Welcome to Canadian Punjabi Post
Follow us on

18

October 2021
 
ਅੰਤਰਰਾਸ਼ਟਰੀ

ਦੱਖਣੀ ਕੋਰੀਆ ਵਿੱਚ ਗੂਗਲ ਨੂੰ 17.7 ਕਰੋੜ ਡਾਲਰ ਦਾ ਜੁਰਮਾਨਾ

September 15, 2021 10:14 PM

ਸਿਓਲ, 15 ਸਤੰਬਰ (ਪੋਸਟ ਬਿਊਰੋ)- ਦੱਖਣੀ ਕੋਰੀਆ ਨੇ ਗੂਗਲ ਉੱਤੇ ਘੱਟੋ-ਘੱਟ 17.7 ਕਰੋੜ ਡਾਲਰ ਦਾ ਜੁਰਮਾਨਾ ਲਾ ਦਿੱਤਾ ਹੈ। ਸੈਮਸੰਗ ਅਤੇ ਐਲ ਜੀ ਵਰਗੀਆਂ ਸਮਾਰਟਫੋਨ ਕੰਪਨੀਆਂ ਨੇ ਵੀ ਦੂਜੇ ਆਪਰੇਟਿੰਗ ਸਿਸਟਮ ਦੀ ਵਰਤੋਂ ਸ਼ੁਰੂ ਕਰਨ ਲਈ ਦੇਸ਼ ਦੇ ਨਵੇਂ ਕਾਨੂੰਨ ਹੇਠ ਸਭ ਤੋਂ ਵੱਡਾ ਜੁਰਮਾਨਾ ਲਾਉਣਾ ਸ਼ੁਰੂ ਕੀਤਾ ਹੈ।
ਵਰਨਣ ਯੋਗ ਹੈ ਕਿ ਦੱਖਣੀ ਕੋਰੀਆ ਵੱਲੋਂ ਸੋਧਿਆ ਹੋਇਆ ਟੈਲੀਕਾਮ ਕਾਨੂੰਨ ਲਾਗੂ ਕਰਨ ਨਾਲ ਗੂਗਲ ਅਤੇ ਐਪਲ ਵਰਗੇ ਐਪ ਮਾਰਕੀਟ ਆਪਰੇਟਰਾਂ ਵੱਲੋਂ ਐਪ ਮਾਲਕਾਂ ਤੋਂ ਮਨਮਰਜ਼ੀ ਦੀ ਰਕਮ ਵਸੂਲਣ ਦਾ ਕੰਮ ਬੰਦ ਹੋ ਗਿਆ ਹੈ। ਆਪਣੇ ਇਸੇ ਕਾਨੂੰਨ ਨੂੰ ਲਾਗੂ ਕਰਨ ਪਿੱਛੋਂ ਦੱਖਣੀ ਕੋਰੀਆਈ ਸਰਕਾਰ ਨੇ ਆਈ ਟੀ ਖੇਤਰ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਕੰਪਨੀਆਂ ਗੂਗਲ ਅਤੇ ਐਪਲ ਉੱਤੇ 17.7 ਕਰੋੜ ਡਾਲਰ ਜੁਰਮਾਨਾ ਲਾਇਆ ਹੈ।ਦੱਖਣੀ ਕੋਰੀਆ ਹਮੇਸ਼ਾ ਤੋਂ ਹੀਵਿਦੇਸ਼ੀ ਆਈ ਟੀ ਕੰਪਨੀਆਂ ਬਾਰੇ ਸਖਤ ਰੁਖ ਵਰਤਦਾ ਰਿਹਾ ਹੈ, ਪਰ ਇਸ ਵਾਰ ਉਹ ਦੁਨੀਆ ਵਿੱਚ ਇਕੱਲਾ ਦੇਸ਼ ਹੈ, ਜਿਹੜਾ ਆਪਣੇ ਸੈਮਸੰਗ ਵਰਗੇ ਦੇਸੀ ਐਪ ਮਾਰਕੀਟ ਆਪਰੇਟਰ ਕੰਪਨੀਆਂ ਤੋਂ ਮੋਟੀ ਫੀਸ ਵਸੂਲਣਦਾ ਭਾਰੀ ਜੁਰਮਾਨਾ ਲਾ ਰਿਹਾ ਹੈ।ਦੱਖਣੀ ਕੋਰੀਆ ਦੇ ਫੇਅਰ ਟ੍ਰੇਡ ਕਮਿਸ਼ਨ ਦੀ ਪ੍ਰਧਾਨ ਜੋਹ ਸੰੁਗ-ਫੂਕ ਨੇ ਕਿਹਾ ਕਿ ਸਾਲ 2011 ਤੋਂ ਗੂਗਲ ਲਗਾਤਾਰ ਇਲੈਕਟ੍ਰਾਨਿਕ ਯੰਤਰਾਂ ਉੱਤੇ ਸਖਤ ਟੱਕਰ ਦੇ ਰਿਹਾ ਹੈ। ਉਹ ਆਪਣੇ ਇਲੈਕਟ੍ਰਾਨਿਕ ਭਾਈਵਾਲਾਂ ਨਾਲ ਖੰਡਨ-ਰੋਕੂ ਸਮਝੌਤਿਆਂ ਉੱਤੇਦਸਤਖਤ ਕਰਵਾ ਕੇ ਸਮਝੌਤਾ ਕਰਦਾ ਹੈ। ਇਸ ਨਾਲ ਸਮਾਰਟ ਫੋਨ, ਮੋਬਾਈਲ ਸਾਫਟਵੇਅਰ ਆਦਿ ਕੰਪਨੀਆਂ ਨੂੰ ਵਾਰ-ਵਾਰ ਮੋਡੀਫਾਈਲ ਵਰਜ਼ਨ ਜਾਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਖਣੀ ਕੋਰੀਆਈ ਕੰਪਨੀ ਗਲੈਕਸੀ ਐਂਡਰਾਇਡ ਫੋਨ ਬਣਾਉਂਦੀ ਹੈ, ਜਿਸ ਨੂੰ ਗੂਗਲ ਦੇ 2013 ਦੇ ਇਸ ਨਿਯਮ ਤੋਂ ਕਾਫੀ ਨੁਕਸਾਨ ਉਠਾਉਣਾ ਪੈਂਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਰੀਅਮ ਨਵਾਜ਼ ਨੇ ਕਿਹਾ: ਪਾਂਡੋਰਾ ਪੇਪਰਜ਼ ਵਿੱਚ ਇਮਰਾਨ ਸਰਕਾਰ ਨੰਬਰ ਵੰਨ
ਵਿਦੇਸ਼ੀ ਕਰੰਸੀ ਦੇ ਸੰਕਟ ਕਾਰਨ ਸ੍ਰੀਲੰਕਾ ਨੇ ਤੇਲ ਖ਼ਰੀਦ ਲਈ ਭਾਰਤ ਤੋਂ ਕਰਜ਼ਾ ਮੰਗਿਆ
ਚੀਨ ਨੇ ਪਾਕਿ ਨੂੰ ਅੱਖਾਂ ਦਿਖਾਈਆਂ : ਇੰਜੀਨੀਅਰਾਂ ਦੀ ਮੌਤ ਉਤੇ 285 ਕਰੋੜ ਮੁਆਵਜ਼ਾ ਮੰਗਿਆ
ਯੂਨੀਸੇਫ ਨੇ ਦੱਸਿਆ: ਦੁਨੀਆ ਦੇ ਤੀਹ ਫੀਸਦੀ ਘਰਾਂ ਵਿੱਚ ਹੱਥ ਧੋਣ ਦੀ ਸਹੂਲਤ ਨਹੀਂ
ਸੋਸ਼ਲ ਮੀਡੀਆ ਉਤੇ ਦੋ ਮਿੰਟ ਦੀ ਨੈਗੇਟਿਵਟੀ, ਪੂਰਾ ਦਿਨ ਬਰਬਾਦ
ਬਰਤਾਨੀਆ ਵਿੱਚ ਵੀ ਕੋਰੋਨਾ ਜਾਂਚ ਗੜਬੜ ਤੋਂ ਨਹੀਂ ਬਚੀ
ਯੂ ਕੇ ਵਿੱਚ ਚਾਕੂ ਮਾਰਕੇ ਐਮਪੀ ਦਾ ਕੀਤਾ ਗਿਆ ਕਤਲ
8 ਨਵੰਬਰ ਨੂੰ ਟਰੈਵਲਰਜ਼ ਲਈ ਆਪਣੀਆਂ ਜ਼ਮੀਨੀ ਸਰਹੱਦਾਂ ਖੋਲ੍ਹੇਗਾ ਅਮਰੀਕਾ
ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਹਸਪਤਾਲ ਦਾਖਲ
ਤਾਲਿਬਾਨ ਦੀ ਧਮਕੀ ਮਗਰੋਂ ਪਾਕਿ ਏਅਰਲਾਈਨ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ