Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਮਨੋਰੰਜਨ

ਮੌਕੇ ਦਾ ਇੰਤਜ਼ਾਰ ਕਰ ਰਹੀ ਸੀ : ਪ੍ਰਾਚੀ ਦੇਸਾਈ

September 15, 2021 02:25 AM

12 ਸਤੰਬਰ 1988 ਨੂੰ ਗੁਜਰਾਤ ਦੇ ਸੂਰਤ ਵਿੱਚ ਜਨਮੀ ਪ੍ਰਾਚੀ ਦੇਸਾਈ ਨੇ 2006 ਵਿੱਚ ਛੋਟੇ ਪਰਦੇ ਤੋਂ ਐਕਟਿੰਗ ਸ਼ੁਰੂ ਕੀਤੀ ਸੀ। 2008 ਵਿੱਚ ਉਸ ਨੇ ਡੈਬਿਊ ਫਿਲਮ ‘ਰੌਕ ਆਨ’ ਵਿੱਚ ਸਾਕਸ਼ੀ ਨਾਂਅ ਦੀ ਲੜਕੀ ਦੇ ਲੀਡ ਰੋਲ ਨਿਭਾਇਆ ਸੀ। ਉਸ ਪਿੱਛੋਂ ਪ੍ਰਾਚੀ ਅੱਜ ਤੱਕ ‘ਵਨਸ ਅਪਾਨ ਏ ਟਾਈਮ ਇਨ ਮੁੰਬਈ’ (2010), ‘ਬੋਲ ਬੱਚਨ’ (2012) ਅਤੇ ‘ਅਜ਼ਹਰ’ (2016) ਵਰਗੀਆਂ ਕਰੀਬ ਇੱਕ ਦਰਜਨ ਤੋਂ ਵੱਧ ਫਿਲਮਾਂ ਵਿੱਚ ਕਈ ਵੱਡੇ ਸਟਾਰਾਂ, ਨਾਮੀ ਬੈਨਰ ਅਤੇ ਲੋਕਪ੍ਰਿਯ ਮੇਕਰਸ ਨਾਲ ਕੰਮ ਕਰ ਚੁੱਕੀ ਹੈ। ‘ਏਕ ਵਿਲੇਨ’ (2014) ਵਿੱਚ ਪ੍ਰਾਚੀ ਦੇਸਾਈ ਇੱਕ ਸਪੈਸ਼ਲ ਗੀਤ ਵਿੱਚ ਨਜ਼ਰ ਆਈ ਸੀ। ਉਸ ਨੇ ਆਪਣੇ ਕਰੀਅਰ ਵਿੱਚ ਬਦਲਾਅ ਲਿਆਉਣ ਲਈ ਲੰਬਾ ਇੰਤਜ਼ਾਰ ਕੀਤਾ, ਤਦ ਜਾ ਕੇ ਉਸ ਨੂੰ ਇਹ ਮੁਕਾਮ ਹਾਸਲ ਹੋ ਸਕਿਆ। ਪੂਰੇ ਚਾਰ ਸਾਲ ਬਾਅਦ ਇਸ ਸਾਲ ਉਸ ਨੇ ਫਿਲਮ ‘ਸਾਇਲੈਂਸ : ਕੈਨ ਯੂ ਹੀਅਰ ਹਟ’ ਨਾਲ ਕਮਬੈਕ ਕੀਤਾ। ਇਸ ਵਿੱਚ ਉਹ ਪਹਿਲੀ ਵਾਰ ਪੁਲਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਈ। ਉਸ ਦੇ ਆਪੋਜ਼ਿਟ ਮਨੋਜ ਵਾਜਪਾਈ ਸਨ। ਇਸ ਨੂੰ ਓ ਟੀ ਟੀ ਜੀ 5 ਉੱਤੇ ਆਨਸਟਰੀਮ ਕੀਤਾ ਗਿਆ। ਪਰਾਚੀ ਦੇਸਾਈ ਇਨ੍ਹੀਂ ਦਿਨੀਂ ‘ਕੋਸ਼’ ਅਤੇ ‘ਮਸਖਰਾ’ ਫਿਲਮਾਂ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼ :
* ਚਾਰ ਸਾਲਾਂ ਤੱਕ ਤੁਸੀਂ ਪੂਰੀ ਤਰ੍ਹਾਂ ਤੋਂ ਇੰਟਰਟੇਨਮੈਂਟ ਵਰਲਡ ਤੋਂ ਦੂਰੀ ਰੱਖੀ। ਕੀ ਤੁਹਾਨੂੰ ਲੱਗਦਾ ਸੀ ਕਿ ਕਾਫੀ ਕੰਮ ਕਰ ਲਿਆ ਹੈ, ਇਸ ਲਈ ਬ੍ਰੇਕ ਲੈਣਾ ਚਾਹੀਦੈ?
- ਨਹੀਂ, ਅਜਿਹਾ ਬਿਲਕੁਲ ਨਹੀਂ ਸੀ। ਅਸਲ ਵਿੱਚ ਮੈਨੂੰ ਕੁਝ ਅਲੱਗ ਕਿਸਮ ਦੇ ਰੋਲ ਕਰਨੇ ਸਨ ਅਤੇ ਮੈਨੂੰ ਉਸੇ ਮੌਕੇ ਦਾ ਇੰਤਜ਼ਾਰ ਸੀ। ਇਨ੍ਹਾਂ ਚਾਰ ਸਾਲਾਂ ਵਿੱਚ ਜਿੱਦਾਂ ਦੇ ਰੋਲਸ ਆਫਰ ਹੋ ਰਹੇ ਸਨ, ਮੈਨੂੰ ਲੱਗਾ ਕਿ ਮੇਰੇ ਲਈ ਠੀਕ ਨਹੀਂ ਹਨ, ਇਸ ਲਈ ਉਨ੍ਹਾਂ ਰੋਲਸ ਨੂੰ ਮੈਨੂੰ ਜਾਣ ਦਿੱਤਾ ਅਤੇ ਉਡੀਕ ਕੀਤੀ, ਇਸ ਦੌਰਾਨ ਕਾਫੀ ਵਕਤ ਗੁਜ਼ਰ ਗਿਆ।
* ‘ਸਾਇਲੈਂਸ : ਕੈਨ ਯੂ ਹੀਅਰ ਇਟ’ ਵਿੱਚ ਇੱਕ ਪੁਲਸ ਵਾਲੀ ਦਾ ਕਿਰਦਾਰ ਨਿਭਾ ਕੇ ਕਿਹੋ ਜਿਹਾ ਮਹਿਸੂਸ ਹੋਇਆ?
- ਮੈਨੂੰ ਜਦ ਇਹ ਰੋਲ ਆਫਰ ਹੋਇਆ, ਮੈਨੂੰ ਲੱਗਾ ਕਿ ਇਹ ਮੇਰੇ ਲਈ ਇਕਦਮ ਨਵਾਂ ਹੈ। ਜਿਸ ਤਰ੍ਹਾਂ ਦਾ ਰੋਲ ਚਾਹੁੰਦੀ ਸੀ, ਇਹ ਉਸੇ ਤਰ੍ਹਾਂ ਦਾ ਸੀ। ਮਨ ਦੇ ਕਿਸੇ ਕੋਨੇ ਤੋਂ ਆਵਾਜ਼ ਆਈ ਕਿ ਮੈਨੂੰ ਕਰਨਾ ਚਾਹੀਦਾ। ਪਹਿਲੀ ਵਾਰ ਪੁਲਸ ਅਫਸਰ ਦਾ ਰੋਲ ਨਿਭਾਉਣ ਦਾ ਮੌਕਾ ਮਿਲ ਰਿਹਾ ਸੀ। ਐਕਸ਼ਨ ਸੀ। ਬੇਸ਼ੱਕ ਉਹ ਕਿਸੇ ਕਮਰਸ਼ੀਅਲ ਫਿਲਮ ਦੀ ਤਰ੍ਹਾਂ ਜ਼ਿਆਦਾ ਨਹੀਂ ਸੀ, ਫਿਰ ਵੀ ਜ਼ਰੂਰਤ ਦੇ ਹਿਸਾਬ ਨਾਲ ਰੀਅਲ ਸਪੇਸ ਵਿੱਚ ਅਜਿਹਾ ਸੀ, ਅਜਿਹਾ, ਜੋ ਕਿਸੇ ਦੀ ਰੀਅਲ ਲਾਈਫ ਵਿੱਚ ਹੋ ਸਕਦਾ ਹੈ।
* ਜਦ ਤੁਹਾਡੀ ਇਸ ਫਿਲਮ ਨੂੰ ਸਿਨੇਮਾਘਰਾਂ ਦੀ ਬਜਾਏ ਓ ਟੀ ਟੀ ਉੱਤੇ ਰਿਲੀਜ਼ ਕੀਤਾ ਗਿਆ, ਕਿਹੋ ਜਿਹਾ ਲੱਗਾ?
- ਜੋ ਕੁਝ ਹੁੰਦਾ ਹੈ, ਚੰਗਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਓ ਟੀ ਟੀ ਦਾ ਦਾਇਰਾ ਕਾਫੀ ਵਧਿਆ ਹੈ। ਮੈਨੂੰ ਲੱਗਦਾ ਹੈ ਕਿ ਸਿਨੇਮਾ ਦੇ ਇਲਾਵਾ ਓ ਟੀ ਟੀ ਦੇ ਰੂਪ ਵਿੱਚ ਚੰਗਾ ਪਲੇਟਫਾਰਮ ਮਿਲ ਚੁੱਕਾ ਹੈ ਅਤੇ ਇਸ ਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈਣਾ ਚਾਹੀਦਾ ਹੈ।
* ਓ ਟੀ ਟੀ ਉੱਤੇ ਜਿੰਨੀਆਂ ਫਿਲਮਾਂ ਆਨਸਟ੍ਰੀਮ ਨਹੀਂ ਹੋ ਰਹੀਆਂ ਹਨ, ਉਸ ਤੋਂ ਕਿਤੇ ਵੱਧ ਵੈੱਬ ਸੀਰੀਜ਼ ਦਾ ਨਿਰਮਾਣ ਹੋ ਰਿਹਾ ਹੈ। ਵੈਬ ਸੀਰੀਜ਼ ਵਿੱਚ ਕੰਮ ਕਰਨ ਨੂੰ ਲੈਕੇ ਤੁਸੀਂ ਕਿੰਨੀ ਉਤਸੁਕ ਹੋ?
- ਅਜਿਹੀਆਂ ਕਈ ਕਹਾਣੀਆਂ ਅਤੇ ਟਾਪਿਕ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਦੋ ਢਾਈ ਘੰਟੇ ਦੀ ਫਿਲਮ ਵਿੱਚ ਨਹੀਂ ਦੇਖ ਸਕਦੇ। ਉਸ ਦਾ ਮਜ਼ਾ ਸਿਰਫ ਐਪੀਸੋਡਸ ਵਿੱਚ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਲਈ ਇਹ ਬਹੁਤ ਇੰਟਰਸਟਿੰਗ ਮੀਡੀਅਮ ਹੈ। ਜੇ ਚੰਗੇ ਆਫਰਸ ਮਿਲਦੇ ਹਨ ਤਾਂ ਜ਼ਰੂਰ ਕਰਨਾ ਚਾਹਾਂਗੀ।
* ਵੈੱਬ ਸੀਰੀਜ਼ ਸ਼ੁਰੂ ਹੋਣ ਦੇ ਬਾਅਦ ਸਮਾਜ ਵਿੱਚ ਕਾਫੀ ਖੁੱਲ੍ਹਾਪਣ ਜਿਹਾ ਨਜ਼ਰ ਆਉਣ ਲੱਗਾ ਹੈ। ਇਨ੍ਹਾਂ ਵਿੱਚ ਕਾਫੀ ਸੀਨਸ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਦਰਸ਼ਕ ਖੁਦ ਨੂੰ ਕਾਫੀ ਅਸਹਿਜ ਮਹਿਸੂਸ ਕਰਨ ਲੱਗਦੇ ਹਨ?
- ਇਸ ਦੇ ਲਈ ਮੈਂ ਨਿੱਜੀ ਤੌਰ ਉੱਤੇ ਤੈਅ ਕੀਤਾ ਹੋਇਆ ਹੈ ਕਿ ਮੈਂ ਬੱਸ ਉਹੀ ਸੀਨ ਕਰਾਂਗੀ, ਜਿਨ੍ਹਾਂ ਨੂੰ ਕਰਨ ਅਤੇ ਦੇਖਣ ਵਿੱਚ ਮੈਂ ਖੁਦ ਕੰਫਰਟੇਬਲ ਮਹਿਸੂਸ ਕਰ ਸਕਾਂ। ਜੋ ਏਦਾਂ ਦੀਆਂ ਫਿਲਮਾਂ ਤੇ ਵੈੱਬ ਸੀਰੀਜ਼ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਵਿੱਚ ਏਦਾਂ ਦੇ ਸੀਨਸ ਦੀ ਲੋੜ ਨਹੀਂ ਹੁੰਦੀ, ਪਰ ਉਹ ਬੱਸ ਇਸ ਲਈ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਸਬਸਕ੍ਰਿਪਸ਼ਨ ਅਤੇ ਵਿਊਅਰਸ਼ਿਪ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਦੇ ਲਈ ਕੁਝ ਫੀਸਦੀ ਹੀ ਸਹੀ, ਪਰ ਇੱਕ ਸੈਂਸਰਸ਼ਿਪ ਤਾਂ ਹੋਣੀ ਹੀ ਚਾਹੀਦੀ ਹੈ।

 
Have something to say? Post your comment