Welcome to Canadian Punjabi Post
Follow us on

21

October 2021
 
ਭਾਰਤ

ਦਿੱਲੀ ਮੋਰਚੇ ਵਿੱਚ ਮਾਰੇ ਗਏ ਨਵਰੀਤ ਦੇ ਮਾਂ-ਬਾਪ ਵੱਲੋਂ ਦਾਦੇ ਉੱਤੇ ਮੋਰਚੇ ਨੂੰ ਢਾਹ ਲਾਉਣ ਦੇ ਦੋਸ਼

September 15, 2021 10:05 PM

ਨਵੀਂ ਦਿੱਲੀ, 15 ਸਤੰਬਰ (ਪੋਸਟ ਬਿਊਰੋ)- ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਵੇਲੇ ਮਾਰੇ ਗਏ ਨਵਰੀਤ ਸਿੰਘ ਦੇ ਮਾਤਾ-ਪਿਤਾ ਕੱਲ੍ਹ ਸਿੰਘੂ ਮੋਰਚੇ ਵਿੱਚ ਆਏ ਅਤੇ ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਉੱਤੇ ਗੰਭੀਰ ਦੋਸ਼ ਲਾਏ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਨਵਰੀਤ ਦੇ ਪਿਤਾ ਵਿਕਰਮਜੀਤ ਸਿੰਘ ਹੁੰਦਲ ਅਤੇ ਮਾਤਾ ਪਰਮਜੀਤ ਕੌਰ ਦਾ ਸਨਮਾਨ ਕੀਤਾ, ਪਰ ਨਾਲ ਹੀ ਇਸ ਕਾਰਨ ਇੱਕ ਵਿਵਾਦ ਛਿੜ ਗਿਆ ਹੈ।
ਕਿਸਾਨ ਮੋਰਚੇ ਵਿੱਚ ਵਿਕਰਮਜੀਤ ਸਿੰਘ ਹੁੰਦਲ ਨੇ ਕਿਹਾ ਕਿ ਨਵਰੀਤ ਦਾ ਦਾਦਾ ਹਰਦੀਪ ਸਿੰਘ ਡਿਬਡਿਬਾ ਸਾਲ 1994 ਤੋਂ ਪਰਵਾਰ ਤੋਂ ਵੱਖ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਵਿਅਕਤੀ ਆਪਣੇ ਪਰਵਾਰ ਨਾਲ ਨਹੀਂ ਰਹਿ ਸਕਦਾ, ਉਸ ਦੇ ਕਿਸਾਨ ਮੋਰਚੇ ਨਾਲ ਹੋਣ ਬਾਰੇ ਕੀ ਕਿਹਾ ਜਾ ਸਕਦਾ ਹੈ। ਉਹ ਮੋਰਚੇ ਦੇ ਆਗੂਆਂ ਖਿਲਾਫ ਵੀ ਦੋਸ਼ ਲਾ ਦਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਵਰੀਤ ਦੇਦਾਦਾ ਹਰਦੀਪ ਸਿੰਘ ਨੇ ਇੱਕ ਵਾਰ ਉਨ੍ਹਾਂ ਨੂੰ ਵੀ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਤੇ ਨੌਜਵਾਨ ਉਕਤ ਮੋਰਚੇ ਤੇ ਜਥੇਬੰਦੀਆਂ ਦੇ ਕਹਿਣੇ ਵਿੱਚ ਚੱਲਣ ਅਤੇ ਕਿਸੇ ਹੋਰ ਦੀਆਂ ਗੱਲਾਂ ਵਿੱਚ ਨਾ ਆਉਣ, ਕਿਉਂਕਿ ਹਰਦੀਪ ਸਿੰਘ ਡਿਬਡਿਬਾ ਮੋਰਚੇ ਨੂੰ ਢਾਹ ਲਾ ਰਿਹਾ ਅਤੇ ਮੋਰਚੇ ਨੂੰ ਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਬਡਿਬਾ ਜਿਹੜੀ ਵੀ ਪਾਰਟੀ ਨਾਲ ਜੁੜਿਆ, ਬਾਅਦ ਵਿਚ ਉਸ ਦੇ ਖਿਲਾਫ ਹੋ ਜਾਂਦਾ ਰਿਹਾ ਹੈ। ਨਵਰੀਤ ਦੇ ਪਿਤਾ ਨੇ ਕਿਹਾ ਕਿ ਉਹ ਹਰ ਪੱਖੋਂ ਮੋਰਚੇ ਦੇ ਨਾਲ ਹਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਤਾਮਿਲ ਨਾਡੂ ਸਰਕਾਰ ਵੱਲੋਂ ਮੰਦਰਾਂ ਦਾ 2138 ਕਿਲੋ ਸੋਨਾ ਢਾਲਣ ਦੀ ਤਿਆਰੀ
ਲਖੀਮਪੁਰ ਕਤਲ ਕੇਸ ਸੁਪਰੀਮ ਕੋਰਟ ਨੇ ਫਿਰ ਉੱਤਰ ਪ੍ਰਦੇਸ਼ ਸਰਕਾਰ ਨੂੰ ਝਾੜਾਂ ਪਾਈਆਂ
ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕਰਾਉਣ ਦੀ ਮੰਗ ਚੁੱਕੀ
ਉਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਬੱਦਲ ਫਟੇ, 42 ਹੋਰ ਮੌਤਾਂ
ਮੂਡੀਜ਼ ਦੀ ਨਜ਼ਰ ਵਿੱਚ ਭਾਰਤੀ ਬੈਂਕਾਂ ਦੀ ਸਾਖ ਸੁਧਰੀ
ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ: ਪ੍ਰਿਅੰਕਾ ਗਾਂਧੀ
ਉਗਰਾਹਾਂ ਨੇ ਕਿਹਾ: ਨਿਹੰਗਾਂ ਦੀ ਸੰਸਥਾ ਕਦੇ ਵੀ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਰਹੀ
ਕੇਰਲ ਵਿੱਚ ਭਾਰੀ ਬਾਰਸ਼ ਦਾ ਕਹਿਰ, 21 ਲੋਕਾਂ ਦੀ ਮੌਤ
ਕਾਲਜ ਵਿੱਚ ਸਿਰਫ ਹਿੰਦੂਆਂ ਲਈ ਨੌਕਰੀ ਦੇ ਇਸ਼ਤਿਹਾਰ ਤੋਂ ਹੰਗਾਮਾ
ਵਿਧਾਇਕ ਨੇ ਕਿਹਾ: ਖੇਡ ਮੈਦਾਨ ਦੀ ਜ਼ਮੀਨ ਹਥਿਆਉਣ ਵਾਲਿਆਂ ਦੇ ਹੱਥ ਵੱਢ ਦੇਵਾਂਗਾ