Welcome to Canadian Punjabi Post
Follow us on

21

October 2021
 
ਖੇਡਾਂ

ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ

September 01, 2021 08:31 AM

ਰਿਕਾਂਗਪੀਓ, 31 ਅਗਸਤ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੀ ਮੁੱਕੇਬਾਜ਼ ਸਨੇਹਾ ਨੇਗੀ ਨੇ ਅੱਜ ਯੂਥ ਏਸ਼ੀਅਨਮੁੱਕੇਬਾਜ਼ੀ ਚੈਂਪੀਅਨਸਿ਼ਪ ਵਿੱਚ 66 ਕਿਲੋਗ੍ਰਾਮ ਭਾਰ ਵਰਗ ਦਾ ਸੋਨ ਤਗਮਾ ਜਿੱਤਿਆ ਹੈ। ਸਨੇਹਾ ਨੇ ਦੁਬਈ ਵਿੱਚਹੋਏ ਫਾਈਨਲ ਮੈਚ ਵਿੱਚ ਯੂ ਏਈ ਮੁੱਕੇਬਾਜ਼ ਨੂੰ ਹਰਾਇਆ ਹੈ।
ਸਨੇਹਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜਿ਼ਲੇ ਦੇ ਸਾਂਗਲਾ ਦੀ ਵਸਨੀਕ ਹੈ।ਉਸ ਨੇ ਜਿੱਤ ਦਾ ਸਿਹਰਾ ਆਪਣੇ ਕੋਚ ਸਿ਼ਆਮ ਰਤਨ, ਪਿਤਾ ਮਨੋਜ ਨੇਗੀ ਤੇ ਮਾਂ ਸਰਜਨ ਦੇਵੀ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਸਨੇਹਾ ਨੇ ਅਸਾਮ ਦੇ ਗੁਹਾਟੀ ਵਿੱਚ ਹੋਈ ‘ਖੇਲੋ ਇੰਡੀਆ-ਖੇਲੋਮੁੱਕੇਬਾਜ਼ੀ ਚੈਂਪੀਅਨਸਿ਼ਪ’ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ।ਉਸ ਨੇ 2019 ਵਿੱਚ ਸਪੇਨ ਵਿੱਚ ਅੰਤਰਰਾਸ਼ਟਰੀ ਯੁਵਾ ਅਤੇ ਮਹਿਲਾ ਜੂਨੀਅਰਮੁੱਕੇਬਾਜ਼ੀਦਾ ਚਾਂਦੀ ਦਾ ਤਗਮਾ ਜਿੱਤਿਆ ਸੀ।
ਓਧਰ ਟੋਕੀਓ ਪੈਰਾ ਉਲੰਪਿਕਸ ਵਿਚ ਅੱਜ ਭਾਰਤ ਦੇ ਨਿਸ਼ਾਨੇਬਾਜ਼ ਸਿੰਘਰਾਜ ਅਧਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐਸ ਐਫ-1 ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਉਸ ਨੇ ਮੰਗਲਵਾਰ ਨੂੰ ਫਾਈਨਲ ਵਿੱਚ 216.8 ਦਾ ਸਕੋਰ ਕੀਤਾ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਪਹਿਲਾਂ ਅਵਨੀ ਲੇਖਰਾ ਨੇ ਵੀ ਮਹਿਲਾ 10 ਮੀਟਰ ਰਾਈਫਲ ਐਸਐਸ 1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਜੂਨੀਅਰ ਵਿਸ਼ਵ ਕੱਪ ਚੈਂਪੀਅਨਸ਼ਿਪ: ਮਨੂ ਭਾਕਰ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ ਤਮਗੇ ਜਿੱਤੇ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ