Welcome to Canadian Punjabi Post
Follow us on

18

September 2021
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਸਤੰਬਰ ਤੋਂ ਫੁੱਲ ਟਾਈਮ ਲਈ ਖੁੱਲ੍ਹ ਜਾਣਗੇ ਸਕੂਲ !

August 04, 2021 09:32 AM

ਟੋਰਾਂਟੋ, 3 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਤਹਿਤ ਸਤੰਬਰ ਵਿੱਚ ਸਾਰੇ ਵਿਦਿਆਰਥੀ ਫੁੱਲ ਟਾਈਮ ਲਈ ਆਪਣੇ ਸਕੂਲਾਂ ਵਿੱਚ ਪਰਤਣਗੇ।
26 ਪੰਨਿਆਂ ਦੇ ਇਸ ਪਲੈਨ ਨੂੰ ਪ੍ਰੀਮੀਅਰ ਡੱਗ ਫੋਰਡ ਵੱਲੋਂ ਜੁਲਾਈ ਵਿੱਚ ਪੇਸ਼ ਕੀਤਾ ਜਾਣਾ ਸੀ। ਇਸ ਪਲੈਨ ਵਿੱਚ ਆਖਿਆ ਗਿਆ ਹੈ ਕਿ ਕਈ ਮਹੀਨਿਆਂ ਤੋਂ ਬਾਅਦ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਹਫਤੇ ਵਿੱਚ ਪੰਜ ਦਿਨ ਲਈ ਇਨ-ਪਰਸਨ ਸਕੂਲ ਆਉਣਗੇ। ਜਿਹੜੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਇਨ ਪਰਸਨ ਪੜ੍ਹਾਈ ਕਰਨ ਆਉਣ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਉਨ੍ਹਾਂ ਲਈ ਰਿਮੋਟ ਲਰਨਿੰਗ ਦਾ ਬਦਲ ਵੀ ਮੌਜੂਦ ਹੋਵੇਗਾ।
ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਸਾਰੇ ਵਿਦਿਆਰਥੀਆਂ ਲਈ ਮਾਰਕਸ ਲਿਆਉਣੇ ਲਾਜ਼ਮੀ ਹੋਣਗੇ ਤੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਹ ਬਹੁਤੇ ਜ਼ਰੂਰੀ ਨਹੀਂ ਹੋਣਗੇ।ਪਰ ਫਿਰ ਵੀ ਉਨ੍ਹਾਂ ਲਈ ਵੀ ਮਾਰਕਸ ਲਿਆਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਪਲੈਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸਕੂਲ ਬੋਰਡਜ਼ ਨੂੰ ਕੋਵਿਡ-19 ਦੇ ਹਾਲਾਤ ਵਿਗੜਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋੜ ਪੈਣ ਉੱਤੇ ਸਕੂਲਾਂ ਨੂੰ ਬੰਦ ਵੀ ਕਰਨਾ ਪੈ ਸਕਦਾ ਹੈ ਤੇ ਉਨ੍ਹਾਂ ਨੂੰ ਅਜਿਹੇ ਪਲੈਨ ਵੀ ਤਿਆਰ ਰੱਖਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀ ਲੋੜ ਪੈਣ ਉੱਤੇ ਰਿਮੋਟ ਲਰਨਿੰਗ ਵੀ ਕਰ ਸਕਣ।
ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ· ਕੀਰਨ ਮੂਰ ਨੇ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਕਾਰਨ ਓਨਟਾਰੀਓ ਦੇ ਸਕੂਲ, ਕਾਲਜ ਜਾਂ ਯੂਨੀਵਰਸਿਟੀਜ਼ ਬੰਦ ਹੋਣ।ਪਰ ਸਾਨੂੰ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਸਮੇਂ ਪੂਰੀ ਅਹਿਤਿਆਤ ਤੇ ਸਾਵਧਾਨੀ ਤੋਂ ਕੰਮ ਲੈਣ ਦੀ ਲੋੜ ਹੈ।ਇਸ ਬੈਕ ਟੂ ਪਲੈਨ ਬਾਰੇ ਨਾ ਤਾਂ ਫੋਰਡ ਤੇ ਨਾ ਹੀ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਜਨਤਕ ਤੌਰ ਉੱਤੇ ਗੱਲ ਕੀਤੇ ਜਾਣ ਦੀ ਸੰਭਾਵਨਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ
ਜਿਨਸੀ ਹਮਲਿਆਂ ਖਿਲਾਫ ਵੈਸਟਰਨ ਯੂਨੀਵਰਸਿਟੀ ਵਿਦਿਆਰਥੀ ਕਲਾਸਾਂ ਦਾ ਕਰਨਗੇ ਬਾਈਕਾਟ
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਜ਼ਖ਼ਮੀ
ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ
9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ
ਯਹੂਦੀਆਂ ਵਿਰੋਧੀ ਟਿੱਪਣੀਆਂ ਕਰਨ ਵਾਲੇ ਐਨਡੀਪੀ ਦੇ ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ