Welcome to Canadian Punjabi Post
Follow us on

18

October 2021
 
ਪੰਜਾਬ

ਮੰਦਭਾਗੀ ਘਟਨਾ ਦੀਆਂ ਤਾਰਾਂ ਸੱਚਾ ਸੌਦਾ ਡੇਰੇ ਨਾਲ ਜਾ ਜੁੜੀਆਂ

September 15, 2021 09:52 PM

ਅੰਮ੍ਰਿਤਸਰ, 15 ਸਤੰਬਰ (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿਸ ਵਿਅਕਤੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੇਅਦਬੀ ਕੀਤੀ ਹੈ, ਉਸ ਦੀਆਂ ਤਾਰਾਂ ਸਿੱਧੇ ਤੌਰ ਉੱਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਲ ਜੁੜਦੀਆਂ ਹਨ।
ਇਸ ਸੰਬੰਧ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਮੁਲਜ਼ਮ ਦਾ ਪਿਤਾ ਅਮਰੀਕਾ ਵਿੱਚ ਹੈ ਤੇ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਹੈ ਅਤੇ ਇਸ ਦੋਸ਼ੀ ਦਾ ਵਿਆਹ ਵੀ ਡੇਰਾ ਸਿਰਸਾ ਵਿੱਚ ਹੋਇਆ ਸੀ ਤੇ ਇਸ ਨੇ ਆਨੰਦਪੁਰ ਸਾਹਿਬ ਜਾਣ ਸਮੇਂ ਆਪਣੀ ਪਤਨੀ ਨਾਲ ਸੰਪਰਕ ਰੱਖਿਆ ਸੀ।ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਸਿਰਸਾ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਲਈ ਡੇਰਾ ਸਿਰਸਾ ਦੇ ਜੇਲ੍ਹਵਿੱਚ ਬੰਦ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਉੱਤੇ ਪਰਚਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਦੋਸ਼ੀ ਦੀ ਪਤਨੀ ਉੱਤੇਵੀ ਕੇਸ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈ। ਕਾਰਜਕਾਰੀ ਜਥੇਦਾਰ ਨੇ ਅਮਰੀਕਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਦੋਸ਼ੀ ਦੇ ਪਿਤਾ, ਜੋ ਡੇਰਾ ਸਿਰਸਾ ਨਾਲ ਜੁੜਿਆ ਹੈ, ਬਾਰੇ ਡੂੰਘਾਈ ਨਾਲ ਜਾਂਚ ਕਰਨ।
ਦੂਸਰੇ ਪਾਸੇ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਜਸਵੀਰ ਸਿੰਘ ਲੁਧਿਆਣਾ ਨੇ ਕਿਹਾ ਕਿ ਪਰਮਜੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ। ਇਸ ਦਾ ਡੇਰੇ ਨਾਲ ਕੋਈ ਵਾਸਤਾ ਨਹੀਂ। ਇਸ ਦਾ ਪਿਤਾ ਪਹਿਲਾਂ ਜ਼ਿੰਮੇਵਾਰ ਰਿਹਾ ਹੈ, ਅੱਜਕੱਲ੍ਹ ਉਹ ਅਮਰੀਕਾ ਵਿੱਚ ਹੈ। ਨਸ਼ੇ ਕਾਰਨ ਹੀ ਪਰਵਾਰ ਨੇ ਇਸ ਨੂੰ ਛੱਡਿਆ ਹੈ। ਡੇਰਾ ਸੱਚਾ ਸੌਦਾ ਵੱਲੋਂ ਨਸ਼ਿਆਂ ਖਿਲਾਫ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਹੈ। ਇਸ ਘਟਨਾ ਨਾਲ ਡੇਰਾ ਸੱਚਾ ਸੌਦਾ ਦਾ ਕੋਈ ਸੰਬੰਧ ਨਹੀਂ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਰਣਜੀਤ ਸਿੰਘ ਕਤਲ ਕੇਸ `ਚ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਨਵਜੋਤ ਸਿੱਧੂ ਨੇ ਫਿਰ ਸੋਨੀਆ ਗਾਂਧੀ ਨੂੰ 13 ਮੁੱਦਿਆਂ ਦੀ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ
ਸਿੱਧੂ ਦੇ ਸਲਾਹਕਾਰ ਮੁਸਤਫਾ ਵੱਲੋਂ ਦੋਸ਼: ਕੈਪਟਨ ਨੇ ਆਪਣੇ ਬੰਦਿਆਂ ਤੋਂ ਮੈਨੂੰ ਪੁੱਠਾ ਟੰਗਣ ਅਤੇ ਘੜੀਸਣ ਦੀਆਂ ਧਮਕੀਆਂ ਦਿਵਾਈਆਂ
ਸਿੰਘੂ ਬਾਰਡਰ ਕਤਲ ਕੇਸ: ਸੋਨੀਪਤ ਅਦਾਲਤ ਵੱਲੋਂ 3 ਨਿਹੰਗਾਂ ਦਾ 6 ਦਿਨਾਂ ਦਾ ਪੁਲੀਸ ਰਿਮਾਂਡ ਜਾਰੀ
ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿੱਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ
ਮੇਲੇ ਵਾਲੇ ਪੰਘੂੜੇ ਵਿੱਚੋਂ ਡਿੱਗ ਕੇ ਸੱਤ ਸਾਲਾ ਬੱਚੇ ਦੀ ਮੌਤ
ਕਿਸਾਨਾਂ ਵੱਲੋਂ ਅਰਬਨ ਏਰੀਆ ਦੇ ਹਿਸਾਬ ਜ਼ਮੀਨੀ ਮੁਆਵਜ਼ੇ ਦੀ ਮੰਗ
ਰਿਸ਼ਤੇਦਾਰ ਦੇ ਵਿਆਹ ਚੱਲੇ ਚੰਡੀਗੜ੍ਹ ਦੇ ਜੋੜੇ ਦੀ ਕਾਰ ਅਤੇ ਗਹਿਣੇ ਲੁੱਟੇ
ਪਾਕਿ ਤੋਂ ਮੰਗਵਾਈ 19 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਕਾਬੂ
ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਵਪਾਰੀਆਂ ਵੱਲੋਂ ਦੋ ਵਾਰੀ ਫਰਾਡ