Welcome to Canadian Punjabi Post
Follow us on

21

October 2021
 
ਟੋਰਾਂਟੋ/ਜੀਟੀਏ

ਟੱਕਰ ਤੋਂ ਬਾਅਦ ਦੋ ਮਾਲ ਗੱਡੀਆਂ ਲੀਹ ਤੋਂ ਲੱਥੀਆਂ

September 02, 2021 11:51 PM

ਪ੍ਰੈਸਕਟ, ਓਨਟਾਰੀਓ, 2 ਸਤੰਬਰ (ਪੋਸਟ ਬਿਊਰੋ) : ਪ੍ਰੈਸਕਟ, ਓਨਟਾਰੀਓ ਵਿੱਚ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾਉਣ ਤੋਂ ਬਾਅਦ ਲੀਹ ਤੋਂ ਉਤਰ ਗਈਆਂ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਓਟਵਾ ਤੋਂ 95 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਟਾਊਨ ਵਿੱਚ ਐਡਵਰਡ ਸਟਰੀਟ ਨੇੜੇ ਟਰੇਨ ਟਰੈਕਸ ਉੱਤੇ ਵਾਪਰੀ ਇਸ ਘਟਨਾ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਐਮਰਜੰਸੀ ਅਮਲਾ ਮੌਕੇ ਉੱਤੇ ਪਹੁੰਚਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਇੰਜਣ ਤੇ ਕਈ ਰੇਲ ਕਾਰਜ਼ ਲੀਹ ਤੋਂ ਲੱਥ ਗਈਆਂ। ਇਹ ਵੀ ਪਤਾ ਲੱਗਿਆ ਹੈ ਕਿ ਘੱਟੋ ਘੱਟ ਨੌਂ ਕਾਰਾਂ ਟਰੈਕ ਤੋਂ ਉਤਰ ਗਈਆਂ।
ਓਪੀਪੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਮੌਕੇ ਉੱਤੇ ਹੀ ਉਸ ਦਾ ਇਲਾਜ ਕਰ ਦਿੱਤਾ ਗਿਆ।ਇੱਕ ਵਿਅਕਤੀ ਨੇ ਟਵਿੱਟਰ ਉੱਤੇ ਆਖਿਆ ਕਿ ਜਦੋਂ ਹਾਦਸਾ ਹੋਇਆ ਤਾਂ ਇੰਜ ਲੱਗਿਆ ਜਿਵੇਂ ਭੂਚਾਲ ਆ ਗਿਆ ਹੋਵੇ। ਇੱਕ ਹੋਰ ਵਿਅਕਤੀ ਨੇ ਆਖਿਆ ਕਿ ਹਾਦਸੇ ਸਮੇਂ ਬਹੁਤ ਹੀ ਉੱਚੀ ਆਵਾਜ਼ ਆਈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਸਕੂਲ ਦੇ ਬਾਹਰ ਬੱਚਿਆਂ ਨਾਲ ਗੱਲ ਕਰਨ ਵਾਲੇ ਤਿੰਨ ਸ਼ੱਕੀ ਵਿਅਕਤੀਆਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਪੁਲਿਸ
18 ਸਾਲਾ ਲੜਕੀ ਤੋਂ ਵੇਸ਼ਵਾਗਮਨੀ ਕਰਵਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ
ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
ਇਮੀਗ੍ਰੈਂਟਸ ਬਾਰੇ ਦਿੱਤੇ ਬਿਆਨਾਂ ਦਾ ਨਵੇਂ ਕੈਨੇਡੀਅਨਜ਼ ਵੱਲੋਂ ਕੀਤਾ ਜਾ ਰਿਹਾ ਹੈ ਸਮਰਥਨ : ਫੋਰਡ
ਡਲਿਵਰੀ ਡਰਾਈਵਰਜ਼ ਲਈ ਵਾਸ਼ਰੂਮ ਤੱਕ ਪਹੁੰਚ ਯਕੀਨੀ ਬਣਾਵੇਗੀ ਫੋਰਡ ਸਰਕਾਰ
ਬਰੈਂਪਟਨ ਵਿੱਚ ਕਮਜ਼ੋਰ ਵਰਕਰਜ਼ ਦੀ ਮਦਦ ਲਈ ਓਨਟਾਰੀਓ ਸਰਕਾਰ ਚੁੱਕ ਰਹੀ ਹੈ ਠੋਸ ਕਦਮ
ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਲਾਏ ਜਾ ਰਹੇ ਹਨ ਕਾਊਂਸਲਰ ਕੈਂਪ
ਇਮੀਗ੍ਰੈਂਟਸ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਉੱਤੇ ਵਿਰੋਧੀ ਧਿਰਾਂ ਨੇ ਫੋਰਡ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ
ਵਿੰਡਸਰ ਦੇ ਆਟੋ ਪਲਾਂਟ ਲਈ ਵੱਡੇ ਨਿਵੇਸ਼ ਦਾ ਫੋਰਡ ਨੇ ਕੀਤਾ ਵਾਅਦਾ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਰਾਹਗੀਰ ਜ਼ਖ਼ਮੀ