Welcome to Canadian Punjabi Post
Follow us on

18

September 2021
 
ਟੋਰਾਂਟੋ/ਜੀਟੀਏ

11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜੇਬੰਦੀ ਵਿੱਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ

August 04, 2021 06:24 PM

ਟੋਰਾਂਟੋ, 4 ਅਗਸਤ (ਪੋਸਟ ਬਿਊਰੋ) : ਵੱਧ ਆਮਦਨ ਵਾਲੇ 11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜੇਬੰਦੀ ਵਿੱਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ ਹੈ। ਇਸ ਸੂਚੀ ਵਿੱਚ ਅਮਰੀਕਾ ਦਾ ਨੰਬਰ ਆਖਰੀ ਹੈ।
ਕਾਮਨਵੈਲਥ ਫੰਡ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ 11 ਵੱਧ ਆਮਦਨ ਵਾਲੇ ਦੇਸ਼ਾਂ ਦੇ ਹੈਲਥ ਸਿਸਟਮ ਮਾਪਦੰਡਾਂ, ਜਿਵੇਂ ਕਿ ਨਿਰਪੱਖਤਾ, ਕੇਅਰ ਤੱਕ ਪਹੁੰਚ, ਅਫੋਰਡੇਬਿਲਿਟੀ, ਹੈਲਥ ਕੇਅਰ ਦੇ ਨਤੀਜੇ, ਪ੍ਰਸ਼ਾਸਕੀ ਸਮਰੱਥਾ, ਦਾ ਤੁਲਨਾਤਮਕ ਅਧਿਐਨ ਕੀਤਾ ਗਿਆ। ਰਿਪੋਰਟ ਵਿੱਚ ਪਾਇਆ ਗਿਆ ਕਿ ਸੱਭ ਤੋਂ ਉਮਦਾ ਹੈਲਥ ਸਿਸਟਮ ਨੌਰਵੇ, ਨੀਦਰਲੈਂਡਜ਼, ਆਸਟਰੇਲੀਆ ਦਾ ਹੈ ਜਦਕਿ ਸਵਿਟਜ਼ਰਲੈਂਡ, ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਦਾ ਹੈਲਥ ਕੇਅਰ ਸਿਸਟਮ ਬਹੁਤ ਮਾੜਾ ਹੈ।
ਇਸ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਅਮਰੀਕਾ ਦਾ ਹਾਲ ਸਵਿਟਜ਼ਰਲੈਂਡ ਤੇ ਕੈਨੇਡਾ ਤੋਂ ਵੀ ਕਿਤੇ ਜਿ਼ਆਦਾ ਮਾੜਾ ਹੈ। ਸਵਿਟਜ਼ਰਲੈਂਡ ਤੇ ਕੈਨੇਡਾ ਦੇ ਸਿਹਤ ਸਿਸਟਮ ਨੂੰ ਫਿਰ ਵੀ ਅਮਰੀਕਾ ਤੋਂ ਉੱਤੇ ਥਾਂ ਦਿੱਤਾ ਗਿਆ ਹੈ।ਇਹ ਵੀ ਪਾਇਆ ਗਿਆ ਕਿ ਸਾਂਭ ਸੰਭਾਲ, ਪ੍ਰਸ਼ਾਸਕੀ ਸਮਰੱਥਾ, ਨਿਰਪੱਖਤਾ ਤੇ ਹੈਲਥ ਕੇਅਰ ਨਤੀਜਿਆਂ ਦੇ ਮਾਮਲਿਆਂ ਤੋਂ ਇਲਾਵਾ ਸਕਰੀਨਿੰਗ ਤੇ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਅਮਰੀਕਾ ਇਸ ਸੂਚੀ ਵਿੱਚ ਆਖਰੀ ਨੰਬਰ ਉੱਤੇ ਹੈ।
ਰਿਪੋਰਟ ਵਿੱਚ ਆਖਿਆ ਗਿਆ ਕਿ ਦੇਸ਼ਾਂ ਦੀ ਦਰਜੇਬੰਦੀ ਮਾਹਿਰ ਐਡਵਾਈਜ਼ਰੀ ਪੈਨਲ ਵੱਲੋਂ ਕਾਮਨਵੈਲਥ ਫੰਡ ਇੰਟਰਨੈਸ਼ਨਲ ਸਰਵੇਅ ਰਾਹੀਂ ਕੀਤੀ ਗਈ। ਇਹ ਸਰਵੇਅ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਹਰ ਦੇਸ਼ ਵਿੱਚ ਕੀਤੇ ਗਏ।ਇਸ ਦੇ ਨਾਲ ਹੀ ਇਸ ਦਰਜੇਬੰਦੀ ਲਈ ਆਰਗੇਨਾਈਜ਼ੇਸ਼ਨ ਫੌਰ ਇਕਨੌਮਿਕ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ ਅਤੇ ਦ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਪ੍ਰਸ਼ਾਸਕੀ ਡਾਟਾ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਤੇ ਨੌਰਵੇਅ ਵਿੱਚ ਹੈਲਥ ਕੇਅਰ ਤੱਕ ਪਹੁੰਚ ਲਈ ਆਮਦਨ ਨਾਲ ਸਬੰਧਤ ਅਸਮਾਨਤਾਵਾਂ ਕਾਫੀ ਜਿ਼ਆਦਾ ਹਨ।ਇਹ ਵੀ ਪਾਇਆ ਗਿਆ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਸੋਸ਼ਲ ਪ੍ਰੋਗਰਾਮ ਜਿਵੇਂ ਕਿ ਨਿੱਕੀ ਉਮਰ ਵਿੱਚ ਸਿੱਖਿਆ, ਮਾਪਿਆਂ ਨੂੰ ਮਿਲਣ ਵਾਲੀ ਛੁੱਟੀ, ਸਿੰਗਲ ਪੇਰੈਂਟਸ ਲਈ ਆਮਦਨ ਵਿੱਚ ਮਦਦ ਆਦਿ ਉੱਤੇ ਘੱਟ ਖਰਚਾ ਕਰਦਾ ਹੈ ਜਿਸਦਾ ਸਿੱਧਾ ਸਿੱਧਾ ਅਸਰ ਹੈਲਥ ਕੇਅਰ ਸੇਵਾਵਾਂ ਉੱਤੇ ਪੈਂਦਾ ਹੈ। ਕੇਅਰ ਦੇ ਮਾਮਲੇ ਵਿੱਚ 11 ਦੇਸ਼ਾਂ ਵਿੱਚੋਂ ਕੈਨੇਡਾ 9ਵੇਂ ਸਥਾਨ ਉੱਤੇ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ
ਜਿਨਸੀ ਹਮਲਿਆਂ ਖਿਲਾਫ ਵੈਸਟਰਨ ਯੂਨੀਵਰਸਿਟੀ ਵਿਦਿਆਰਥੀ ਕਲਾਸਾਂ ਦਾ ਕਰਨਗੇ ਬਾਈਕਾਟ
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਜ਼ਖ਼ਮੀ
ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ
9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ
ਯਹੂਦੀਆਂ ਵਿਰੋਧੀ ਟਿੱਪਣੀਆਂ ਕਰਨ ਵਾਲੇ ਐਨਡੀਪੀ ਦੇ ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ