Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਕੈਨੇਡਾ

ਬੱਚੀਆਂ ਦਾ ਕਤਲ ਕਰਕੇ ਪਿਤਾ ਨੇ ਕੀਤੀ ਖੁਦਕੁਸ਼ੀ

September 25, 2021 12:57 AM

ਓਟਵਾ, 24 ਸਤੰਬਰ (ਪੋਸਟ ਬਿਊਰੋ) : ਗੈਟਿਨਿਊ ਪੁਲਿਸ ਦਾ ਕਹਿਣਾ ਹੈ ਕਿ ਏਲਮਰ, ਕਿਊਬਿਕ ਦੇ ਘਰ ਵਿੱਚ ਇੱਕ ਪਿਤਾ ਤੇ ਉਸ ਦੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ ਡਬਲ ਮਰਡਰ ਤੇ ਖੁਦਕੁਸ਼ੀ ਦਾ ਮਾਮਲਾ ਹੈ।
ਬੁੱਧਵਾਰ ਨੂੰ ਦੁਪਹਿਰੇ 2:00 ਵਜੇ ਪੁਲਿਸ ਅਧਿਕਾਰੀਆਂ ਨੂੰ ਰੂ ਡੰਕਰਕ ਵਿੱਚ ਵੈਸੇ ਹੀ ਜਾਂਚ ਲਈ ਭੇਜਿਆ ਗਿਆ। ਇੱਥੇ ਪੁਲਿਸ ਨੂੰ 51 ਸਾਲਾ ਵਿਅਕਤੀ ਤੇ ਉਸ ਦੀਆਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਤਿੰਨ ਤੇ ਪੰਜ ਸਾਲ ਸੀ, ਦੀਆਂ ਲਾਸ਼ਾਂ ਮਿਲੀਆਂ। ਵੀਰਵਾਰ ਦੁਪਹਿਰ ਨੂੰ ਇੱਕ ਬਿਆਨ ਜਾਰੀ ਕਰਕੇ ਪੁਲਿਸ ਨੇ ਆਖਿਆ ਕਿ ਜਾਂਚਕਾਰਾਂ ਨੇ ਪਤਾ ਲਾਇਆ ਹੈ ਕਿ ਦੋਵਾਂ ਬੱਚੀਆਂ ਦਾ ਕਤਲ ਕੀਤਾ ਗਿਆ ਹੈ ਤੇ ਫਿਰ ਪਿਤਾ ਨੇ ਆਪਣੀ ਜਾਨ ਲੈ ਲਈ। ਪੁਲਿਸ ਨੇ ਦੱਸਿਆ ਕਿ ਬੱਚੀਆਂ ਨਾਲ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਈ।
ਮ੍ਰਿਤਕਾਂ ਦੀ ਪਛਾਣ ਤਿੰਨ ਸਾਲਾ ਓਰਲੀ ਕਪਾਚਾ ਤੇ ਪੰਜ ਸਾਲਾ ਲਾਇਲ ਕਪਾਚਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਪਿਤਾ ਦੀ ਪਛਾਣ 51 ਸਾਲਾ ਐਸੋਡੋਮ ਕਪਾਚਾ ਵਜੋਂ ਕੀਤੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਪਿੱਛੇ ਘਰ ਦਾ ਹੀ ਕੋਈ ਲੜਾਈ ਝਗੜਾ ਜਿ਼ੰਮੇਵਾਰ ਹੋਣ ਦਾ ਸ਼ੱਕ ਹੈ। ਗੁਆਂਢੀਆਂ ਨੂੰ ਵੀ ਇਸ ਤਰ੍ਹਾਂ ਬੱਚੀਆਂ ਦਾ ਕਤਲ ਹੋਣ ਦੀ ਖਬਰ ਸੁਣ ਕੇ ਕਾਫੀ ਝਟਕਾ ਲੱਗਿਆ ਹੈ। ਗੁਆਂਢੀਆਂ ਨੇ ਦੱਸਿਆ ਕਿ ਬੱਚੀਆਂ ਦਾ ਪਿਤਾ ਅਜੇ ਕੁੱਝ ਸਮਾਂ ਪਹਿਲਾਂ ਹੀ ਇੱਥੇ ਸਿ਼ਫਟ ਹੋਇਆ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ ਸੰਸਦ ਮੈਂਬਰਾਂ ਨੇ ਕਿਹਾ ਬੇਭਰੋਸਗੀ ਮਤੇ ਲਈ ਲਿਬਰਲ ਤਿਆਰ ਉੱਤਰੀ ਬੀ.ਸੀ. ਵਿੱਚ 90 ਤੋਂ ਜਿ਼ਆਦਾ ਡਾਇਨਾਸੋਰ ਦੀਆਂ ਮਿਲੀਆਂ ਹੱਡੀਆਂ ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ OPP ਨੇ ਨਸ਼ੇ ਵਿੱਚ ਟੱਲੀ ਦੋ ਡਰਾਈਵਰਾਂ `ਤੇ ਲਗਾਏ ਚਾਰਜਿਜ਼, 90 ਦਿਨ ਲਈ ਡਰਾਈਵਿੰਗ `ਤੇ ਲੱਗੀ ਪਾਬੰਦੀ ਪੈਨਕ੍ਰੀਆਟਿਕ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਓਟਵਾ ਦੀ ਔਰਤ ਦਾ ਦਿਹਾਂਤ