Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ

September 17, 2021 06:50 PM

ਓਨਟਾਰੀਓ, 17 ਸਤੰਬਰ (ਪੋਸਟ ਬਿਊਰੋ) : ਫੈਡਰਲ ਚੋਣਾਂ ਵਿੱਚ ਹੁਣ ਸਿਰਫ ਤਿੰਨ ਦਿਨ ਹੀ ਬਚੇ ਹਨ ਤੇ ਹੋਰਨਾਂ ਆਗੂਆਂ ਸਮੇਤ ਤਿੰਨ ਮੁੱਖ ਪਾਰਟੀਆਂ ਦੇ ਆਗੂਆਂ ਦਾ ਸਾਰਾ ਜ਼ੋਰ ਵੋਟਰਾਂ ਨੂੰ ਆਪਣੇ ਵੱਲ ਕਰਨ ਉੱਤੇ ਲੱਗਿਆ ਹੋਇਆ ਹੈ। ਅੱਜ ਸਾਰੀਆਂ ਮੁੱਖ ਪਾਰਟੀਆਂ ਦੇ ਆਗੂ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਪ੍ਰਚਾਰ ਕਰਨਗੇ।
ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਵਿੰਡਸਰ, ਓਨਟਾਰੀਓ ਵਿੱਚ ਐਲਾਨ ਕਰਨ ਤੋਂ ਬਾਅਦ ਆਪਣੇ ਦਿਨ ਦੀ ਸੁ਼ਰੂਆਤ ਕਰਨਗੇ।ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੀ ਅੱਜ ਦੱਖਣਪੱਛਮੀ ਓਨਟਾਰੀਓ ਵਿੱਚ ਆਪਣੀ ਚੋਣ ਮੁਹਿੰਮ ਚਲਾਵੇਗੀ। ਉਹ ਸ਼ਾਮ ਨੂੰ ਆਪਣੇ ਸਮਰਥਕਾਂ ਨਾਲ ਸੇਂਟ ਕੈਥਰੀਨਜ਼, ਓਨਟਾਰੀਓ ਮੁਲਾਕਾਤ ਕਰਨ ਲਈ ਜਾਣ ਤੋਂ ਪਹਿਲਾਂ ਦੁਪਹਿਰ ਸਮੇਂ ਲੰਡਨ, ਓਨਟਾਰੀਓ ਵਿੱਚ ਐਲਾਨ ਕਰਨਗੇ।
ਐਨਡੀਪੀ ਆਗੂ ਜਗਮੀਤ ਸਿੰਘ ਆਪਣੇ ਏਜੰਡੇ ਦੀ ਸ਼ੁਰੂਆਤ ਸ਼ੇਰਬਰੁੱਕ, ਕਿਊਬਿਕ ਤੋਂ ਕਰਨਗੇ, ਜਿੱਥੇ ਉਹ ਟਰੂਡੋ ਸਰਕਾਰ ਦੇ ਕਲਾਈਮੇਟ ਚੇਂਜ ਬਾਰੇ ਰਿਕਾਰਡ ਬਾਰੇ ਗੱਲ ਕਰਨਗੇ। ਫਿਰ ਜਗਮੀਤ ਸਿੰਘ ਸੈਕਵਿੱਲ, ਨੋਵਾ ਸਕੋਸ਼ੀਆ ਜਾਣਗੇ ਤੇ ਲੋਕਲ ਬਿਜ਼ਨਸਿਜ਼ ਦਾ ਦੌਰਾ ਕਰਨਗੇ ਤੇ ਫਿਰ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨ ਲਈ ਹੈਲੀਫੈਕਸ ਜਾਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ