Welcome to Canadian Punjabi Post
Follow us on

21

October 2021
 
ਪੰਜਾਬ

ਨਵਜੋਤ ਸਿੱਧੂ ਦੀ ਬੈਠਕ ਵਿੱਚ ਦਲਬ ਦਲੂ ਵਿਧਾਇਕ ਕਮਾਲੂ ਨੂੰ ਬੈਠਣ ਦੀ ਜਗ੍ਹਾ ਵੀ ਨਹੀਂ ਮਿਲੀ

September 16, 2021 10:21 PM

ਚੰਡੀਗ਼ੜ੍ਹ, 16 ਸਤੰਬਰ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੈਠਕ ਵਿੱਚ ਵਿਧਾਇਕ ਜਗਦੇਵ ਸਿੰਘ ਕਮਾਲੂ ਕਰੀਬ ਡੇਢ ਮਿੰਟ ਬਾਅਦ ਚਲੇ ਗਏ ਅਤੇ ਇਸ ਬਾਰੇ ਸਿਆਸਤ ਭਖ ਗਈ ਹੈ।
ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨ ਬਾਰੇ ਗੱਲਬਾਤ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਬੁਲਾਈ ਸਭਾ ਵਿੱਚ ਜਗਦੇਵ ਸਿੰਘ ਕਮਾਲੂ ਪੁੱਜੇ ਅਤੇ ਕੁਝ ਦੇਰ ਖੜ੍ਹੇ ਰਹੇ, ਫਿਰ ਜਦੋਂ ਖਾਲੀ ਕੁਰਸੀ ਦਿੱਸੀ ਤੇ ਉਹ ਬੈਠਣ ਲੱਗੇ ਤਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਖਾਲੀ ਕੁਰਸੀ ਉੱਤੇ ਵੀ ਬੈਠਣ ਤੋਂ ਰੋਕ ਦਿੱਤਾ। ਅਸਲ ਵਿੱਚ ਜਦੋਂ ਜਗਦੇਵ ਸਿੰਘ ਕਮਾਲੂ ਓਥੇ ਪੁੱਜੇ ਤਾਂ ਖੜ੍ਹੇ ਹੋ ਕੇ ਕੁਰਸੀ ਦਾ ਇੰਤਜ਼ਾਰ ਕਰਨ ਲੱਗੇ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੇ ਅਚਾਨਕ ਅਗਲੀ ਕੁਰਸੀ ਉੱਤੇਬਹਿਣ ਨਾਲ ਕੁਰਸੀ ਖਾਲੀ ਹੋਈ, ਪਰ ਜਦੋਂ ਕਮਾਲੂ ਉਸ ਉੱਤੇ ਬੈਠਣ ਲੱਗੇ ਤਾਂ ਕੁਲਜੀਤ ਸਿੰਘ ਨਾਗਰਾ ਨੇ ਹੱਥ ਦੇ ਇਸ਼ਾਰੇ ਨਾਲ ਕਮਾਲੂ ਨੂੰ ਓਥੇ ਬੈਠਣ ਤੋਂ ਵੀ ਰੋਕ ਦਿੱਤਾ। ਨਤੀਜੇ ਵਜੋਂਜਗਦੇਵ ਸਿੰਘ ਕਮਾਲੂ ਡੇਢ ਮਿੰਟ ਵਿੱਚ ਹੀ ਸਭਾ ਤੋਂ ਬੈਰੰਗ ਪਰਤ ਗਏ।
ਇਸ ਮਸਲੇ ਤੋਂ ਪੰਜਾਬ ਕਾਂਗਰਸ ਵਿੱਚ ਸਿਆਸਤ ਭਖ ਗਈ ਹੈ। ਕਮਾਲੂ ਨੂੰ ਕੁਰਸੀ ਉੱਤੇ ਬੈਠਣ ਤੋਂ ਮਨ੍ਹਾ ਕੀਤੇ ਜਾਣ ਦਾ ਕੁਝ ਕਾਂਗਰਸੀ ਵਿਧਾਇਕਾਂ ਨੇ ਸਖ਼ਤ ਇਤਰਾਜ਼ ਕੀਤਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਕਾਂਗਰਸ ਨਾਲ ਜੁੜਨ ਵਾਲੇ ਵਿਧਾਇਕਾਂ ਦਾ ਅਪਮਾਨ ਸ਼ਾਇਦ ਇਹ ਇਸ ਲਈ ਕੀਤਾ ਹੈ ਕਿ ਜਗਦੇਵ ਸਿੰਘ ਕਮਾਲੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪਿਰਮਲ ਸਿੰਘ ਖਾਲਸਾ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਕੈਪਟਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਕੈਪਟਨ ਦੀ ਅਗਵਾਈ ਵਿੱਚ ਕਾਗਰਸ ਵਿੱਚ ਆਉਣ ਕਾਰਨ ਹੀ ਸਿੱਧੂ ਦੇ ਕਰੀਬੀ ਨਾਗਰਾ ਨੇ ਕਮਾਲੂ ਨੂੰ ਬੈਠਣ ਨਹੀਂ ਦਿੱਤਾ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਂਗਰਸੀ ਵਿਧਾਇਕ ਨੇ ਜਗਰਾਤੇ ਵਿੱਚ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰੇ, ਵੀਡੀਓ ਵਾਇਰਲ
ਕੈਪਟਨ ਦੇ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਕਾਂਗਰਸ ਦੇ ਆਗੂ ਭੜਕੇ
ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਉਣ ਦੇ ਆਪਣੇ ਫ਼ੈਸਲੇ ਨੂੰ ਅਟਲ ਆਖਿਆ
ਗੰਨ ਪੁਆਇੰਟ ਉਤੇ ਜਿਊਲਰ ਦੀ ਦੁਕਾਨ ਵਿੱਚੋਂ 10 ਲੱਖ ਦੀ ਲੁੱਟ
ਇੱਕ ਖਾਲਿਸਤਾਨੀ ਖਾੜਕੂ ਦੀ ਗ਼੍ਰਿਫ਼ਤਾਰੀ ਨਾਲ ਕੌਮਾਂਤਰੀ ਸੰਗਠਨ ਦਾ ਭੇਦ ਖੁੱਲ੍ਹਾ
ਜ਼ਿਲ੍ਹਾ ਅਟਾਰਨੀ ਦੀ ਰਾਏ ਬਿਨਾਂ ਐਸ ਸੀ,ਐਸ ਟੀ ਐਕਟ ਵਾਲੇ ਕੇਸ ਦਰਜ ਨਾ ਕਰੋ: ਹਾਈ ਕੋਰਟ
ਸਿੰਘੂ ਬਾਰਡਰ ਉੱਤੇ ਕਤਲ ਕਰਨ ਵਾਲਾ ਸਰਬਜੀਤ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਐ
ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਦੋ ਸਾਲਾਂ ਬਾਅਦ ਫਿਰ ਸ਼ੁਰੂ
ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਝੋਨੇ ਦੀ ਖਰੀਦ ਅਤੇ ਚੁਕਾਈਂ ਵਿਚ ਭ੍ਰਿ਼ਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਆਸ਼ੂ