Welcome to Canadian Punjabi Post
Follow us on

18

September 2021
 
ਭਾਰਤ

ਉਮਰ ਅਬਦੁੱਲਾ ਕਹਿੰਦੈ: ਜੰਮੂ-ਕਸ਼ਮੀਰ ਦਾ ਜੋ ਵੀ ਵਿਕਾਸ ਹੋਇਆ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਐ

August 05, 2021 03:11 AM

ਸ੍ਰੀਨਗਰ, 4 ਅਗਸਤ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਇਹ ਕਹਿਣਾ ਹੈ ਕਿ ਕਸ਼ਮੀਰ ਦਾ ਜੋ ਵੀ ਵਿਕਾਸ ਨਜ਼ਰ ਆ ਰਿਹਾ ਹੈ, ਉਹ ਸਭ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਹੈ, ਮੋਦੀ ਸਰਕਾਰ ਨੇ ਕਸ਼ਮੀਰ ਵਿੱਚ ਕੋਈ ਵਿਕਾਸ ਨਹੀਂ ਕੀਤਾ।
234 ਦਿਨ ਨਜ਼ਰਬੰਦ ਰਹਿਣ ਪਿੱਛੋਂ ਉਮਰ ਅਬਦੁੱਲਾ ਨੇ ਪਹਿਲੀ ਇੰਟਰਵਿਊ ਦੌਰਾਨ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਪਿੱਛੋਂ ਪਾਕਿਸਤਾਨ, ਕਸ਼ਮੀਰ, ਵਿਕਾਸ, ਪੱਥਰਾਬਾਜ਼ੀ ਅਤੇ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਦੇ ਮੁੱਦਿਆਂ ਉੱਤੇ ਸਵਾਲਾਂ ਦੇ ਜਵਾਬ ਦਿੱਤੇ ਹਨ। ਧਾਰਾ 370 ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਹੋਏ ਵਿਕਾਸ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਵਿੱਚ ਜੋ ਵਿਕਾਸ ਨਜ਼ਰ ਆ ਰਿਹਾ ਹੈ, ਉਹ ਸਭ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਹੋਇਆ ਹੈ, ਮੋਦੀ ਸਰਕਾਰ ਨੇ ਕਸ਼ਮੀਰ ਦਾ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਜੰਮੂ-ਕਸ਼ਮੀਰ, ਗੁਜਰਾਤ ਤੇ ਉਤਰ ਪ੍ਰਦੇਸ਼ ਤੋਂ ਵੱਧ ਵਿਕਸਿਤ ਹੈ, ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਵੀ ਜੰਮੂ ਕਸ਼ਮੀਰ ਗੁਜਰਾਤ ਤੋਂ ਉਪਰ ਹੈ, ਇਹ ਸਭ ਪਿਛਲੇ ਦੋ ਸਾਲਾਂ ਵਿੱਚ ਨਹੀਂ ਹੋਇਆ।
ਉੁਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਜੋ ਵੀ ਪ੍ਰੋਜੈਕਟ ਦਿਖਾਈ ਦੇ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤੇ ਪਿਛਲੀਆਂ ਸਰਕਾਰਾਂ ਵੇਲੇ ਦੇ ਹਨ। ਉਨ੍ਹਾ ਕਿਹਾ ਕਿ ਚਾਹੇ ਕਿਸੇ ਤਰ੍ਹਾਂ ਕਸ਼ਮੀਰ ਤੋਂ ਧਾਰਾ 370 ਹਟਾਈ ਗਈ ਹੈ, ਮੇਰਾ ਨਜ਼ਰੀਆ ਆਪਣੇ ਦੇਸ਼ ਲਈ ਪਹਿਲਾਂ ਵਾਂਗ ਹੈ, ਦੇਸ਼ ਪ੍ਰਤੀ ਨਜ਼ਰੀਆ ਨਹੀਂ ਬਦਲਿਆ, ਮੋਦੀ ਸਰਕਾਰ ਲਈ ਬਦਲਿਆ ਹੈ। ਮੈਨੂੰ 234 ਦਿਨ ਨਜ਼ਰਬੰਦ ਰੱਖਿਆ ਤਾਂ ਦੇਸ਼ ਨੇ ਨਹੀਂ, ਮੋਦੀ ਸਰਕਾਰ ਨੇ ਨਜ਼ਰਬੰਦ ਕਰ ਕੇ ਰੱਖਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
50 ਲੱਖ ਰੁਪਏ ਲੱਗ ਚੁੱਕੀ ਹੈ ਲੱਕੜੀ ਨਾਲ ਬਣੇ ਪੁਰਾਣੇ ਸਾਈਕਲ ਦੀ ਕੀਮਤ, ਫਿਰ ਵੀ ਨਹੀਂ ਵੇਚਿਆ
ਗਾਇਕ ਹਨੀ ਸਿੰਘ ਵੱਲੋਂ ਯੂ ਏ ਈ ਦੀ ਜਾਇਦਾਦ ਵਿੱਚ ਤੀਸਰੀ ਧਿਰ ਨੂੰ ਅਧਿਕਾਰ ਦੇਣ ਉੱਤੇ ਰੋਕ
ਟਿਕੈਤ ਨੇ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ ਦੇ ‘ਚਾਚਾ ਜਾਨ’ਕਿਹਾ
ਟਿ੍ਰਬਿਊਨਲਾਂ ਵਿੱਚ ਪਸੰਦੀ ਦਾ ਲੋਕਾਂ ਦੀ ਨਿਯੁਕਤੀ ਤੋਂ ਸੁਪਰੀਮ ਕੋਰਟ ਨਾਰਾਜ਼
ਮੋਦੀ ਦੀ ਨਵੀਂ ਰਿਹਾਇਸ਼ ਲਈ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ ਹਟਾਏ ਗਏ
ਰਾਹੁਲ ਗਾਂਧੀ ਨੇ ਕਿਹਾ: ਭਾਜਪਾ-ਆਰ ਐਸ ਦੇ ਲੋਕ ਸਿਰਫ਼ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ, ਹਿੰਦੂ ਨਹੀਂ ਹਨ
ਪ੍ਰਸ਼ਾਂਤ ਨੇ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਤੋਂ ਅਸੰਬਲੀ ਚੋਣ ਲੜਨ ਦੀ ਸਲਾਹ ਦਿੱਤੀ
ਐਲ ਜੇ ਪੀ ਪਾਰਲੀਮੈਂਟ ਮੈਂਬਰ ਪ੍ਰਿੰਸ ਰਾਜ ਉੱਤੇ ਬਲਾਤਕਾਰ ਦਾ ਕੇਸ ਦਰਜ
ਯੋਗੀ ਅਦਿਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ
ਦਿੱਲੀ ਮੋਰਚੇ ਵਿੱਚ ਮਾਰੇ ਗਏ ਨਵਰੀਤ ਦੇ ਮਾਂ-ਬਾਪ ਵੱਲੋਂ ਦਾਦੇ ਉੱਤੇ ਮੋਰਚੇ ਨੂੰ ਢਾਹ ਲਾਉਣ ਦੇ ਦੋਸ਼