Welcome to Canadian Punjabi Post
Follow us on

12

July 2025
 
ਖੇਡਾਂ

ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ

August 31, 2021 07:35 AM

ਟੋਕੀਓ, 30 ਅਗਸਤ, (ਪੋਸਟ ਬਿਊਰੋ)- ਭਾਰਤ ਦੀ ਅਵਨੀ ਲੇਖਰਾ ਨੇ ਅੱਜ ਸੋਮਵਾਰ ਨੂੰ ਪੈਰਾਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਕਲਾਸ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਵਨੀ ਨੇ ਫਾਈਨਲ ਵਿੱਚ 249.6 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਪਹਿਲਾ ਸਥਾਨ ਲਿਆ ਹੈ। ਉਸਨੇ 248.9 ਪੁਆਇੰਟਸ ਵਾਲੀ ਚੀਨ ਦੀ ਝਾਂਗ ਕੁਇਪਿੰਗ ਨੂੰ ਪਛਾੜ ਦਿੱਤਾ।ਇਸ ਮੁਕਾਬਲੇ ਵਿੱਚ ਯੂਕਰੇਨ ਦੀ ਇਰਿਆਨਾ ਸ਼ੇਟਨਿਕ (227.5 ਪੁਆਇੰਟ) ਨੇ ਕਾਂਸੀ ਦਾ ਤਗਮਾ ਜਿੱਤਿਆ।
ਅਵਨੀ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹੈ। ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਵੀ ਇਨ੍ਹਾਂ ਖੇਡਾਂ ਦਾ ਭਾਰਤ ਦਾ ਇਹ ਪਹਿਲਾ ਤਮਗਾ ਹੈ ਅਤੇ ਟੋਕੀਓ ਪੈਰਾਲਿੰਪਿਕਸ ਵਿੱਚਵੀ ਭਾਰਤ ਦਾ ਪਹਿਲਾ ਸੋਨ ਤਮਗਾ ਹੈ। ਅਵਨੀ ਭਾਰਤ ਦੀ ਪਹਿਲੀ ਗੋਲਡਨ ਗਰਲ ਵੀ ਬਣ ਗਈ ਹੈ। ਅੱਜ ਤੱਕ ਕਿਸੇ ਵੀ ਭਾਰਤੀ ਔਰਤ ਨੇ ਓਲੰਪਿਕਦਾ ਸੋਨ ਤਮਗਾ ਨਹੀਂ ਜਿੱਤਿਆ। ਪੀ ਵੀ ਸਿੰਧੂ ਅਤੇ ਮੀਰਾਬਾਈ ਚਾਨੂ ਨੇ ਵੀ ਚਾਂਦੀ ਦਾ ਤਮਗਾਜਿੱਤਿਆ ਸੀ। ਇਸ ਲਈ ਅਵਨੀ ਓਲੰਪਿਕਸ ਜਾਂ ਪੈਰਾਲੰਪਿਕਸਦਾ ਸੋਨ ਤਮਗਾ ਜਿੱਤਣਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਹ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਚੌਥੀ ਭਾਰਤ ਦੀ ਖਿਡਾਰਨਹੈ। ਪਹਿਲਾ ਸੋਨਾ ਤਮਗਾ 1972 ਦੇ ਪੈਰਾਲਿੰਪਿਕਸ ਵਿੱਚ ਮੁਰਲੀਕਾਂਤ ਪੇਟਕਰ ਨੇ ਜਿੱਤਿਆ ਸੀ।ਫਿਰ ਦੂਸਰਾ ਤੇ ਤੀਸਰਾ ਦੇਵੇਂਦਰ ਝਾਝਰੀਆ ਨੇ ਅਤੇ ਚੌਥਾ ਮਾਰੀਅੱਪਨ ਥੰਗਾਵੇਲੂ ਨੇ ਜਿੱਤਿਆਸੀ।ਓਲੰਪਿਕ ਵਿੱਚ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕਸ 2008 ਵਿੱਚ ਸੋਨ ਤਮਗਾ ਜਿੱਤਿਆ ਅਤੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਮਗਾ ਜਿੱਤਿਆ।
ਅੱਜ ਅਵਨੀ ਦੇ ਬਾਅਦ ਭਾਰਤ ਦੇ ਸੁਮੀਤ ਅੰਤਿਲ ਨੇ ਵੀ ਜੈਵਲਿਨ ਥਰੋਅ ਵਿੱਚ ਪੈਰਾਲੰਪਿਕ ਦਾ ਸੋਨ ਤਮਗਾ ਜਿੱਤ ਲਿਆ ਹੈ। ਇਸੇ ਖੇਡ ਵਿੱਚ ਦੇਵੇਂਦਰ ਝਾਜਰੀਆ ਨੇ ਸਿਲਵਰ ਮੈਡਲ ਅਤੇ ਯੋਗੇਸ਼ ਕਥੂਨੀਆ ਨੇ ਡਿਸਕਸ ਥਰੋਅ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਸੁੰਦਰ ਸਿੰਘ ਗੁਰਜਰ ਨੇ ਕਾਂਸੇ ਦਾ ਮੈਡਲ ਜਿੱਤਿਆ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ