Welcome to Canadian Punjabi Post
Follow us on

18

October 2021
 
ਪੰਜਾਬ

ਨਸ਼ੇੜੀ ਪਲੰਬਰ ਵੱਲੋਂ ਔਰਤ ਨੂੰ ਚਾਕੂ ਮਾਰ ਕੇ ਲੁੱਟਣ ਦਾ ਯਤਨ

September 16, 2021 10:19 PM

ਜਲੰਧਰ, 16 ਸਤੰਬਰ (ਪੋਸਟ ਬਿਊਰੋ)- ਟੂਟੀ ਠੀਕ ਕਰਨ ਦੇ ਬਹਾਨੇ ਇੱਕ ਲੁਟੇਰਾ ਦਿਓਲ ਨਗਰ ਵਿੱਚ ਇੱਕ ਘਰ ਵਿੱਚ ਵੜ ਗਿਆ। ਮੌਕਾ ਦੇਖ ਕੇ ਉਸ ਨੇ ਔਰਤਨੂੰ ਚਾਕੂ ਮਾਰ ਕਰ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਔਰਤ ਵੱਲੋਂ ਰੌਲਾ ਪਾਉਣ ਉੱਤੇ ਲੋਕ ਇਕੱਠੇ ਹੋ ਗਏ ਤਾਂ ਨਸ਼ੇੜੀ ਨੇ ਮਕਾਨ ਦੀ ਛੱਤ ਤੋਂ ਛਾਲ ਮਾਰ ਦਿੱਤੀ। ਓਥੇ ਪਹੁੰਚੇ ਏ ਸੀ ਪੀ ਵੈਸਟ ਸਤਿੰਦਰ ਚੱਢਾ ਅਤੇ ਪੁਲਸ ਨੇ ਲੁਟੇਰੇ ਨੂੰ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਪਰਾਸ਼ਰ ਪਤਨੀ ਗੌਤਮ ਵਾਸੀ ਦਿਓਲ ਨਗਰ ਦੀ ਮਾਂਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦਾ ਪਤੀ ਦਿੱਲੀ ਰਹਿੰਦਾ ਹੈ। ਉਹ ਦਿਓਲ ਨਗਰ ਵਿੱਚ ਆਪਣੇ ਪਿਤਾ ਦੀ ਸੇਵਾ ਲਈ ਰਹਿ ਰਹੀ ਹੈ ਅਤੇ ਨਾਲ ਉਸਦੀ ਬੇਟੀ ਹੈ। ਦੁਪਹਿਰ ਸਮੇਂ ਇੱਕ ਵਿਅਕਤੀ ਉਸਦੇ ਘਰ ਆਇਆ ਤੇ ਕਿਹਾ ਕਿ ਉਹ ਪਲੰਬਰ ਹੈ ਅਤੇ ਉਸਦੀ ਮਾਤਾ ਵੀ ਉਸ ਤੋਂ ਘਰ ਦਾ ਕੰਮ ਕਰਵਾਉਂਦੀ ਸੀ। ਗੁਰਪ੍ਰੀਤ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਨੂੰ ਘਰ ਦੀ ਖ਼ਰਾਬ ਟੂਟੀ ਠੀਕ ਕਰਨ ਲਈ ਕਿਹਾ। ਉਸਨੇ ਟੂਟੀ ਠੀਕ ਕੀਤੀ ਤੇ ਜਦੋਂ ਗੁਰਪ੍ਰੀਤ ਨੇ ਉਸ ਨੂੰ ਪੈਸੇ ਦੇਣ ਦੇ ਲਈ ਅਲਮਾਰੀ ਖੋਲ੍ਹੀ ਤਾਂ ਚੋਖੇ ਪੈਸੇ ਦੇਖ ਕੇ ਦੋਸ਼ੀ ਦੇ ਮਨ ਵਿੱਚ ਲਾਲਚ ਆ ਗਿਆ। ਉਸ ਨੇ ਡੱਬ ਵਿੱਚ ਰੱਖੇ ਚਾਕੂ ਨੂੰ ਕੱਢਿਆ ਅਤੇ ਔਰਤ ਦੀ ਗਰਦਨ ਉੱਤੇ ਵਾਰ ਕੀਤਾ। ਉਸ ਪਿੱਛੋਂ ਉਸ ਨੇ ਦੂਸਰਾ ਵਾਰ ਛਾਤੀ ਉੱਤੇ ਕੀਤਾ। ਔਰਤ ਨੇ ਆਪਣੇ ਬਚਾਅ ਲਈ ਆਪਣਾ ਹੱਥ ਅੱਗੇ ਵਧਾਇਆ ਤਾਂ ਉਸ ਨੇ ਤੀਸਰਾ ਵਾਰ ਉਸ ਦੇ ਹੱਥ ਉੱਤੇ ਕੀਤਾ। ਔਰਤ ਵੱਲੋਂ ਰੌਲਾ ਪਾਉਣ ਉੱਤੇ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ। ਲੁਟੇਰੇ ਨੇ ਆਪਣਾ ਬਚਾਅ ਕਰਨ ਲਈ ਘਰ ਦੀ ਛੱਤ ਤੋਂ ਛਾਲ ਮਾਰੀ, ਜਿਸ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।ਪੁੁਲਸ ਦਾ ਕਹਿਣਾ ਹੈ ਕਿ ਦੋਸ਼ੀ ਮਾਨ ਸਿੰਘ ਵਾਸੀ ਜੱਲੋਵਾਲ ਆਬਾਦੀ ਵਿਰੁੱਧ ਕਤਲ ਅਤੇ ਹੋਰ ਧਾਰਾਵਾਂ ਦਾ ਕੇਸ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਵੀ ਸੱਟਾਂ ਲੱਗੀਆਂ ਹਨ, ਇਸ ਲਈ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਪੁਲਸ ਕਸਟੱਡੀ ਵਿੱਚ ਉਦੋਂ ਤਕ ਰੱਖਿਆ ਜਾਵੇਗਾ, ਜਦੋਂ ਤਕ ਉਹ ਠੀਕ ਨਹੀਂ ਹੁੰਦਾ। ਉਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਰਣਜੀਤ ਸਿੰਘ ਕਤਲ ਕੇਸ `ਚ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਨਵਜੋਤ ਸਿੱਧੂ ਨੇ ਫਿਰ ਸੋਨੀਆ ਗਾਂਧੀ ਨੂੰ 13 ਮੁੱਦਿਆਂ ਦੀ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ
ਸਿੱਧੂ ਦੇ ਸਲਾਹਕਾਰ ਮੁਸਤਫਾ ਵੱਲੋਂ ਦੋਸ਼: ਕੈਪਟਨ ਨੇ ਆਪਣੇ ਬੰਦਿਆਂ ਤੋਂ ਮੈਨੂੰ ਪੁੱਠਾ ਟੰਗਣ ਅਤੇ ਘੜੀਸਣ ਦੀਆਂ ਧਮਕੀਆਂ ਦਿਵਾਈਆਂ
ਸਿੰਘੂ ਬਾਰਡਰ ਕਤਲ ਕੇਸ: ਸੋਨੀਪਤ ਅਦਾਲਤ ਵੱਲੋਂ 3 ਨਿਹੰਗਾਂ ਦਾ 6 ਦਿਨਾਂ ਦਾ ਪੁਲੀਸ ਰਿਮਾਂਡ ਜਾਰੀ
ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿੱਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ
ਮੇਲੇ ਵਾਲੇ ਪੰਘੂੜੇ ਵਿੱਚੋਂ ਡਿੱਗ ਕੇ ਸੱਤ ਸਾਲਾ ਬੱਚੇ ਦੀ ਮੌਤ
ਕਿਸਾਨਾਂ ਵੱਲੋਂ ਅਰਬਨ ਏਰੀਆ ਦੇ ਹਿਸਾਬ ਜ਼ਮੀਨੀ ਮੁਆਵਜ਼ੇ ਦੀ ਮੰਗ
ਰਿਸ਼ਤੇਦਾਰ ਦੇ ਵਿਆਹ ਚੱਲੇ ਚੰਡੀਗੜ੍ਹ ਦੇ ਜੋੜੇ ਦੀ ਕਾਰ ਅਤੇ ਗਹਿਣੇ ਲੁੱਟੇ
ਪਾਕਿ ਤੋਂ ਮੰਗਵਾਈ 19 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਕਾਬੂ
ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਵਪਾਰੀਆਂ ਵੱਲੋਂ ਦੋ ਵਾਰੀ ਫਰਾਡ