Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

ਆਪਣਾ ਦੇਸ਼

September 15, 2021 02:26 AM

-ਕੇਦਾਰ ਸ਼ਰਮਾ ਨਿਰੀਹ
ਰਾਮ ਲਾਲ ਨੇ ਆਖਰ ਸ਼ਹਿਰ ਵਿੱਚ ਆ ਕੇ ਨਵਾਂ ਕਿਰਾਏ ਦਾ ਕਮਰਾ ਲੈ ਲਿਆ। ਅੱਜ ਪਹਿਲਾ ਦਿਨ ਸੀ। ਦੁਪਹਿਰ ਤੋਂ ਸ਼ਾਮ ਤੱਕ ਸਮਾਂ ਕਮਰੇ ਵਿੱਚ ਸਮਾਨ ਸੈਟ ਕਰਨ ਵਿੱਚ ਲੱਗ ਗਿਆ। ਸ਼ਾਮ ਨੂੰ ਖਾਣਾ ਖਾ ਕੇ ਪਤੀ-ਪਤਨੀ ਦੋਵੇਂ ਮਨ ਮਾਰ ਕੇ ਬੈਠ ਗਏ। ਨਵੀਂ ਜਗ੍ਹਾ, ਨਵਾਂ ਮਕਾਨ ਅਤੇ ਅਣਜਾਣ ਲੋਕ। ਤਨਹਾਈ ਧੁੰਦ ਵਾਂਗ ਦੋਵਾਂ ਦੇ ਅੰਦਰ ਪੱਸਰੀ ਸੀ।
ਪਹਿਲਾਂ ਪਿੰਡ ਵਿੱਚ ਆਪਣੇ ਦੋ ਛੋਟੇ ਭਰਾਵਾਂ ਅਤੇ ਉਨ੍ਹਾਂ ਦੇ ਪਤਨੀ-ਬੱਚਿਆਂ ਦੇ ਨਾਲ ਸਾਂਝੇ ਪਰਵਾਰ ਵਿੱਚ ਰਹਿ ਰਿਹਾ ਸੀ। ਪਰਵਾਰ ਵਿੱਚ ਨਿੱਕੀ-ਨਿੱਕੀ ਗੱਲ ਤੋਂ ਲੜਾਈ ਝਗੜੇ ਹੋਣ ਲੱਗੇ। ਕਦੇ ਬੱਚਿਆਂ ਨੂੰ ਲੈ ਕੇ ਤਾਂ ਕਦੇ ਬਿਜਲੀ ਦੇ ਬਿੱਲ ਕਾਰਨ, ਕਦੇ ਰੋਜ਼ਾਨਾ ਦੇ ਕੰਮ ਬਾਰੇ। ਉਹ ਰੋਜ਼ ਸ਼ਹਿਰ ਤੋਂ ਮਜ਼ਦੂਰੀ ਕਰ ਕੇ ਵਾਪਸ ਆਉਂਦਾ ਤਾਂ ਸ਼ਾਮ ਨੂੰ ਕਲੇਸ਼ ਤਿਆਰ ਮਿਲਦਾ। ਕਦੇ-ਕਦੇ ਉਹ ਦੁਖੀ ਹੋ ਕੇ ਬਿਨਾਂ ਖਾਣਾ ਖਾਧੇ ਹੀ ਸੌਂ ਜਾਂਦਾ। ਫਿਰ ਹੌਲੀ-ਹੌਲੀ ਉਹ ਲੋਕ ਮਾਰਕੁੱਟ `ਤੇ ਉਤਰਨ ਲੱਗੇ। ਸ਼ਾਮ ਨੂੰ ਪਤਨੀ ਰੋਂਦੀ-ਸਿਸਕਦੀ ਸ਼ਿਕਾਇਤਾਂ ਦਾ ਗੁਬਾਰ ਕੱਢਦੀ। ਜਦ ਉਹ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਗੱਲ ਕਰਦਾ ਤਾਂ ਨਵੇਂ ਸਿਰੇ ਤੋਂ ਕਲੇਸ਼ ਛਿੜ ਜਾਂਦਾ।
ਪ੍ਰੇਸ਼ਾਨ ਹੋ ਕੇ ਉਸ ਨੇ ਸ਼ਹਿਰ ਵਿੱਚ ਰਹਿਣ ਦਾ ਇਰਾਦਾ ਕਰ ਲਿਆ। ਸ਼ਹਿਰ ਦੀ ਖਿੱਚ ਰਾਮ ਲਾਲ ਦੇ ਦਿਲ ਵਿੱਚ ਬਚਪਨ ਤੋਂ ਘਰ ਕਰੀ ਬੈਠੀ ਸੀ। ਹਾਲਾਤਾਂ ਨੇ ਇਸ ਨੂੰ ਹਵਾ ਦਿੱਤੀ। ਵੈਸੇ ਵੀ ਰੋਜ਼ਗਾਰ ਦੇ ਲਈ ਇਲਾਜ ਦੇ ਲਈ ਅਤੇ ਖਰੀਦਦਾਰੀ ਕਰਨ ਲਈ, ਉਸ ਨੂੰ ਸ਼ਹਿਰ ਆਉਣਾ ਪੈਂਦਾ ਸੀ। ਉਸ ਦਾ ਇਹ ਸੁਫਨਾ ਅੱਜ ਹਕੀਕਤ ਵਿੱਚ ਬਦਲ ਚੁੱਕਾ ਸੀ, ਪਰ ਨਾ ਜਾਣੇ ਕਿਉਂ ਉਖਾੜ ਕੇ ਦੂਸਰੀ ਜਗ੍ਹਾ ਲਾਏ ਪੌਦੇ ਵਾਂਗ ਉਸ ਦਾ ਮਨ ਕੁਮਲਾਇਆ ਹੋਇਆ ਸੀ। ਦਰਵਾਜ਼ਾ ਖੁੱਲ੍ਹਾ ਸੀ। ਉਸ ਨੂੰ ਮਕਾਨ ਮਾਲਕ ਆਪਣੀ ਪਤਨੀ ਨਾਲ ਆਉਂਦਾ ਦਿਖਾਈ ਦਿੱਤਾ। ਆਮ ਬੋਲ-ਚਾਲ ਦੇ ਬਾਅਦ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ। ਮਕਾਨ ਮਾਲਕ ਨੇ ਕੁਰੇਦ-ਕੁਰੇਦ ਕੇ ਜਾਣਕਾਰੀ ਲਈ। ਪਤਾ ਲੱਗਾ ਕਿ ਬੰਗਲਾ ਬਣਵਾਉਂਦੇ ਸਮੇਂ ਇਹ ਕਮਰਾ ਮਜ਼ਦੂਰਾਂ ਦੇ ਰਹਿਣ ਤੇ ਉਨ੍ਹਾਂ ਦਾ ਨਿੱਜੀ ਸਾਮਾਨ ਰੱਖਣ ਦੇ ਲਈ ਸੀ ਅਤੇ ਪਹਿਲੀ ਵਾਰ ਰਾਮ ਲਾਲ ਨੂੰ ਕਿਰਾਏ ਉੱਤੇ ਦਿੱਤਾ ਗਿਆ ਹੈ। ਸਵੇਰੇ ਸਭ ਚਾਹ ਪੀ ਕੇ ਉਠੇ ਹੀ ਸਨ ਕਿ ਮਕਾਨ ਮਾਲਕਣ ਦੀ ਆਵਾਜ਼ ਸੁਣਾਈ ਪਈ, ‘‘ਟਿਊਬਵੈੱਲ ਚੱਲਣ ਵਾਲਾ ਹੈ, ਪਾਣੀ ਭਰ ਲਓ, ਨਹਾ-ਧੋ ਲਓ। ਇੱਕ ਘੰਟੇ ਬਾਅਦ ਬੰਦ ਹੋ ਜਾਏਗਾ।” ਰਾਧਾ ਨੇ ਜਲਦੀ ਨਾਲ ਭਾਂਡੇ ਸਾਫ ਕੀਤੇ, ਪਾਣੀ ਭਰਿਆ, ਸਾਰੇ ਜਲਦੀ ਨਾਲ ਨਹਾ-ਧੋ ਕੇ ਤਿਆਰ ਹੋਏ।
ਇੱਕ ਘੰਟੇ ਤੱਕ ਤਰਥੱਲੀ ਮਚੀ ਰਹੀ। ਰਾਮ ਲਾਲ ਨੂੰ ਇਸ ਸਮੇਂ ਪਿੰਡ ਦੀ ਯਾਦ ਆ ਰਹੀ ਸੀ। ਜਦ ਚਾਹੋ ਤਦ ਤਲਾਬ ਜਾ ਕੇ ਨਹਾ ਲਓ। ਕੱਪੜੇ ਧੋ ਲਓ, ਪਰ ਏਥੇ ਤਾਂ ਘੜੀ ਉਤੇ ਨਜ਼ਰ ਰੱਖਣੀ ਪਵੇਗੀ। ਕੁਝ ਦਿਨਾਂ ਵਿੱਚ ਹਾਲ ਇਹ ਹੋਇਆ ਕਿ ਸਵੇਰੇ ਅੱਠ ਤੋਂ ਨੌਂ ਵਜੇ ਦਾ ਸਮਾਂ ਖੁੰਝ ਗਏ ਤਾਂ ਦੇਰ ਲਈ ਦਸ ਗੱਲਾਂ ਸੁਣਨੀਆਂ ਪੈਂਦੀਆਂ ਸਨ, ਤਦ ਜਾ ਕੇ ਦੁਬਾਰਾ ਟਿਊਬਵੈਲ ਚਲਾਇਆ ਜਾਂਦਾ। ਇਸ ਲਈ ਦੋਵੇਂ ਖਾਸ ਧਿਆਨ ਰੱਖਦੇ ਤੇ ਕੋਸ਼ਿਸ਼ ਕਰਦੇ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਹੋਵੇ, ਪਰ ਕਦੇ ਮਕਾਨ ਮਾਲਕ ਤੇ ਕਦੇ ਮਾਲਕਣ ਕਿਸੇ ਨਾ ਕਿਸੇ ਤਰ੍ਹਾਂ ਦੀ ਹਦਾਇਤ ਦਿੰਦੇ ਰਹਿੰਦੇ, ‘‘ਉਥੇ ਸਫਾਈ ਰੱਥੋ, ਇਧਰ ਕੂੜਾ ਨਾ ਸੁੱਟੋ, ਓਧਰ ਮੰਜਨ ਨਾ ਕਰੋ।”
ਰਾਮ ਲਾਲ ਨੂੰ ਫੈਕਟਰੀ ਵਿੱਚ ਕੰਮ ਮਿਲ ਗਿਆ। ਤਨਖਾਹ ਵੀ ਠੀਕ ਮਿਲਣ ਲੱਗੀ। ਸ਼ਾਮ ਨੂੰ ਜਦ ਘਰ ਆਉਂਦਾ ਤਾਂ ਰਾਧਾ ਦੇ ਚਿਹਰੇ ਉਤੇ ਉਹੀ ਉਦਾਸੀ ਮਿਲਦੀ। ਕਿਸੇ ਬੁਝਦੀ ਹੋਈ ਬੱਤੀ ਵਿੱਚ ਪਾਏ ਤੇਲ ਦੀ ਤਰ੍ਹਾਂ ਉਸ ਦਾ ਘਰ ਮੁੜਨਾ ਦੋਵਾਂ ਬੱਚੀਆਂ ਦੀ ਅੱਖਾਂ ਵਿੱਚ ਚਮਕ ਲਿਆ ਦਿੰਦਾ। ਉਹ ਦੋਵਾਂ ਬੱਚੀਆਂ ਦੇ ਨਾਲ ਘੰਟਿਆਂਬੱਧੀ ਖੇਡਦਾ ਰਹਿੰਦਾ।
ਇੱਕ ਦਿਨ ਰਾਮ ਲਾਲ ਬੱਚੀਆਂ ਨੂੰ ਕਹਾਣੀ ਸੁਣਾ ਰਿਹਾ ਸੀ ਕਿ ਕਿਸੇ ਨੇ ਦਰਵਾਜ਼ਾ ਖੜਕਾਇਆ। ਦੇਖਿਆ ਤਾਂ ਮਕਾਨ ਮਾਲਕ ਸੀ। ਬੇਟੀ ਤਨੂੰ ਨੇ ਲਿਆ ਕੇ ਇੱਕ ਕੁਰਸੀ ਰੱਖ ਦਿੱਤੀ। ਉਹ ਬੈਠਾ ਨਹੀਂ ਬਲਕਿ ਕਮਰੇ ਦਾ ਗੰਭੀਰਤਾ ਨਾਲ ਮੁਆਇਨਾ ਕਰਨ ਲੱਗਾ। ਖਿੜਕੀ ਦੀ ਕੰਧ ਨਾਲ ਸਹਾਰਾ ਲਾ ਕੇ ਰੱਖੇ ਘੜੇ ਵੱਲ ਅਚਾਨਕ ਉਸ ਦਾ ਧਿਆਨ ਗਿਆ, ‘‘ਇਹ ਘੜਾ ਇੱਥੇ ਕਿਉਂ ਰੱਖਦੇ ਹੋ? ਦੇਖੋ ਇਸ ਲੋਹੇ ਦੀ ਜਾਅਲੀ ਵਿੱਚ ਇਸੇ ਕਾਰਨ ਜੰਗਲ ਲੱਗ ਚੁੱਕਾ ਹੈ।''
‘‘ਅੱਗੇ ਤੋਂ ਇੱਥੇ ਨਹੀਂ ਰੱਖਾਂਗੇ, ਸ੍ਰੀਮਾਨ ਜੀ, ਪਰ ਇਹ ਜੰਗ ਤਾਂ ਪਹਿਲਾਂ ਤੋਂ ਹੀ ਲੱਗਾ ਹੋਇਆ ਸੀ।” ਰਾਧਾ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ। ਉਹ ਆਪਣੇ ਤਰਕ ਦਿੰਦਾ ਰਿਹਾ। ਰਾਧਾ ਉਸ ਦਾ ਹਰ ਤਰਕ ਕੱਟਦੀ ਰਹੀ। ਆਖਰ ਉਹ ਬੁੜਬੁੜਾਉਂਦਾ ਹੋਇਆ ਚਲਾ ਗਿਆ। ਹੌਲੀ-ਹੌਲੀ ਰਾਮ ਲਾਲ ਅਤੇ ਰਾਧਾ ਨੂੰ ਲੱਗਣ ਲੱਗਾ ਕਿ ਮਕਾਨ ਮਾਲਕ ਤੇ ਮਾਲਕਣ ਅਕਸਰ ਗੰਭੀਰ ਅਤੇ ਮੌਨ ਰਹਿਦੇ ਹਨ। ਕੇਵਲ ਕੁਝ ਜਾਣਕਾਰੀ ਲੈਣ ਦੇ ਮਕਸਦ ਬੋਲਦੇ ਹਨ, ਜਾਂਚ ਕਰਨ ਦੇ ਬਹਾਨੇ ਕਮਰੇ ਵਿੱਚ ਆਉਂਦੇ ਹਨ। ਇਹ ਉਹ ਬਸਤੀ ਹੈ ਜਿਸ ਵਿੱਚ ਸਭ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਬਿਨਾਂ ਕੰਮ ਕੋਈ ਨਮਸਤੇ ਵੀ ਨਹੀਂ ਕਰਦਾ। ਗਰਮੀਆਂ ਦੇ ਲੰਬੇ ਅਤੇ ਹੁਮਸ ਭਰੇ ਦਿਨ ਆ ਚੁੱਕੇ ਸਨ। ਸਭ ਪਾਸੇ ਕੋਰੋਨਾ ਦੇ ਖੌਫ ਦਾ ਸਾਇਆ ਸੀ ਅਤੇ ਹਰ ਕਿਤੇ ਸੰਨਾਟਾ ਪਸਰਿਆ ਹੋਇਆ ਸੀ। ਰਾਧਾ ਨੇੜੇ ਦੀ ਦੁਕਾਨ ਤੋਂ ਸਬਜ਼ੀ ਲੈ ਕੇ ਆ ਰਹੀ ਸੀ ਕਿ ਅਚਾਨਕ ਉਸ ਦੀ ਨਜ਼ਰ ਇੱਕ ਜਾਣ-ਪਛਾਣ ਵਾਲੀ ਔਰਤ ਉਤੇ ਪਈ, ਜੋ ਨਾਲ ਵਾਲੇ ਮਕਾਨ ਤੋਂ ਨਿਕਲੀ ਸੀ।
ਰਾਧਾ ਨੇ ਹੈਰਾਨੀ ਨਾਲ ਕਿਹਾ, ‘‘ਰਾਣੀ ਭਾਬੀ ਤੁਸੀਂ।”
‘‘ਮੇਰਾ ਤਾਂ ਇੱਥੇ ਪੇਕੇ ਹਨ। ਪਿੰਡ ਤੋਂ ਆਉਣ ਦੇ ਦੂਸਰੇ ਦਿਨ ਹੀ ਲਾਕਡਾਊਨ ਲੱਗ ਗਿਆ ਹੈ ਅਤੇ ਤਦ ਤੋਂ ਮੈਂ ਇਥੇ ਹਾਂ, ਪਰ ਰਾਧਾ ਭਾਬੀ ਤੁਸੀਂ?”
‘‘ਹਾਂ ਭਾਬੀ, ਮੈਂ ਸਾਲ ਤੋਂ ਇੱਥੇ ਇਸ ਮਕਾਨ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੀ ਹਾਂ। ਇਹ ਇਥੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ। ਪਿੰਡ ਵਿੱਚ ਕਿਵੇਂ ਹਨ ਸਭ? ਸ਼ਹਿਰ ਆਉਣ ਦੇ ਬਾਅਦ ਪਿੰਡ ਦੀ ਕੁਝ ਖੈਰ-ਖਬਰ ਹੀ ਨਹੀਂ ਹੈ।” ਰਾਧਾ ਜਾਨਣ ਲਈ ਉਤਾਵਲੀ ਸੀ।
‘‘ਅਸੀਂ ਵੀ ਸਾਡੇ ਪਿੰਡ ਦੇ ਚੌਰਾਹੇ ਵਾਲੇ ਮਕਾਨ ਨੂੰ ਖਾਲੀ ਕਰ ਕੇ ਪਿੰਡ ਤੋਂ ਬਾਹਰ ਰਤਨਪੁਰਾ ਦੀ ਢਾਣੀ ਵਿੱਚ ਰਹਿਣ ਲੱਗੇ ਹਾਂ। ਉਥੇ ਸਾਡੇ ਖੇਤ ਅਤੇ ਖੂਹ ਹੈ। ਸੋਚ ਰਹੇ ਹਾਂ ਪਿੰਡ ਦੇ ਮਕਾਨ ਨੂੰ ਵੇਚ ਦੇਈਏ।” ਰਾਣੀ ਦੱਸ ਰਹੀ ਸੀ। ਰਾਧਾ ਨੂੰ ਘੋਰ ਹਨੇਰੇ ਵਿੱਚ ਪ੍ਰਕਾਸ਼ ਦੀ ਕੋਈ ਕਿਰਨ ਮਿਲ ਗਈ ਸੀ।
‘‘ਭਾਬੀ, ਉਹ ਮਕਾਨ ਅਸੀਂ ਲੈ ਲਵਾਂਗੇ। ਉਥੇ ਰੋਜ਼ ਦੀ ਕਿਚਕਿਚ ਤੋਂ ਪ੍ਰੇਸ਼ਾਨ ਹੋ ਕੇ ਇੱਥੇ ਆ ਗਏ ਹਾਂ, ਪਰ ਇਸ ਸ਼ਹਿਰ ਵਿੱਚ ਮੇਰਾ ਦਮ ਘੁੱਟਣ ਲੱਗਾ ਹੈ।” ਰਾਧਾ ਭਾਵੁਕ ਹੋ ਕੇ ਸਾੜੀ ਦੇ ਪੱਲੇ ਨਾਲ ਆਪਣੀਆਂ ਅੱਖਾਂ ਪੂੰਝਣ ਲੱਗੀ।
‘‘ਦੁਖੀ ਨਾ ਹੋ, ਭਾਬੀ। ਤੂੰ ਜਿਸ ਦਿਨ ਚਾਹੇਂ ਪਿੰਡ ਜਾ ਕੇ ਉਸ ਮਕਾਨ ਵਿੱਚ ਰਹਿ ਸਕਦੀ ਏਂ।” ਰਾਣੀ ਭਾਬੀ ਦੇ ਇਨ੍ਹਾਂ ਸ਼ਬਦਾਂ ਨੇ ਜਿਵੇਂ ਰਾਧਾ ਦੇ ਸਿਰ ਤੋਂ ਮਣਾਂ ਮੂੰਹ ਬੋਝ ਉਤਾਰ ਲਿਆ ਸੀ।
ਰਾਧਾ ਕਮਰੇ ਵਿੱਚ ਗਈ ਤਾਂ ਮਕਾਨ ਮਾਲਕਣ ਨੂੰ ਆਪਣੇ ਵੱਲ ਆਉਂਦਾ ਪਾਇਆ। ‘‘ਸੁਣੋ!” ਰਾਧਾ ਨੇ ਪਲਟ ਕੇ ਦੇਖਿਆ, ਉਹ ਕੁਝ ਕਹਿ ਰਹੀ ਸੀ, ‘‘ਆਪਣੇ ਹਾਲ ਵਿੱਚ ਮਸਤ ਰਿਹਾ ਕਰੋ, ਇਹ ਲੋਕ ਚੰਗੇ ਨਹੀਂ ਹਨ। ਉਸ ਨੇ ਨਾਲ ਵਾਲੇ ਮਕਾਨ ਵੱਲ ਇਸ਼ਾਰਾ ਕਰ ਕੇ ਕਿਹਾ।” ਰਾਧਾ ਨੇ ਸੁਣਿਆ ਅਤੇ ਚੁੱਪਚਾਪ ਬਿਨਾਂ ਜਵਾਬ ਦਿੱਤੇ ਅੰਦਰ ਚਲੀ ਗਈ। ਵੈਸੇ ਰਾਣੀ ਭਾਬੀ ਨੇ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਇਸ ਪਰਵਾਰ ਨਾਲ ਬੋਲਚਾਲ ਬੰਦ ਹੈ, ਪਰ ਇਸ ਤੋਂ ਉਸ ਨੂੰ ਕੀ? ਸਾਰਿਆਂ ਦਾ ਆਪਣਾ-ਆਪਣਾ ਵਿਹਾਰ ਹੈ। ਇਸ ਸ਼ਹਿਰ ਵਿੱਚ ਇਕੱਲਤਾ ਅਤੇ ਲਾਕਡਾਊਨ ਦੇ ਸੰਨਾਟੇ ਵਿੱਚ ਕਿਸੇ ਅਨੋਖੇ ਸੰਯੋਗ ਨਾਲ ਤਾਂ ਕੋਈ ਖੁੱਲ੍ਹ ਕੇ ਬੋਲਣ ਵਾਲੀ ਸਹੇਲੀ ਮਿਲੀ ਹੈ।
ਦੋਵੇਂ ਸਹੇਲੀਆਂ ਦੀ ਕਦੇ ਸਬਜ਼ੀ ਲੈਣ ਜਾਂਦੇ ਸਮੇਂ ਤਾਂ ਕਦੇ ਰਸਤੇ ਵਿੱਚ ਮੁਲਾਕਾਤ ਹੋ ਜਾਂਦੀ। ਦੋਵੇਂ ਜੀਅ-ਭਰ ਕੇ ਗੱਲਾਂ ਕਰਦੀਆਂ। ਉਸ ਦਿਨ ਰਾਧਾ ਘਰੋਂ ਨਿਕਲੀ ਸੀ ਕਿ ਰਾਣੀ ਸਾਹਮਣੇ ਤੋਂ ਆਉਂਦੀ ਦਿਖਾਈ ਪਈ। ਦੋਵੇਂ ਮਕਾਨ ਦੇ ਸਾਹਮਣੇ ਸਥਿਤ ਗੁਲਮੋਹਰ ਦੇ ਦਰੱਖਤ ਹੇਠਾਂ ਖੜ੍ਹੀਆਂ ਹੋ ਕੇ ਕਾਫੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ।
ਅਗਲੇ ਦਿਨ ਰਾਧਾ ਸਵੇਰੇ ਬਾਹਰ ਚੌਕ ਵਿੱਚ ਕੱਪੜੇ ਧੋ ਰਹੀ ਸੀ। ਰਾਮ ਲਾਲ ਧਿਆਨ ਕਰਨ ਲਈ ਬੈਠ ਚੁੱਕਾ ਸੀ। ਮਕਾਨ ਮਾਲਕਣ ਉਥੇ ਆਈ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੀ, ‘‘ਦੇਖੋ, ਸਾਡਾ ਕਮਰਾ ਖਾਲੀ ਕਰ ਦਿਓ। ਸਾਡੇ ਹੀ ਮਕਾਨ ਵਿੱਚ ਰਹਿ ਕੇ ਸਾਡੇ ਦੁਸ਼ਮਣਾਂ ਨਾਲ ਸਾਡੀਆਂ ਗੱਲਾਂ ਕਰਨੋਂ ਬਾਜ ਨਹੀਂ ਆਉਂਦੇ।” ਉਹ ਗੁੱਸੇ ਵਿੱਚ ਬੜਬੜਾਈ ਜਾ ਰਹੀ ਸੀ।
‘‘ਠੀਕ ਹੈ ਕਮਰਾ ਖਾਲੀ ਹੋ ਜਾਏਗਾ।” ਰਾਧਾ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਤੇ ਚੁੱਪ ਹੋ ਗਈ। ਓਧਰ ਅੰਦਰ ਰਾਮ ਲਾਲ ਨੇ ਸੁਣਿਆ ਤਾਂ ਦੋ ਬੂੰਦ ਅੱਥਰੂਆਂ ਦੀਆਂ ਟਪਕ ਪਈਆਂ। ਜਿਸ ਕਿਚਕਿਚ ਤੋਂ ਬਚਣ ਲਈ ਉਹ ਇਥੇ ਆਇਆ ਸੀ, ਉਹ ਇਥੇ ਵੀ ਪਿੱਛਾ ਨਹੀਂ ਛੱਡ ਰਹੀ। ‘‘ਮੈਂ ਇੱਥੋਂ ਕਿੱਥੇ ਜਾਵਾਂਗਾ। ਹੇ ਪਰਮਾਤਮਾ! ਕੋਈ ਰਾਹ ਦਿਖਾ।''
ਰਾਮ ਲਾਲ ਉਸੀ ਸਮੇਂ ਘਰੋਂ ਨਿਕਲਿਆ ਅਤੇ ਫੈਕਟਰੀ ਦੇ ਇੱਕ ਮਿੱਤਰ ਦੇ ਸਹਿਯੋਗ ਨਾਲ ਦੂਸਰਾ ਕਮਰਾ ਦੇਖ, ਪੇਸ਼ਗੀ ਦੇ ਤੌਰ ਉਤੇ ਪੰਜ ਸੌ ਰੁਪਏ ਵੀ ਦੇ ਆਇਆ। ਰਾਧਾ ਪੀਹੂ ਅਤੇ ਤਨੂੰ ਦੇ ਸਹਿਯੋਗ ਨਾਲ ਸਾਮਾਨ ਪੈਕ ਕਰਨ ਲੱਗੀ। ਸਵੇਰ ਦਾ ਸੂਰਜ ਨਿਕਲਣ ਦੇ ਨਾਲ ਸਾਮਾਨ ਛੋਟੀ ਗੱਡੀ ਵਿੱਚ ਰੱਖਿਆ ਜਾ ਚੁੱਕਾ ਸੀ। ਅੱਗੇ ਕੈਬਿਨ ਵਿੱਚ ਰਾਧਾ ਤੇ ਰਾਮ ਲਾਲ ਬੈਠ ਗਏ। ਗੱਡੀ ਰਵਾਨਾ ਹੋ ਗਈ। ਥੋੜ੍ਹੀ ਦੂਰ ਇੱਕ ਚੌਰਾਹੇ ਦੇ ਪਹਿਲੇ ਡਰਾਈਵਰ ਨੇ ਕਿਹਾ, ‘‘ਕਿਧਰ ਮੁੜਨਾ ਹੈ ਸਾਬ੍ਹ?” ‘‘ਗੱਡੀ ਵਿਸ਼ਵਕਰਮਾ ਨਗਰ ਵੱਲ ਮੋੜ ਲਓ।” ਰਾਮ ਲਾਲ ਨੇ ਇਸ਼ਾਰਾ ਕੀਤਾ। ਰਾਧਾ ਬੋਲੀ, ‘‘ਨਹੀਂ ਭਰਾ ਜੀ, ਗੱਡੀ ਨੂੰ ਸਿੱਧਾ ਹਰੀਪੁਰ ਪਿੰਡ ਵੱਲ ਮੋੜ ਲਓ।” ਰਾਮ ਲਾਲਾ ਚੌਂਕ ਗਿਆ, ‘‘ਮੈਂ ਤਾਂ ਉਥੇ ਕਿਰਾਏ ਦੇ ਕਮਰੇ ਦੇ ਲਈ ਪੇਸ਼ਗੀ ਦੇ ਪੰਜ ਸੌ ਰੁਪਏ ਦੇ ਦਿੱਤੇ ਹਨ।”
‘‘ਦੇ ਦਿੱਤੇ ਹੋਣਗੇ, ਮੈਂ ਇਸ ਸ਼ਹਿਰ ਵਿੱਚ ਨਹੀਂ ਰਹਿਣਾ। ਮੈਂ ਰਾਣੀ ਦੇ ਖਾਲੀ ਮਕਾਨ ਦੀ ਚਾਬੀ ਲੈ ਲਈ ਹੈ।” ਅਤੇ ਗੱਡੀ ਪਿੰਡ ਵੱਲ ਦੌੜਨ ਲੱਗੀ।

 
Have something to say? Post your comment