ਆਮਿਰ ਖਾਨ ਅਤੇ ਫੀਮੇਲ ਐਕਟਰੈੱਸਾਂ ਵਿੱਚ ਭੂਮੀ ਪੇਡਨੇਕਰ ਦਾ ਨਾਂਅ ਸਭ ਤੋਂ ਉਪਰ ਆਉਂਦਾ ਹੈ। ਜੇ ਰੋਲ ਦੀ ਡਿਮਾਂਡ ਹੋਵੇ ਤਾਂ ਕੀ ਤੁਸੀਂ ਇਸ ਦੇ ਲਈ ਤਿਆਰ ਹੋ?
- ਮੈਂ ਹੱਥ ਆਏ ਹਰ ਪ੍ਰੋਜੈਕਟ ਵਿੱਚ ਫੁਲ ਐਨਰਜੀ ਅਤੇ ਪੈਸ਼ਨ ਝੋਂਕ ਦੇਣ ਵਾਲੀ ਕਲਾਕਾਰ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰਾ ਪ੍ਰਫਾਰਮੈਂਸ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲੇ ਅਤੇ ਇਸ ਦੇ ਲਈ ਮੈਂ ਖੁਦ ਨੂੰ ਕਿਸੇ ਵੀ ਹੱਦ ਤੱਕ ਲੈ ਜਾਣ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਜੇ ਮੇਰੇ ਕਿਸੇ ਨਿਰਦੇਸ਼ਕ ਦੀ ਜ਼ਰੂਰਤ ਹੈ ਕਿ ਮੈਂ ਸਕਰੀਨ ਉੱਤੇ ਕਿਸੇ ਖਾਸ ਤਰ੍ਹਾਂ ਦੀ ਦਿਸਾਂ, ਤਾਂ ਮੈਨੂੰ ਆਪਣੀ ਬਾਡੀ ਟਾਈਪ ਬਦਲਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ।

 

 
Have something to say? Post your comment