Welcome to Canadian Punjabi Post
Follow us on

12

July 2025
 
ਖੇਡਾਂ

ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ

August 09, 2021 10:11 AM

* ਅਮਰੀਕਾ ਦੀ ਐਥਲੀਟ ਨੇ ਟੋਕੀਓ ਉਲੰਪਿਕ ਵਿੱਚ 11 ਤਮਗੇ ਜਿੱਤੇ

 
ਟੋਕੀਓ, 8 ਅਗਸਤ, (ਪੋਸਟ ਬਿਊਰੋ)- ਅੱਜ ਐਤਵਾਰ ਨੂੰਉਲੰਪਿਕ ਦੇ ਸਮਾਪਤੀ ਸਮਾਰੋਹ ਦੇ ਲਈ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਤਕਨਾਲੋਜੀ ਦੇ ਲਈ ਦੁਨੀਆ ਭਰ ਵਿਚ ਜਾਣੇ ਜਾਂਦੇ ਜਾਪਾਨ ਨੇ ਸਮਾਰੋਹ ਨੂੰ ਸ਼ਾਨਦਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਐੱਲ ਈ ਡੀ ਲਾਈਟਾਂ ਅਤੇ ਲੇਜ਼ਰ ਦੀ ਮਦਦ ਨਾਲ ਕਈ ਤਸਵੀਰਾਂ ਬਣਾਈਆਂ ਅਤੇ ਇਸ ਰੰਗਾ-ਰੰਗ ਮਾਹੌਲ ਵਿੱਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਅਗਲਾ ਉਲੰਪਿਕ ਕਰਾਉਣ ਵਾਲੀ ਪੈਰਿਸ ਉਲੰਪਿਕ ਕਮੇਟੀ ਦੇ ਮੈਂਬਰਾਂ ਨੂੰ ਅਗਲੇ ਉਲੰਪਿਕ ਦੇ ਲਈ ਰਸਮੀ ਮਸ਼ਾਲ ਸੌਂਪ ਦਿੱਤੀ।
ਟੋਕੀਓ ਉਲੰਪਿਕ ਦੇ ਸਮਾਪਤੀ ਸਮਾਰੋਹ ਦੇ ਅੰਤ ਵਿਚ ਟੋਕੀਓ ਦੇ ਲੋਕਲ ਭਾਸ਼ਾ ਦੇ ਸ਼ਬਦ ਐਰੀਗਾਤੋ (ਧੰਨਵਾਦ) ਦੇ ਨਾਲ ਸਭ ਨੂੰ ਵਿਦਾ ਕੀਤਾ ਗਿਆ। ਇਸ ਮੌਕੇ ਉਲੰਪਿਕ ਦੇ ਸਮਾਪਤੀ ਸਮਾਰੋਹ ਦੌਰਾਨ ਹੀ ਦੂਰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਆਈਫਲ ਟਾਵਰ ਉੱਤੇ 2024 ਵਿੱਚ ਹੋਣ ਵਾਲੇ ਪੈਰਿਸ ਉਲੰਪਿਕ ਦਾ ਸ਼ਾਨਦਾਰ ਝੰਡਾ ਲਹਿਰਾਇਆ ਗਿਆ।ਪੈਰਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਮੌਕੇ ਵੱਡਾ ਝੰਡਾ ਲਹਿਰਾਉਣਗੇ।
ਜਪਾਨ ਦੇ ਸ਼ਹਿਰ ਟੋਕੀਓਵਿੱਚ ਹੋਏ ਇਨ੍ਹਾਂ ਉਲੰਪਿਕ ਵਿਚ ਅਮਰੀਕਾ ਦੀ ਇੱਕਮਹਿਲਾ ਟਰੈਕ ਐਥਲੀਟ ਨੇ 11 ਤਮਗੇ ਜਿੱਤ ਕੇ ਧੁੰਮ ਮਚਾ ਦਿੱਤੀ ਹੈ। ਐਲਿਸਨ ਫੇਲਿਕਸ ਨਾਮ ਦੀ ਇਹ ਐਥਲੀਟ ਸਭ ਤੋਂ ਵੱਧ ਤਮਗੇ ਜਿੱਤਣ ਵਾਲੀ ਅਮਰੀਕੀ ਐਥਲੀਟ ਬਣ ਗਈ ਹੈ। ਉਸਨੇ ਸ਼ਨੀਵਾਰ ਨੂੰ ਆਪਣਾ 11 ਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਅਮਰੀਕਾ ਦੇ ਕਾਰਲ ਲੇਵਿਸ ਦਾ ਸਭ ਤੋਂ ਵੱਧ ਤਮਗੇ ਜਿੱਤਣ ਦਾ ਰਿਕਾਰਡ ਸੀ।ਐਲਿਸਨ ਫੇਲਿਕਸ ਦੇ 11 ਤਮਗਿਆਂ ਵਿੱਚੋਂ ਸੱਤ ਸੋਨੇ ਦੇ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਹੈ। 35 ਸਾਲ ਦੀ ਉਮਰਵਿੱਚਉਹ ਟਰੈਕ ਐਂਡ ਫੀਲਡ ਸੋਨ ਤਮਗਾ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਦੀ ਅਮਰੀਕੀ ਮਹਿਲਾ ਵੀ ਹੈ।ਟੋਕੀਓ ਖੇਡਾਂ ਨੇ ਫੇਲਿਕਸ ਨੂੰ ਇਕ ਮਾਂ ਵਜੋਂ ਵੀ ਪੇਸ਼ ਕੀਤਾ ਹੈ। ਉਸ ਨੇ ਜੂਨਵਿੱਚ ਯੂ ਐੱਸ ਟਰੈਕ ਤੇ ਫੀਲਡ ਉਲੰਪਿਕ ਟਰਾਇਲਜ਼ਵਿੱਚ ਪ੍ਰਦਰਸ਼ਨ ਦੇ ਬਾਅਦ ਆਪਣੀ ਧੀ ਕੈਮਰੀ ਗ੍ਰੇਸ ਅਤੇ ਸਾਥੀ ਓਲੰਪੀਅਨ ਕਵੇਨੇਰਾ ਹੇਅਸ ਅਤੇ ਉਸਦੇ ਬੇਟੇ ਡੇਮੇਟ੍ਰੀਅਸ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਹ ਮਹਿਲਾ ਐਥਲੀਟ ਉਨ੍ਹਾਂ ਲੋਕਾਂ ਲਈ ਜਵਾਬ ਹੈ, ਜੋ ਔਰਤਾਂ ਨੂੰ ਕਮਜ਼ੋਰ ਸਮਝਦੇ ਹਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ