Welcome to Canadian Punjabi Post
Follow us on

21

October 2021
 
ਅੰਤਰਰਾਸ਼ਟਰੀ

ਤਾਲਿਬਾਨ ਨੇ ਪੰਜਸ਼ੀਰ ਵਿੱਚ 20 ਨਾਗਰਿਕਾਂ ਨੂੰ ਮਾਰ ਸੁੱਟਿਆ

September 15, 2021 10:15 PM

ਨਵੀਂ ਦਿੱਲੀ, 15 ਸਤੰਬਰ (ਪੋਸਟ ਬਿਊਰੋ)- ਤਾਲਿਬਾਨ ਨੇ ਪੰਜਸ਼ੀਰ ਘਾਟੀ, ਜਿੱਥੇ ਫੋਰਸਾਂ ਨਾਲ ਉਸ ਦੀ ਲੜਾਈ ਜਾਰੀ ਹੈ, ਵਿੱਚ ਘੱਟੋ ਘੱਟ 20 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਘਾਟੀ ਵਿੱਚ ਸੰਚਾਰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਰਿਪੋਰਟਿੰਗ ਮੁਸ਼ਕਲ ਹੋ ਗਈ ਹੈ ਇਸ ਦੇ ਬਾਵਜੂਦ ਤਾਲਿਬਾਨ ਵੱਲੋਂ ਕਤਲਾਂ ਦੀ ਗੱਲ ਪਤਾ ਲੱਗੀ ਹੈ।
ਪੰਜਸ਼ੀਰ ਵਿੱਚ ਧੂੜ ਭਰੀ ਸੜਕ ਦੇ ਕੰਢੇ ਦੇ ਫੁਟੇਜ਼ ਵਿੱਚ ਤਾਲਿਬਾਨੀ ਲੜਾਕਿਆਂ ਨਾਲ ਘਿਰੇ ਫ਼ੌਜੀ ਵਰਦੀ ਪਾਈ ਇੱਕ ਵਿਅਕਤੀ ਦਿੱਸਦਾਾ ਹੈ, ਜੋ ਗੋਲੀਆਂ ਦੀ ਆਵਾਜ਼ ਤੋਂ ਬਾਅਦ ਜ਼ਮੀਨ ਉੱਤੇ ਡਿੱਗ ਪੈਂਦਾ ਹੈ। ਇਹ ਸਪੱਸ਼ਟ ਨਹੀਂ ਕਿ ਮਾਰਿਆ ਗਿਆ ਵਿਅਕਤੀ ਫ਼ੌਜੀ ਸੀ ਜਾਂ ਨਹੀਂ। ਇਸ ਖੇਤਰ ਵਿੱਚ ਲੜਾਕੂ ਇਹੋ ਵਰਦੀ ਪਹਿਨਦੇ ਹਨ। ਵੀਡੀਓ ਫੁਟੇਜ ਵਿੱਚ ਇੱਕ ਵਿਅਕਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਨਾਗਰਿਕ ਹੈ। ਇਸੇ ਤਰ੍ਹਾਂ ਪੰਜਸ਼ੀਰ ਵਿੱਚ ਘੱਟ ਤੋਂ ਘੱਟ 20 ਮੌਤਾਂ ਹੋਈਆਂ ਹਨ। ਮਾਰੇ ਗਏ ਲੋਕਾਂ ਵਿੱਚੋਂ ਇੱਕ ਦੁਕਾਨਦਾਰ ਅਬਦੁਲ ਸਾਮੀ ਦੋ ਬੱਚਿਆਂ ਦਾ ਪਿਤਾ ਸੀ।ਸਥਾਨਕ ਸੂਤਰਾਂ ਨੇ ਕਿਹਾ ਕਿ ਤਾਲਿਬਾਨ ਵੱਲੋਂ ਉਸ ਨੂੰ ਫੜੇ ਜਾਣ ਉੱਤੇ ਉਸ ਨੇ ਕਿਹਾ ਸੀ ਕਿ ਮੈਂ ਗ਼ਰੀਬ ਦੁਕਾਨਦਾਰ ਹਾਂ ਅਤੇ ਜੰਗ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ, ਪਰ ਪੰਜਸ਼ੀਰ ਦੇ ਲੜਾਕਿਆਂ ਨੂੰ ਸਿਮ ਕਾਰਡ ਵੇਚਣ ਦੇ ਦੋਸ਼ ਵਿੱਚ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਅਤੇ ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਉਸ ਦੇ ਘਰ ਕੋਲ ਸੁੱਟ ਦਿੱਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ