Welcome to Canadian Punjabi Post
Follow us on

21

October 2021
 
ਅੰਤਰਰਾਸ਼ਟਰੀ

ਕੈਨੇਡਾ ਨੇ ਵੈਕਸੀਨੇਸ਼ਨ ਕਰਵਾ ਚੁੱਕੇ ਕੌਮਾਂਤਰੀ ਟਰੈਵਲਰਜ਼ ਲਈ ਮੁੜ ਖੋਲ੍ਹੇ ਆਪਣੇ ਦਰਵਾਜ਼ੇ

September 07, 2021 06:18 PM

ਵਾਸਿ਼ੰਗਟਨ, 7 ਸਤੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਵਿਦੇਸ਼ੀ ਟਰੈਵਲਰਜ਼ ਲਈ ਇੱਕ ਵਾਰੀ ਫਿਰ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਹੈਲਥ ਕੈਨੇਡਾ ਵੱਲੋਂ ਮਨਜੂ਼ਰਸੁ਼ਦਾ ਕੋਵਿਡ-19 ਵੈਕਸੀਨ ਦਾ ਪੂਰਾ ਕੋਰਸ ਲੈ ਚੁੱਕੇ ਕੌਮਾਂਤਰੀ ਟਰੈਵਲਰਜ਼ ਲਈ ਸੋਮਵਾਰ ਅੱਧੀ ਰਾਤ ਤੋਂ ਕੁਆਰਨਟੀਨ ਦੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਲਈ ਯੋਗ ਹੋਣ ਵਾਸਤੇ ਟਰੈਵਲਰਜ਼ ਨੂੰ ਆਪਣੇ ਆਖਰੀ ਵੈਕਸੀਨ ਸ਼ੌਟ ਨੂੰ ਲਿਆਂ 14 ਦਿਨ ਹੋ ਗਏ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਕੋਵਿਡ-19 ਲਈ ਨੈਗੇਟਿਵ ਮੌਲੀਕਿਊਲਰ ਟੈਸਟ ਕਰਵਾਏ ਨੂੰ 72 ਘੰਟਿਆਂ ਦਾ ਸਮਾਂ ਪੂਰਾ ਹੋਇਆ ਹੋਣਾ ਚਾਹੀਦਾ ਹੈ।
ਉਨ੍ਹਾਂ ਨੂੰ ਆਪਣੀਆਂ ਵੈਕਸੀਨੇਸ਼ਨ ਡਿਟੇਲਜ਼ ਭਰਨ ਲਈ ਅਰਾਈਵਕੈਨ ਐਪ ਜਾਂ ਆਨਲਾਈਨ ਵੈੱਬ ਪੋਰਟਲ ਦੀ ਵਰਤੋਂ ਵੀ ਕਰਨੀ ਹੋਵੇਗੀ।ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਟਰੈਵਲਰਜ਼ ਬ੍ਰਾਂਚ ਦੇ ਵਾਈਸ ਪ੍ਰੈਜ਼ੀਡੈਂਟ ਡੈਨਿਸ ਵਿਨੇਟ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਕਰਵਾ ਚੁੱਕੇ ਵਿਜ਼ੀਟਰਜ਼ ਬਹੁਤਾ ਕਰਕੇ ਹਵਾਈ ਰਸਤੇ ਰਾਹੀਂ ਹੀ ਆਉਣਗੇ। ਉਨ੍ਹਾਂ ਆਖਿਆ ਕਿ ਹਵਾਈ ਰਸਤੇ ਰਾਹੀਂ ਆਉਣ ਵਾਲੇ ਟਰੈਵਲਰਜ਼ ਨੂੰ ਬਿਨਾਂ ਵੈਕਸੀਨੇਸ਼ਨ ਦੇ ਸਬੂਤ ਦੇ ਹਵਾਈ ਜਹਾਜ਼ ਵਿੱਚ ਚੜ੍ਹਨ ਹੀ ਨਹੀਂ ਦਿੱਤਾ ਜਾਵੇਗਾ। ਦੂਜੇ ਪਾਸੇ ਜ਼ਮੀਨੀ ਰਸਤੇ ਰਾਹੀਂ ਆਉਣ ਵਾਲੇ ਟਰੈਵਲਰਜ਼ ਦੇ ਟਾਂਵੇਂ ਟਾਂਵੇਂ ਟੈਸਟ ਏਜੰਸੀ ਵੱਲੋਂ ਕੀਤੇ ਜਾ ਹੀ ਰਹੇ ਹਨ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ