Welcome to Canadian Punjabi Post
Follow us on

21

October 2021
 
ਅੰਤਰਰਾਸ਼ਟਰੀ

ਇੱਕ ਰਿਪੋਰਟ ਇਹ ਵੀ: ਪਾਕਿ ਦੀ ਸ਼ਹਿ ਨਾਲ ਖਾਲਿਸਤਾਨੀ ਅਮਰੀਕਾ ਵਿੱਚ ਪੈਰ ਜਮਾਉਣ ਲੱਗੇ

September 16, 2021 10:26 PM

ਵਾਸ਼ਿੰਗਟਨ, 16 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਇੱਕ ਹਾਈ ਥਿੰਕ ਟੈਂਕ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨੀ ਸ਼ਹਿਨਾਲ ਵੱਖਵਾਦੀ ਖਾਲਿਸਤਾਨੀ ਗਰੁੱਪ ਹੌਲੀ-ਹੌਲੀ ਅਮਰੀਕਾ ਵਿੱਚ ਪਕੜ ਮਜ਼ਬੂਤ ਬਣਾ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਦਾ ਇਨ੍ਹਾਂ ਦੀਆਂ ਭਾਰਤ ਨੂੰ ਅਸਥਿਰ ਕਰਨ ਦੀਆਂ ਸਰਗਰਮੀਆਂ ਰੋਕਣ ਲਈ ਭਾਰਤ ਵੱਲੋਂ ਕੀਤੀਆਂ ਅਪੀਲਾਂ ਪ੍ਰਤੀ ਰਵੱਈਆ ਠੰਢਾ ਰਿਹਾ ਹੈ।
ਹਡਸਨ ਇੰਸਟੀਚਿਊਟ ਨੇ ਬੀਤੇ ਦਿਨੀਂ ਛਾਪੀ ਆਪਣੀ ਰਿਪੋਰਟ ‘ਪਾਕਿਸਤਾਨ ਦੀ ਅਸਥਿਰਤਾ ਦੀ ਸਾਜ਼ਿਸ਼-ਅਮਰੀਕਾ ਵਿੱਚ ਖਾਲਿਸਤਾਨੀ ਸਰਗਰਮੀ’ ਵਿੱਚ ਪਾਕਿਸਤਾਨ ਤੋਂ ਇਨ੍ਹਾਂ ਨੂੰ ਦਿੱਤੀ ਜਾਂਦੀ ਹਮਾਇਤ ਦੀ ਜਾਂਚ ਕਰਨ ਲਈ ਅਮਰੀਕਾ ਵਿੱਚ ਖਾਲਿਸਤਾਨ ਅਤੇ ਕਸ਼ਮੀਰੀ ਵੱਖਵਾਦੀ ਗਰੁੱਪਾਂਦੇ ਵਿਹਾਰ ਦਾ ਮੁਲਾਂਕਣ ਕੀਤਾ ਹੈ। ਰਿਪੋਰਟ ਵਿੱਚ ਇਨ੍ਹਾਂ ਗਰੁੱਪਾਂਦੇ ਭਾਰਤ ਵਿੱਚਖਾੜਕੂਆਂ ਨਾਲ ਸੰਬੰਧਾਂ ਅਤੇ ਉਨ੍ਹਾਂ ਦੇ ਦੱਖਣ ਏਸ਼ੀਆ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਉੱਤੇ ਸੰਭਾਵੀ ਮਾੜੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ।ਰਿਪੋਰਟ ਮੁਤਾਬਕ ‘ਪਾਕਿਸਤਾਨ ਆਧਾਰਤ ਇਸਲਾਮਕ ਦਹਿਸ਼ਤੀ ਗਰੁੱਪਵਾਂਗ ਖਾਲਿਸਤਾਨੀ ਗਰੁੱਪਵੀ ਨਵੇਂ ਨਾਵਾਂ ਤਹਿਤ ਉਭਰ ਸਕਦੇ ਹਨ।’ ਇਸ ਵਿੱਚ ਕਿਹਾ ਗਿਆ: ਬਦਕਿਸਮਤੀ ਨਾਲ ਅਮਰੀਕੀ ਸਰਕਾਰ ਨੇ ਖਾਲਿਸਤਾਨੀਆਂ ਵੱਲੋਂ ਕੀਤੀ ਗਈ ਹਿੰਸਾ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ, ਜਦ ਕਿ ਖਾਲਿਸਤਾਨ ਮੁਹਿੰਮ ਦੇ ਸਭ ਤੋਂ ਕੱਟੜ ਸਮਰਥਕ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿੱਚ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ, ਜਦੋਂ ਤਕ ਅਮਰੀਕੀ ਸਰਕਾਰ ਖਾਲਿਸਤਾਨ ਨਾਲ ਸਬੰਧਤ ਦਹਿਸ਼ਤਗਰਦ ਤੇ ਖਾੜਕੂਵਾਦ ਦੀ ਨਿਗਰਾਨੀ ਨੂੰ ਪਹਿਲ ਨਹੀਂ ਦਿੰਦੀ, ਉਦੋਂ ਤਕ ਉਨ੍ਹਾਂ ਗਰੁੱਪਾਂਦੀ ਪਛਾਣ ਹੋਣ ਦੀ ਸੰਭਾਵਨਾ ਨਹੀਂ ਹੈ, ਜਿਹੜੇ ਮੌਜੂਦਾ ਸਮੇਂ ਭਾਰਤੀ ਸੂਬੇ ਪੰਜਾਬ ਵਿੱਚ ਹਿੰਸਾ ਵਿੱਚ ਸ਼ਾਮਲ ਹਨ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ