Welcome to Canadian Punjabi Post
Follow us on

21

October 2021
 
ਅੰਤਰਰਾਸ਼ਟਰੀ

ਕਾਬੁਲ ਪੁੱਜੇ ਕਤਰ ਦੇ ਵਫਦ ਨੂੰ ਮੁੱਲਾ ਬਰਾਦਰ ਨਾ ਮਿਲਿਆ ਤਾਂ ਮੌਤ ਦੀ ਖਬਰ ਉੱਡੀ

September 15, 2021 12:34 AM

ਕਾਬੁਲ, 14 ਸਤੰਬਰ (ਪੋਸਟ ਬਿਊਰੋ)- ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਪਿੱਛੋਂ ਪਹਿਲੀ ਵਾਰ ਕਿਸੇ ਚੋਟੀ ਦੇ ਵਿਦੇਸ਼ੀ ਨੇਤਾ ਨੇ ਕਾਬੁਲ ਦੀ ਯਾਤਰਾ ਕੀਤੀ ਅਤੇ ਕਤਰ ਦੇ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਰ ਰਹਿਮਾਨ ਅਲ ਸਾਨੀ ਇੱਕ ਪ੍ਰਤੀਨਿਧੀ ਮੰਡਲ ਨਾਲ ਕੱਲ੍ਹਕਾਬੁਲ ਪੁੱਜੇ ਹਨ। ਇਸ ਦੌਰੇ ਦੌਰਾਨ ਸ਼ੇਖ ਮੁਹੰਮਦ ਨੇ ਤਾਲਿਬਾਨੀ ਪ੍ਰਧਾਨ ਮੰਤਰੀ ਮੁੱਲ ਮੁਹੰਮਦ ਹਸਨ ਅਖੁੰਦ ਅਤੇ ਗ੍ਰਹਿ ਮੰਤਰੀ ਸਿਰਾਜ਼ੁਦੀਨ ਹੱਕਾਨੀ ਸਣੇ ਸਾਰੇ ਤਾਲਿਬਾਨੀ ਨੇਤਾਵਾਂ ਨਾਲ ਮੁਲਾਕਾਤ ਕੀਤੀ, ਪਰ ਕਤਰ ਵਿੱਚ ਮੁੱਖ ਵਾਰਤਾਕਾਰ ਰਹੇ ਮੁੱਲਾ ਬਰਾਦਰ ਅਤੇ ਉਪ-ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਟਨੇਕਜਈ ਦੋਵੇਂ ਗੈਰ-ਹਾਜਰ ਸਨ। ਇਨ੍ਹਾਂ ਪ੍ਰਮੁੱਖ ਨੇਤਾਵਾਂ ਦੇ ਗਾਇਬ ਹੋਣ ਨਾਲ ਅਟਕਲਾਂ ਚੱਲਣ ਲੱਗ ਪਈਆਂ ਕਿ ਮੁੱਲਾਂ ਬਰਾਦਰ ਦੇ ਹੱਕਾਨੀ ਨੈਟਵਰਕ ਦੇ ਅੱਤਵਾਦੀਆਂ ਨਾਲ ਸੰਘਰਸ਼ ਵਿੱਚ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਹੀ ਉਹ ਜਨਤਕ ਰੂਪ ਨਾਲ ਨਹੀਂ ਦਿੱਸ ਰਹੇ। ਇਸ ਤੋਂ ਬਰਾਦਰ ਦੀ ਮੌਤ ਦੀ ਖਬਰ ਚੱਲ ਪਈ।
ਸੋਸ਼ਲ ਮੀਡੀਆ ਵਿੱਚ ਚੱਲਦੀਆਂ ਅਟਕਲਾਂ ਵਿੱਚ ਮੁੱਲਾ ਬਰਾਦਰ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਜਾਂ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦੀ ਅਜੇਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਉਧਰ ਭਾਰਤ ਦੇ ਆਈ ਐਮ ਏ ਵਿੱਚ ਪੜ੍ਹੇ ਉਪ-ਵਿਦੇਸ਼ ਮੰਤਰੀ ਸਟਨੇਕਜਈ ਵੀ ਆਪਣਾ ਕੱਦ ਘਟਾਏ ਜਾਣ ਤੋਂ ਖਫਾ ਦੱਸੇ ਜਾ ਰਹੇ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ