Welcome to Canadian Punjabi Post
Follow us on

15

July 2025
 
ਕੈਨੇਡਾ

ਮੁਜ਼ਾਹਰਾਕਾਰੀ ਨੇ ਮੇਰੇ ਪਰਿਵਾਰ ਉੱਤੇ ਟਿੱਪਣੀਆਂ ਕੀਤੀਆਂ, ਇਸ ਲਈ ਜਵਾਬ ਦਿੱਤਾ : ਟਰੂਡੋ

September 15, 2021 06:22 PM

ਓਟਵਾ, 15 ਸਤੰਬਰ (ਪੋਸਟ ਬਿਊਰੋ) : ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਵਿੱਚੋਂ ਕਿਸੇ ਇੱਕ ਵੱਲੋਂ ਉਨ੍ਹਾਂ ਦੀ ਪਤਨੀ ਉੱਤੇ ਕੀਤੀ ਗਈ ਗਲਤ ਟਿੱਪਣੀ ਕਾਰਨ ਹੀ ਉਨ੍ਹਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਿਆ ਕਿਉਂਕਿ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰ ਲਈ ਸੀ।
ਮੰਗਲਵਾਰ ਨੂੰ ਰਿਚਮੰਡ, ਬੀਸੀ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਮੋਟੀ ਚਮੜੀ ਹੈ ਤੇ ਕਿਸੇ ਚੀਜ਼ ਦਾ ਉਨ੍ਹਾਂ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਪਰ ਟਰੂਡੋ ਨੇ ਆਖਿਆ “ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰਦਿਆਂ ਹੋਇਆਂ ਮੇਰੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਪਤਨੀ ਬਾਰੇ ਨਫਰਤ ਭਰੀਆਂ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜੋ ਮੇਰੀ ਬਰਦਾਸ਼ਤ ਤੋਂ ਬਾਹਰ ਸਨ।”
ਉਸ ਮੁਜ਼ਾਹਰਾਕਾਰੀ ਦੀਆਂ ਟਿੱਪਣੀਆਂ ਤੋਂ ਔਖੇ ਹੋ ਕੇ ਟਰੂਡੋ ਨੇ ਆਪਣਾ ਮਾਸਕ ਹੇਠਾਂ ਲਾਹ ਕੇ ਆਖਿਆ ਸੀ ਕਿ ਕੋਈ ਅਜਿਹਾ ਹਸਪਤਾਲ ਹੈ ਜਿੱਥੇ ਉਹ ਇਸ ਵਕਤ ਜਾਣਾ ਚਾਹੁੰਦਾ ਹੈ? ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਮੌਕੇ ਉੱਤੇ ਮੌਜੂਦ ਨਹੀਂ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ