ਪਤੀ, ‘‘ਇਹ ਦਾਲ ਕਿਵੇਂ ਬਣਾਈ ਹੈ? ਨਾ ਲੂਣ ਹੈ, ਨਾ ਮਿਰਚ, ਬਿਲਕੁਲ ਫਿੱਕੀ ਹੈ।”
ਪਤਨੀ (ਵੇਲਣਾ ਦਿਖਾਉਂਦੇ ਹੋਏ), ‘‘ਪਹਿਲਾਂ ਤੁਸੀਂ ਮੋਬਾਈਲ ਸਾਈਡ ਉੱਤੇ ਰੱਖੋ, ਕਦੋਂ ਦੀ ਵੇਖ ਰਹੀ ਹਾਂ, ਪਾਣੀ ਵਿੱਚ ਡੁਬੋ-ਡੁਬੋ ਕੇ ਰੋਟੀ ਖਾ ਰਹੇ ਹੋ।”
********
ਲੜਕਾ, ‘‘ਚੰਗਾ ਫੋਨ ਰੱਖਦਾ ਹਾਂ, ਡਰਾਈਵ ਕਰ ਰਿਹਾ ਹਾਂ।”
ਲੜਕੀ, ‘‘ਕਿਉਂ ਡਰਾਈਵ ਕਰਦੇ ਹੋਏ ਗੱਲ ਨਹੀਂ ਕਰ ਸਕਦੇ?”
ਲੜਕਾ, ‘‘ਓਏ ਪਾਗਲ, ਇੱਕ ਹੱਥ ਨਾਲ ਆਟੋ ਨਹੀਂ ਚਲਾਇਆ ਜਾਂਦਾ?”
********
ਡਾਕਟਰ (ਮਰੀਜ਼ ਨੂੰ), ‘‘ਜਾਣਦੇ ਹੋ, ਬਚਪਨ ਵਿੱਚ ਮੈਂ ਡਾਕੂ ਬਣਨਾ ਚਾਹੁੰਦਾ ਸੀ।”
ਮਰੀਜ਼ (ਜ਼ਿਆਦਾ ਬਿੱਲ ਵੇਖ ਕੇ), ‘‘ਤੁਸੀਂ ਬਹੁਤ ਕਿਸਮਤ ਵਾਲੇ ਹੋ, ਵਰਨਾ ਇਸ ਦੁਨੀਆ ਵਿੱਚ ਸੁਫਨੇ ਕਿਸ ਦੇ ਸੱਚ ਹੁੰਦੇ ਹਨ।”