Welcome to Canadian Punjabi Post
Follow us on

21

October 2021
 
ਅੰਤਰਰਾਸ਼ਟਰੀ

ਉਦਯੋਗਪਤੀਆਂ ਨਾਲ ‘ਲੰਚ’ ਕਰ ਕੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬੁਰੀ ਫਸੀ

September 15, 2021 12:33 AM

ਲੰਡਨ, 14 ਸਤੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅੱਜਕੱਲ੍ਹ ਮੁਸ਼ਕਲਾਂ ਵਿੱਚ ਘਿਰੀ ਹੋਈ ਹੈ। ਇਸ ਦਾ ਕਾਰਨ ਹੈ ਇੱਕ ‘ਲੰਚ’, ਜਿਸ ਵਿੱਚ ਕੁਝ ਉਦਯੋਗਪਤੀ ਅਤੇ ਪ੍ਰੀਤੀ ਪਟੇਲ ਸ਼ਾਮਲ ਸਨ, ਪਰ ਉਥੇ ਹੋਰ ਅਧਿਕਾਰੀ ਨਹੀਂ ਸਨ। ਇਸ ਮੁਲਾਕਾਤ ਦੀ ਰਿਪੋਰਟ ਪਿੱਛੋਂ ਲੇਬਰ ਪਾਰਟੀ ਨੇ ਜਾਂਚ ਦੀ ਮੰਗ ਕੀਤੀ ਹੈ।
ਖ਼ਬਰਾਂ ਮੁਤਾਬਕ ਪ੍ਰੀਤੀ ਪਟੇਲ ਨਾਲ ਦੋ ਏਅਰਲਾਈਨਾਂ ਅਤੇ ਇੱਕ ਹੋਟਲ ਚੇਨ ਦਾ ਮਾਲਕ ਲੰਚ ਵਿੱਚ ਸ਼ਾਮਲ ਸੀ। ਜਾਣਕਾਰ ਸੂਤਰਾਂ ਮੁਤਾਬਕ ਪਿਛਲੇ ਮਹੀਨੇ ਪ੍ਰੀਤੀ ਪਟੇਲ ਦੇ ਲੰਚ ਵਿੱਚ ਕੋਰੋਨਾ ਯਾਤਰਾ ਨਿਯਮਾਂ ਉੱਤੇ ਚਰਚਾ ਹੋਈ ਸੀ। ਮੰਤਰੀ ਪੱਧਰ ਦੇ ਨਿਯਮਾਂ ਮੁਤਾਬਕ ਸਰਕਾਰੀ ਕੰਮ-ਕਾਜ ਉਤੇ ਚਰਚਾ ਦੌਰਾਨ ਅਧਿਕਾਰੀਆਂ ਦੀ ਮੌਜੂਦਗੀ ਹੋਣੀ ਲਾਜ਼ਮੀ ਹੈ ਜਾਂ ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਪ੍ਰੀਤੀ ਪਟੇਲ ਨੇ ਨਿਯਮਾਂ ਨੂੰ ਤੋੜਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਨਿੱਜੀ ਦਫ਼ਤਰ ਨੂੰ ਇਸ ਲੰਚ ਬਾਰੇ ਦੱਸਿਆ ਸੀ, ਜਿਸ ਮੁਤਾਬਕ ਇਹ ਲੰਚ 11 ਅਗਸਤ ਦੀ ਦੁਪਹਿਰ ਨੂੰ ਹੋਇਆ ਸੀ। ਰਿਪੋਰਟ ਮੁਤਾਬਕ ਹੀਥਰੋ ਹਵਾਈ ਅੱਡੇ ਨੇੜੇ ਇੱਕ ਹੋਟਲ ਵਿੱਚ ਬੈਠਕ ਦੌਰਾਨ ਕਵਾਸੀ ਕਵਾਰਟਿੰਗ ਵੀ ਸ਼ਾਮਲ ਹੋਏ, ਜੋ ਬ੍ਰਿਟੇਨ ਦੇ ਬਿਜ਼ਨਸ ਸੈਕਟਰੀ ਤੇ ਨਜ਼ਦੀਕੀ ਚੋਣ ਖੇਤਰ ਤੋਂ ਪਾਰਲੀਮੈਂਟ ਮੈਂਬਰ ਹਨ। ਰਿਪੋਰਟ ਮੁਤਾਬਕ ਅਰੋੜਾ ਗਰੁੱਪ ਦੇ ਸੰਸਥਾਪਕ ਸੁਰਿੰਦਰ ਅਰੋੜਾ ਦੇ ਕਹਿਣ ਉਤੇ ਇਹ ਬੈਠਕ ਸੱਦੀ ਗਈ ਸੀ। ਸੁਰਿੰਦਰ ਅਰੋੜਾ ਇੱਕ ਬਿਜ਼ਨਸਮੈਨ ਹਨ, ਜਿਨ੍ਹਾਂ ਦਾ ਸਿਆਸਤਦਾਨਾਂ ਨਾਲ ਨਜ਼ਦੀਕੀ ਸੰਬੰਧ ਰਹਿੰਦਾ ਹੈ। ਜਦੋਂ ਉਹ ਪਾਰਲੀਮੈਂਟ ਮੈਂਬਰ ਸਨ, ਉਸ ਵੇਲੇ ਉਨ੍ਹਾਂ ਨੇ ਸਾਬਕਾ ਚਾਂਸਲਰ ਫ਼ਿਲਿਪ ਹੈਮੰਡ ਫ਼ੰਡ ਡੋਨੇਟ ਕੀਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ