Welcome to Canadian Punjabi Post
Follow us on

15

July 2025
 
ਕੈਨੇਡਾ

ਕੈਨੇਡਾ ਭਰ ਵਿੱਚ 15000 ਮੁਲਾਜ਼ਮ ਭਰਤੀ ਕਰੇਗੀ ਐਮੇਜੌ਼ਨ

September 14, 2021 08:05 AM

ਕੈਲਗਰੀ, 13 ਸਤੰਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਬੜੇ ਹੀ ਨਾਟਕੀ ਢੰਗ ਨਾਲ ਲੇਬਰ ਮਾਰਕਿਟ ਉੱਤੇ ਪਏ ਅਸਰ ਤੋਂ ਬਾਅਦ ਐਮੇਜ਼ੌਨ ਕੈਨੇਡਾ ਵੱਲੋਂ ਵੇਜਿਜ਼ ਵਿੱਚ ਵਾਧਾ ਕੀਤੇ ਜਾਣ ਤੇ ਕੈਨੇਡਾ ਭਰ ਵਿੱਚ 15000 ਨਵੇਂ ਇੰਪਲੌਈਜ਼ ਭਰਤੀ ਕਰਨ ਦੀ ਖਬਰ ਨਾਲ ਥੋੜ੍ਹਾ ਸੁਖ ਦਾ ਸਾਹ ਆਇਆ ਹੈ।
ਐਮੇਜ਼ੌਨ ਨੇ ਸੋਮਵਾਰ ਨੂੰ ਆਖਿਆ ਕਿ ਉਹ ਕੈਨੇਡੀਅਨ ਸਰਕਾਰ ਦੇ ਪਸਾਰ ਸਬੰਧੀ ਯੋਜਨਾਵਾਂ ਵਿੱਚ ਵਾਧਾ ਕਰਦਿਆਂ ਹੋਇਆਂ ਦੇਸ਼ ਭਰ ਵਿੱਚ 15000 ਨਵੇਂ ਵੇਅਰਹਾਊਸ ਤੇ ਡਿਸਟ੍ਰੀਬਿਊਸ਼ਨ ਵਰਕਰਜ਼ ਭਰਤੀ ਕਰੇਗੀ।ਕੰਪਨੀ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਕੈਨੇਡਾ ਵਿੱਚ ਆਪਣੇ ਫਰੰਟ ਲਾਈਨ ਵਰਕਰਜ਼ ਲਈ ਘੰਟੇ ਦੇ 17 ਡਾਲਰ ਤੋਂ 21·65 ਡਾਲਰ ਤੱਕ ਕਰੇਗੀ।ਵੈਸੇ ਇਸ ਸਮੇਂ ਐਮੇਜ਼ੌਨ ਆਪਣੇ ਮੁਲਾਜ਼ਮਾਂ ਨੂੰ ਘੰਟੇ ਦੇ 16 ਡਾਲਰ ਤੱਕ ਦਾ ਸਟਾਰਟਿੰਗ ਵੇਜ ਦੇ ਰਹੀ ਹੈ।
ਕੰਪਨੀ ਨੇ ਇਹ ਵੀ ਆਖਿਆ ਕਿ ਕੋਈ ਵੀ ਮੁਲਾਜ਼ਮ ਕਿੰਨੇ ਸਮੇਂ ਤੋਂ ਵੀ ਉਨ੍ਹਾਂ ਦੇ ਨਾਲ ਹੈ, ਮੌਜੂਦਾ ਸਾਰੇ ਇੰਪਲੌਈਜ਼ ਨੂੰ ਤੁਰੰਤ ਭਾਵ ਤੋਂ ਸ਼ੁਰੂ ਕਰਦਿਆਂ ਵੀ ਪ੍ਰਤੀ ਘੰਟਾ 1·60 ਡਾਲਰ ਤੋਂ 2·20 ਡਾਲਰ ਵਾਧੂ ਦਿੱਤੇ ਜਾਣਗੇ।ਇੱਕ ਇੰਟਰਵਿਊ ਵਿੱਚ ਐਮੇਜ਼ੌਨ ਕੈਨੇਡਾ ਦੀ ਕੈਨੇਡੀਅਨ ਕਸਟਮਰ ਫੁੱਲਫਿਲਮੈਂਟ ਆਪਰੇਸ਼ਨਜ਼ ਡਾਇਰੈਕਟਰ ਸੁਮੇਘਾ ਕੁਮਾਰ ਨੇ ਆਖਿਆ ਕਿ ਦੇਸ਼ ਵਿੱਚ ਅਸੀਂ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ।ਸਾਡੇ ਬਿਜ਼ਨਸ ਦਾ ਪਸਾਰ ਹੋ ਰਿਹਾ ਹੈ ਤੇ ਅਸੀਂ ਆਪਣੇ ਕਸਟਮਰਜ਼ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ।
ਇਸ ਸਮੇਂ ਐਮੇਜ਼ੌਨ ਦੇ ਪੰਜ ਪ੍ਰੋਵਿੰਸਾਂ ਵਿੱਚ 25 ਕਮਿਊਨਿਟੀਜ਼ ਵਿੱਚ 25,000 ਫੁੱਲ ਟਾਈਮ ਤੇ ਪਾਰਟ ਟਾਈਮ ਇੰਪਲੌਈਜ਼ ਹਨ।ਮਹਾਂਮਾਰੀ ਕਾਰਨ ਆਨਲਾਈਨ ਸ਼ਾਪਿੰਗ ਵਿੱਚ ਵਾਧਾ ਹੋਣ ਕਾਰਨ ਕੰਪਨੀ ਨੂੰ ਫਾਇਦਾ ਹੋ ਰਿਹਾ ਹੈ। ਇਸ ਸਮੇਂ ਐਮੇਜ਼ੌਨ ਦੇ ਕੈਨੇਡਾ ਵਿੱਚ 46 ਵੇਅਰਹਾਊਸ, ਲਾਜਿਸਟਿਕਸ ਤੇ ਡਲਿਵਰੀ ਫੈਸਿਲਿਟੀਜ਼ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ