Welcome to Canadian Punjabi Post
Follow us on

02

July 2025
 
ਮਨੋਰੰਜਨ

ਰਾਧਿਕਾ ਮਦਾਨ ਦਾ ਸੁਫਨਾ ਪੂਰਾ ਹੋਇਆ

September 13, 2021 03:00 AM

ਬਾਲੀਵੁੱਡ ਅਭਿਨੇਤਰੀ ਰਾਧਿਕਾ ਮਦਾਨ ਦਾ ਸਾਲਾਂ ਪੁਰਾਣਾ ਸੁਫਨਾ ਆਖਰ ਪੂਰਾ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਰਣਬੀਰ ਕਪੂਰ ਨਾਲ ਫਿਲਮ ਕਰਨਾ ਚਾਹੰੁਦੀ ਸੀ। ਇਸੇ ਦੌਰਾਨ ਇਹ ਖਬਰ ਹੈ ਕਿ ਰਾਧਿਕਾ ਤੇ ਰਣਬੀਰ ਨੂੰ ਇਕੱਠੇ ਫਿਲਮ ਦੇ ਸੈੱਟ ਉਤੇ ਦੇਖਿਆ ਗਿਆ ਹੈ। ਕੁਝ ਦਿਨ ਪਹਿਲਾਂ ਰਾਧਿਕਾ ਨੇ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਹ ਰਣਬੀਰ ਨਾਲ ਕੰਮ ਕਰਨਾ ਚਾਹੁੰਦੀ ਹੈ ਤੇ ਤਾਜ਼ਾ ਖਬਰ ਹੈ ਕਿ ਰਾਧਿਕਾ ਤੇ ਰਣਬੀਰ ਇੱਕ ਐਡ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ, ਪਰ ਕਹਿੰਦੇ ਹਨ ਕਿ ਇੰਡੀਅਨ ਡ੍ਰੈਸ ਦੀ ਆਨਲਾਈਨ ਸ਼ਾਪਿੰਗ ਦੇ ਲਈ ਦੋਵੇਂ ਸਿਤਾਰੇ ਇਕੱਠੇ ਆਏ ਹਨ, ਜਿਸ ਵਿੱਚ ਰਾਧਿਕਾ ਦੁਲਹਨ ਵਾਲੇ ਲੁਕ ਵਿੱਚ ਨਜ਼ਰ ਆ ਰਹੀ ਹੈ ਅਤੇ ਰਣਬੀਰ ਕਪੂਰ ਪਿੰਕ ਅਤੇ ਵ੍ਹਾਈਟ ਕਲਰ ਦੇ ਪੇਸਟਲ ਸ਼ੇਡਸ ਵਿੱਚ ਧੂਮ ਮਚਾਉਂਦੇ ਹੋਏ ਨਜ਼ਰ ਆ ਰਹੇ ਹਨ।
ਸਾਲ 2019 ਵਿੱਚ ਹਿੱਟ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਦੇ ਪ੍ਰਮੋਸ਼ਨ ਦੌਰਾਨ ਜਦ ਰਾਧਿਕਾ ਤੋਂ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਇੰਡਸਟਰੀ ਵਿੱਚ ਕਿਸ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਰਾਧਿਕਾ ਕਹਿੰਦੀ ਸੀ ਕਿ ਉਹ ਕਿਸੇ ਵੀ ਸਟਾਰਸ ਨਾਲ ਕੰਮ ਕਰਨ ਨੂੰ ਤਿਆਰ ਹੈ। ਨਾਲ ਉਸ ਨੇ ਕਿਹਾ ਸੀ ਕਿ ਰਣਬੀਰ ਕਪੂਰ ਨਾਲ ਕੰਮ ਕਰਨ ਦਾ ਸੁਫਨਾ ਹੈ। ਵਰਕ ਫਰੰਟ ਪੱਖੋਂ ਰਣਬੀਰ ਦੀ ਫਿਲਮ ‘ਬ੍ਰਹਮਾਸਤਰ’ ਜਲਦੀ ਰਿਲੀਜ਼ ਹੋਣ ਵਾਲੀ ਹੈ, ਜਿਸ ਵਿੱਚ ਉਹ ਆਲੀਆ ਭੱਟ ਅਤੇ ਅਮਿਤਾਭ ਬੱਚਨ ਨਾਲ ਨਜ਼ਰ ਆਏਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!