Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

ਹੋਮਵਰਕ ਕੀਤੇ ਬਿਨਾਂ ਸੈਟ ਉੱਤੇ ਨਹੀਂ ਜਾਂਦਾ: ਵਿਵੇਕ ਓਬਰਾਏ

September 29, 2021 02:51 AM

ਵਿਵੇਕ ਓਬਰਾਏ ਅਭਿਨੇਤਾ ਹੋਣ ਦੇ ਨਾਲ ਨਿਰਮਾਤਾ ਅਤੇ ਸਫਲ ਬਿਜ਼ਨਸਮੈਨ ਵੀ ਹਨ। ਉਸ ਦਾ ਮੰਨਣਾ ਹੈ ਕਿ ਉਸ ਨੂੰ ਗਲਤ ਕਾਰਨਾਂ ਤੋਂ ਫਿਲਮਾਂ ਚੁਣਨ ਦੀ ਜ਼ਰੂਰਤ ਨਹੀਂ। ਵਿਵੇਕ ਦੀ ਅਗਲੀ ਵੈੱਬ ਸੀਰੀਜ਼ ‘ਇਨਸਾਈਡ ਏਜ਼ 3’ ਹੋਵੇਗੀ, ਨਾਲ ਹੀ ਬਤੌਰ ਨਿਰਮਾਤਾ ‘ਕੈਨ ਯੂ ਸਾਲਵ ਯੋਰ ਓਨ ਮਰਡਰ ਇਤਿ’ ਵੀ ਆਏਗੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਫਿਲਮਾਂ ਵਿੱਚ ਨੈਗੇਟਿਵ ਅਤੇ ਪਾਜ਼ੀਟਿਵ ਦੋਵੇਂ ਕਿਰਦਾਰ ਨਿਭਾਏ ਹਨ। ਇਨ੍ਹਾਂ ਵਿੱਚ ਬੈਲੇਂਸ ਕਿਵੇਂ ਰੱਖਿਆ?
- ਮੈਨੂੰ ਲੱਗਦਾ ਹੈ ਕਿ ਕਿਰਦਾਰ ਨੈਗੇਟਿਵ ਜਾਂ ਪਾਜ਼ੀਟਿਵ ਨਹੀਂ, ਦਿਲਚਸਪ ਜਾਂ ਬੋਰਿੰਗ ਹੁੰਦਾ ਹੈ, ਜੋ ਕਿਰਦਾਰ ਇੱਕ ਹੀ ਦਿਸ਼ਾ ਵਿੱਚ ਚਲਦੇ ਹਨ, ਉਹ ਮੈਨੂੰ ਬਹੁਤ ਬੋਰਿੰਗ ਲੱਗਦੇ ਹਨ। ਜਿਨ੍ਹਾਂ ਕਿਰਦਾਰਾਂ ਵਿੱਚ ਕਮੀ ਤੇ ਭਾਵਨਾਤਮਕ ਉਤਾਰ-ਚੜ੍ਹਾਅ ਹੁੰਦੇ ਹਨ, ਉਸ ਨੂੰ ਕਰਨ ਵਿੱਚ ਮੈਨੂੰ ਮਜ਼ਾ ਆਉਂਦਾ ਹੈ। ਇਨਸਾਈਡ ਏਜ਼ ਵੈਬ ਸੀਰੀਜ਼ ਦੀ ਗੱਲ ਕਰੀਏ, ਤਾਂ ਮੇਰਾ ਕਿਰਦਾਰ ਪਾਵਰਫੁੱਲ ਸੀ। ਫਿਰ ਸੀਜ਼ਨ 2 ਵਿੱਚ ਉਸ ਦੀ ਗੱਦੀ ਖੁੱਸ ਗਈ। ਬਿਨਾਂ ਪਾਵਰ ਦੇ ਉਸ ਕਿਰਦਾਰ ਵਿੱਚ ਜੋ ਬਦਲਾਅ ਆਏ, ਉਸ ਨੂੰ ਦਿਖਾਉਣਾ ਦਿਲਚਸਪ ਸੀ। ਪਾਵਰ ਮਿਲਣ ਦੇ ਬਾਅਦ ਉਸ ਵਿੱਚ ਕੀ ਬਦਲਾਅ ਆਉਣਗੇ ਉਹ ਦੇਖਣ ਵਿੱਚ ਵੀ ਦਰਸ਼ਕਾਂ ਨੂੰ ਮਜ਼ਾ ਆਏਗਾ। ਡਿਜੀਟਲ ਪਲੇਟਫਾਰਮ ਉੱਤੇ ਤੁਹਾਡੇ ਕੋਲ ਮੌਕਾ ਹੁੰਦਾ ਹੈ ਕਿ ਤੁਸੀਂ ਇੱਕ ਹੀ ਕਿਰਦਾਰ ਨੂੰ ਫੜ ਕੇ ਉਸ ਨੂੰ ਅਲੱਗ-ਅਲੱਗ ਦਿਸ਼ਾ ਵਿੱਚ ਵਿਕਸਿਤ ਕਰ ਸਕਦੇ ਹੋ।
* ‘ਇਨਸਾਈਡ ਏਜ਼’ ਦਾ ਤੀਸਰਾ ਸੀਜ਼ਨ ਆਉਣ ਵਾਲਾ ਹੈ। ਇੱਕ ਹੀ ਕਿਰਦਾਰ ਨੂੰ ਇੱਕ ਅੰਤਰਾਲ ਉੱਤੇ ਨਿਭਾਉਣਾ ਕੀ ਮੁਸ਼ਕਲ ਹੁੰਦਾ ਹੈ?
- ਹਾਂ, ਤੁਸੀਂ ਜਿਸ ਸੁਰ ਉੱਤੇ ਉਸ ਕਿਰਦਾਰ ਨੂੰ ਛੱਡਿਆ ਸੀ, ਉਸ ਨੂੰ ਉਥੋਂ ਦੋਬਾਰਾ ਫੜਨ ਵਿੱਚ ਮੁਸ਼ਕਲ ਤਾਂ ਹੁੰਦੀ ਹੈ, ਪਰ ਉਸ ਵਿੱਚ ਤੁਹਾਡੀ ਟਰੇਨਿੰਗ ਕੰਮ ਆਉਂਦੀ ਹੈ। ਮੈਂ ਪਿਛਲੇ ਸੀਜ਼ਨ ਨੂੰ ਦੋਬਾਰਾ ਦੇਖ ਲੈਂਦਾ ਹਾਂ। ਫਿਰ ਦੇਖਦਾ ਹਾਂ ਕਿ ਨਵੇਂ ਸੀਜ਼ਨ ਵਿੱਚ ਕਿਰਦਾਰ ਦਾ ਗ੍ਰਾਫ ਕੀ ਹੋਵੇਗਾ।
* ਕਿਸੇ ਵੀ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਉਸ ਵਿੱਚ ਯਕੀਨ ਕਰਨਾ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ?
- ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਸ ਕਹਾਣੀ ਵਿੱਚ ਯਕੀਨ ਕਰਾਂ। ਜਦ ਮੈਂ ‘ਕ੍ਰਿਸ਼’ ਫਿਲਮ ਵਿੱਚ ਕਾਲ ਦਾ ਨੈਗੇਟਿਵ ਕਿਰਦਾਰ ਨਿਭਾਇਆ ਤਾਂ ਉਸ ਕਿਰਦਾਰ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਉਹ ਖੁਦ ਦੀ ਕਹਾਣੀ ਦਾ ਹੀਰੋ ਹੁੰਦਾ ਹੈ। ਮੈਂ ਘਰ ਉੱਤੇ ਵ੍ਹੀਲਚੇਅਰ ਉੱਤੇ ਘੁੰਮਿਆ ਕਰਦਾ ਸੀ, ਕਿਉਂਕਿ ਉਸ ਉੱਤੇ ਬੈਠਣ ਦੀ ਆਦਤ ਹੋਣੀ ਚਾਹੀਦੀ ਸੀ। ਜਦ ‘ਕੰਪਨੀ’ ਫਿਲਮ ਕੀਤੀ ਤਾਂ ਝੁੱਗੀ ਵਿੱਚ ਜਾ ਕੇ ਰਹਿਣ ਲੱਗਾ ਸੀ। ‘ਪੀ ਐਮ ਨਰਿੰਦਰ ਮੋਦੀ’ ਫਿਲਮ ਜਦ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਅੱਖਾਂ ਵਿੱਚ ਜੋ ਆਤਮ ਵਿਸ਼ਵਾਸ ਹੈ, ਉਸ ਨੂੰ ਲਿਆਉਣ ਦੇ ਲਈ ਪਾਪਾ ਦੇ ਕਹਿਣ ਉੱਤੇ ਮੈਂ ਸਾਤਵਿਕ ਹੋ ਗਿਆ। ਉਨ੍ਹਾਂ ਦੀ ਤਰ੍ਹਾਂ ਸਵੇਰੇ ਚਾਰ ਵਜੇ ਉਠ ਕੇ ਧਿਆਨ ਅਤੇ ਯੋਗਾ ਕਰਨ ਲੱਗਾ ਸੀ। ਅੱਜਕੱਲ੍ਹ ਬਿਨਾਂ ਕਿਸੇ ਅਲਾਰਮ ਦੇ ਰੋਜ਼ ਚਾਰ ਵਜੇ ਉਠ ਜਾਂਦਾ ਹਾਂ। ਇਹ ਸਭ ਵਿਸ਼ਵਾਸ ਦੇ ਕਾਰਨ ਹੀ ਹੋ ਸਕਦਾ ਹੈ।
* ਇਹ ਸਭ ਜਾਨਣ ਦੇ ਬਾਅਦ ਕੀ ਤੁਹਾਨੂੰ ਮੈਥੇਡ ਐਕਟਰ ਕਹਿਣਾ ਸਹੀ ਹੋਵੇਗਾ?
- ਹਾਂ, ਮੈਂ ਆਪਣਾ ਹੋਮਵਰਕ ਕੀਤੇ ਬਿਨਾਂ ਸੈਟ ਉੱਤੇ ਨਹੀਂ ਜਾਂਦਾ। ਤੁਸੀਂ ਪੂਰੀ ਤਿਆਰੀ ਨਾਲ ਜਦ ਜਾਂਦੇ ਹੋ ਤਾਂ ਇੱਕ-ਇੱਕ ਸਵਾਲ ਨੂੰ ਯਾਦ ਨਹੀਂ ਕਰਨਾ ਪੈਂਦਾ ਹੈ।
* ਤੁਸੀਂ ਇੱਕ ਐਕਟਰ ਹੋਣ ਦੇ ਨਾਲ ਹੀ ਨਿਰਮਾਤਾ ਅਤੇ ਬਿਜ਼ਨਸਮੈਨ ਵੀ ਹੋ। ਜ਼ਿਆਦਾ ਪਿਆਰ ਕਿਸ ਪੇਸ਼ੇ ਨਾਲ ਹੈ?
- ਐਕਟਿੰਗ ਮੇਰਾ ਪੈਸ਼ਨ ਹੈ। ਬਿਜ਼ਨਸ ਦੀ ਮੈਨੂੰ ਸਮਝ ਹੈ। ਮੈਂ ਹਮੇਸ਼ਾ ਤੋਂ ਐਕਟਰ ਬਣਨਾ ਚਾਹੁੰਦਾ ਸੀ, ਸੋਚਿਆ ਨਹੀਂ ਸੀ ਕਿ ਇੱਕ ਸਫਲ ਬਿਜ਼ਨਸਮੈਨ ਬਣ ਸਕਦਾ ਹਾਂ। ਬਿਜ਼ਨਸਮੈਨ ਬਣਨ ਦਾ ਫਾਇਦਾ ਇਹ ਹੈ ਕਿ ਮੈਨੂੰ ਗਲਤ ਕਾਰਨਾਂ ਕਰ ਕੇ ਫਿਲਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਜੋ ਫਿਲਮਾਂ ਪਸੰਦ ਆਉਂਦੀਆਂ ਹਨ ਉਹੀ ਕਰਦਾ ਹਾਂ। ਨਿਰਮਾਤਾ ਤਾਂ ਮੈਂ ਬੱਸ ਨਾਂਅ ਦਾ ਹਾਂ। ਸਿਰਫ ਕ੍ਰਿਏਟਿਵ ਹਿੱਸੇ ਤੱਕ ਜੁੜਦਾ ਹਾਂ, ਉਸ ਦੇ ਬਾਅਦ ਪ੍ਰੋਡਕਸਨ ਪਾਰਟਨਰਾਂ ਅਤੇ ਮਾਹਰ ਹਨ, ਜੋ ਬਾਕੀ ਦਾ ਕੰਮ ਸੰਭਾਲਦੇ ਹਨ।
* ਤੁਹਾਡੀ ਫਿਲਮ ‘ਪੀ ਐੱਮ ਨਰਿੰਦਰ ਮੋਦੀ’ ਡਿਜੀਟਲ ਪਲੇਟਫਾਰਮ ਐੱਮ ਐਕਸ ਪਲੇਅਰ ਉੱਤੇ ਰਿਲੀਜ਼ ਹੋਈ ਹੈ। ਡਿਜੀਟਲ ਪਲੇਟਫਾਰਮ ਦੀ ਅਹਿਮੀਅਤ ਤੁਹਾਡੇ ਲਈ ਕਿੰਨੀ ਵਧ ਗਈ ਹੈ?
- ਮੇਰੇ ਲਈ ਇਹ ਮਹੱਤਵ ਪੂਰਨ ਫਿਲਮ ਰਹੀ। ਖੁਸ਼ੀ ਦੀ ਗੱਲ ਹੈ ਕਿ ਇਸ ਨੂੰ ਲੋਕ ਫ੍ਰੀ ਦੇਖ ਰਹੇ ਹਨ। ਬੱਚਿਆਂ ਨੂੰ ਇਹ ਦੇਖਣੀ ਚਾਹੀਦੀ ਹੈ, ਉਨ੍ਹਾਂ ਨੂੰ ਪ੍ਰੇਰਨਾ ਮਿਲੇਗੀ। ਇੱਕ ਚੰਗੀ ਪ੍ਰਫਾਰਮੈਂਸ ਕਰਨ ਦੇ ਬਾਅਦ ਤੁਸੀਂ ਇਹੀ ਚਾਹੁੰਦੇ ਹੋ ਕਿ ਲੋਕ ਉਸ ਫਿਲਮ ਨੂੰ ਦੇਖਣ। ਡਿਜੀਟਲ ਪਲੇਟਫਾਰਮ ਇਸ ਇੱਛਾ ਨੂੰ ਪੂਰਾ ਕਰ ਰਿਹਾ ਹੈ।

 
Have something to say? Post your comment