Welcome to Canadian Punjabi Post
Follow us on

21

October 2021
 
ਖੇਡਾਂ

10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ

August 23, 2021 02:34 AM

ਨੈਰੋਬੀ, 22 ਅਗਸਤ (ਪੋਸਟ ਬਿਊਰੋ)- ਭਾਰਤੀ ਪੈਦਲ ਚਾਲ ਅਥਲੀਟ ਅਮਿਤ ਖੱਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਰੋਬੀ ਦੇ ਕਸਾਰਾਨੀ ਸਟੇਡੀਅਮ ਵਿੱਚ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਤਰੀ ਨੇ 42-17.94 ਮਿੰਟ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦੋ ਲੈਪ ਵਿੱਚ ਕੀਨੀਆ ਦੇ ਹੈਰਿਸਟੋਨ ਵਾਨਿਓਨੀ ਦੇ ਅੱਗੇ ਨਿਕਲਣ ਤੋਂ ਪਹਿਲਾਂ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਆਖਰ ਵਾਨਿਓਨੀ ਨੇ 42-10.84 ਮਿੰਟ ਸਮੇਂ ਨਾਲ ਸੋਨ ਤਮਗਾ ਜਿੱਤਿਆ। ਸਪੇਨ ਦੇ ਪਾਲ ਮੈਕਗ੍ਰਾਥ ਨੇ 42-31.11 ਮਿੰਟ ਦੇ ਸਮੇਂ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ।
ਅਮਿਤ ਨੇ ਕਿਹਾ, ਕਿਉਂਕਿ ਇਹ ਉਚਾਈ ਵਾਲਾ ਸਥਾਨ ਹੈ, ਇਸ ਲਈ ਮੇਰੇ ਲਈ ਸਾਹ ਲੈਣ ਦੀ ਸਮੱਸਿਆ ਸੀ। ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ, ਘੱਟੋ-ਘੱਟ ਮੈਂ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਸਕਿਆ। ਇਹ ਇਸਮੁਕਾਬਲੇਬਾਜ਼ੀ ਵਿੱਚ ਭਾਰਤ ਦਾ ਦੂਸਰਾ ਤਮਗਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਭਾਰਤ ਸ੍ਰੀਧਰ, ਪ੍ਰਿਆ ਐਚ ਮੋਹਨ, ਸੁਮੀ ਅਤੇ ਕਪਿਲ ਦੀ ਭਾਰਤੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਫਾਈਨਲ ਵਿੱਚ ਸੀਜਨ ਬੈਸਟ 3-20.60 ਮਿੰਟ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ, ਖਤਰੀ ਨੇ ਭੋਪਾਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮਰਦਾਂ ਦੀ 10 ਕਿਲੋਮੀਟਰ ਪੈਦਲ ਚਾਲ ਦਾ ਖਿਤਾਬ ਜਿੱਤਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।ਹਰਿਆਣਾ ਦੇਅਮਿਤ ਖਤਰੀ ਨੇ 40-40.97 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ। ਇਸ ਦੌਰਾਨ ਖਤਰੀ ਨੇ ਅਕਸ਼ਦੀਪ ਸਿੰਘ ਦੇ ਮੌਜੂਦਾ ਰਾਸ਼ਟਰੀ ਰਿਕਾਰਡ 40-37.78 ਮਿੰਟ ਵਿੱਚ ਸੁਧਾਰ ਕੀਤਾ ਅਤੇ ਸੂਬੇ ਦੇ ਪਰਮਦੀਪ ਮੋਰ ਦੇ ਰਿਕਾਰਡ ਤੋਂ ਲਗਭਗ ਅੱਧਾ ਮਿੰਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਤਕ ਪੁੱਜਾ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਜੂਨੀਅਰ ਵਿਸ਼ਵ ਕੱਪ ਚੈਂਪੀਅਨਸ਼ਿਪ: ਮਨੂ ਭਾਕਰ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ ਤਮਗੇ ਜਿੱਤੇ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ