Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਸੱਜਣ ਦੀ ਥਾਂ ਮਹਿਲਾ ਰੱਖਿਆ ਮੰਤਰੀ ਬਣਾਉਣ ਦੀ ਉੱਠੀ ਮੰਗ

September 27, 2021 06:11 PM

ਓਟਵਾ, 26 ਸਤੰਬਰ (ਪੋਸਟ ਬਿਊਰੋ) : ਫੈਡਰਲ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਨਵਾਂ ਮੰਤਰੀ ਮੰਡਲ ਕਾਇਮ ਕਰਨ ਜਾ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਮਾਹਿਰਾਂ ਵੱਲੋਂ ਇਸ ਵਾਰੀ ਰੱਖਿਆ ਮੰਤਰੀ ਕਿਸੇ ਮਹਿਲਾ ਨੂੰ ਬਣਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ।
ਜਦੋਂ ਗੱਲ ਕੈਨੇਡੀਅਨ ਆਰਮਡ ਫਰਸਿਜ਼ ਵਿੱਚ ਜਿਨਸੀ ਸ਼ੋਸ਼ਣ ਦੀ ਆਉਂਦੀ ਹੈ ਤਾਂ ਸੀਨੀਅਰ ਕਮਾਂਡਰਜ਼ ਵੱਲੋਂ ਆਪ ਇਹ ਗੱਲ ਮੰਨੀ ਗਈ ਹੈ ਕਿ ਹਰਜੀਤ ਸੱਜਣ ਇਸ ਮੁੱਦੇ ਨੂੰ ਸੁਲਝਾਉਣ ਵਿੱਚ ਅਸਫਲ ਰਹੇ ਹਨ ਤੇ ਇਸ ਸੰਦਰਭ ਕਾਰਨ ਉਹ ਆਪਣੀ ਭਰੋਸੇਯੋਗਤਾ ਗੁਆ ਬੈਠੇ ਹਨ। ਹੈਲੀਫੈਕਸ ਵਿੱਚ ਮਾਊਂਟ ਸੇਂਟ ਵਿੰਸੈਂਟ ਯੂਨੀਵਰਸਿਟੀ ਵਿਖੇ ਸੈਂਟਰ ਫੌਰ ਸੋਸ਼ਲ ਇਨੋਵੇਸ਼ਨ ਐਂਡ ਕਮਿਊਨਿਟੀ ਐਂਗੇਜਮੈਂਟ ਦੀ ਹੈੱਡ ਮਾਇਆ ਏਕਲਰ ਨੇ ਆਖਿਆ ਕਿ 2015 ਤੋਂ ਇਸ ਅਹੁਦੇ ਉੱਤੇ ਕਾਇਮ ਸੱਜਣ ਮੁੜ ਇਸ ਅਹੁਦੇ ਉੱਤੇ ਬਰਕਰਾਰ ਰਹਿਣਗੇ ਇਸ ਦਾ ਕਿਆਸ ਵੀ ਨਹੀਂ ਲਾਇਆ ਜਾ ਸਕਦਾ।
ਉਨ੍ਹਾਂ ਆਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਇਸ ਗੱਲ ਤੋਂ ਉੱਕਾ ਹੀ ਅਨਜਾਣ ਹੈ ਕਿ ਇਸ ਮਾਮਲੇ ਬਾਰੇ ਲੋਕ ਕੀ ਸੋਚਦੇ ਹਨ ਤੇ ਇਸ ਲਈ ਕਿਸ ਤਰ੍ਹਾਂ ਦਾ ਸਖ਼ਤ ਐਕਸ਼ਨ ਲਏ ਜਾਣ ਦੀ ਲੋੜ ਹੈ।ਹਾਲਾਂਕਿ ਏਕਲਰ ਦਾ ਮੰਨਣਾ ਹੈ ਕਿ ਇਹ ਸਮਾਂ ਕਿਸੇ ਮਹਿਲਾ ਨੂੰ ਰੱਖਿਆ ਮੰਤਰੀ ਬਣਾਏ ਜਾਣ ਦਾ ਹੈ। ਉਨ੍ਹਾਂ ਨੇ ਤੇ ਹੋਰਨਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਇਸ ਅਹੁਦੇ ਲਈ ਸਹੀ ਸ਼ਖਸ ਦਾ ਚੁਣਿਆ ਜਾਣਾ ਬੇਹੱਦ ਜ਼ਰੂਰੀ ਹੈ।
ਇਸ ਤੋਂ ਪਹਿਲਾਂ 1993 ਵਿੱਚ ਕੈਨੇਡਾ ਦੀ ਪਹਿਲੀ ਰੱਖਿਆ ਮੰਤਰੀ ਕਿੰਮ ਕੈਂਪਬੈਲ ਬਣੀ ਸੀ ਤੇ ਉਹ ਇਸ ਅਹੁਦੇ ਉੱਤੇ ਸਿਰਫ ਛੇ ਮਹੀਨਿਆਂ ਲਈ ਰਹੀ ਸੀ। ਫਿਰ ਉਹ ਪੰਜ ਮਹੀਨਿਆਂ ਲਈ ਕੈਨੇਡਾ ਦੀ ਪਹਿਲੀ ਤੇ ਇੱਕਮਾਤਰ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼