Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

‘ਟਾਈਗਰ 3’ ਲਈ ਤੁਰਕੀ ਵਿੱਚ ਡਾਂਸ ਟਰੇਨਿੰਗ ਲੈ ਰਹੀ ਹੈ ਕੈਟਰੀਨਾ ਕੈਫ

September 09, 2021 10:29 PM

ਸਲਮਾਨ ਖਾਨ ਅਤੇ ਕੈਟਰੀਨਾ ਕੈਫ ਪਿੱਛੇ ਜਿਹੇ ‘ਟਾਈਗਰ 3’ ਦੀ ਸ਼ੂਟਿੰਗ ਦੇ ਲਈ ਰੂਸ ਰਵਾਨਾ ਹੋਏ ਸਨ। ਇਸ ਫਿਲਮ ਦੇ ਸੈਟ ਤੋਂ ਆਏ ਦਿਨ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੇ ਹਨ। ਪਿੱਛੇ ਜਿਹੇ ਕੈਟਰੀਨਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹ ‘ਟਾਈਗਰ 3’ ਦੇ ਗਾਣੇ ਦੇ ਲਈ ਪ੍ਰੈਕਟਿਸ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ, ‘‘ਅਸੀਂ ਤੁਰਕੀ ਵਿੱਚ ਡਾਂਸ ਕਰਨ ਦੀ ਜਗ੍ਹਾ ਲੱਭ ਲਈ ਹੈ।” ਕੈਟਰੀਨਾ ਇਸ ਗਾਣੇ ਦੀ ਸ਼ੂਟਿੰਗ ਸਲਮਾਨ ਨਾਲ ਕੈਪਾਡੋਸੀਆ ਵਿੱਚ ਕਰੇਗੀ। ਇਹ ਜਗ੍ਹਾ ਆਪਣੇ ਹੌਟ ਏਅਰ ਬੈਲੂਨ ਦੇ ਲਈ ਮਸ਼ਹੂਰ ਹੈ। ਇਸ ਗਾਣੇ ਨੂੰ ਫਿਲਮ ਦੇ ਅਖੀਰ ਵਿੱਚ ਦਿਖਾਇਆ ਜਾਏਗਾ।
ਦੱਸਿਆ ਗਿਆ ਹੈ ਕਿ ‘ਟਾਈਗਰ 3’ ਦਾ ਡਾਂਸ ਨੰਬਰ ‘ਟਾਈਗਰ ਜਿੰਦਾ ਹੈ’ ਦੇ ‘ਸਵੈਗ ਸੇ ਸਵਾਗਤ’ ਤੋਂ ਵੱਡਾ ਅਤੇ ਸ਼ਾਨਦਾਰ ਹੋਣ ਵਾਲਾ ਹੈ। ਫਿਲਮ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਦੀ ਮੰਨੀਏ ਤਾਂ ਇਹ ਫਿਲਮ ਦਾ ਮੁੱਖ ਗੀਤ ਵੀ ਹੋਵੇਗਾ, ਜਿਸ ਦਾ ਇਸਤੇਮਾਲ ਫਿਲਮ ਦੇ ਪ੍ਰਮੋਸ਼ਨ ਵਿੱਚ ਵੀ ਕੀਤਾ ਜਾਏਗਾ। ਇਸੇ ਦੌਰਾਨ ਕੈਟਰੀਨਾ ਨੇ ਆਪਣੀ ਅਗਲੀ ਫਿਲਮ ‘ਜੀ ਲੇ ਜ਼ਰਾ’ ਵੀ ਸਾਈਨ ਕੀਤੀ ਹੈ। ਫਰਹਾਨ ਅਖਤਰ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਉਹ ਪਹਿਲੀ ਵਾਰ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਨਜ਼ਰ ਆਏਗੀ।

 
Have something to say? Post your comment