Welcome to Canadian Punjabi Post
Follow us on

18

September 2021
 
ਟੋਰਾਂਟੋ/ਜੀਟੀਏ

ਓਨਟਾਰੀਓ ਸਰਕਾਰ ਦੇ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਵਿੱਚ ਤਬਦੀਲੀ ਲਿਆਉਣ ਦੇ ਫੈਸਲੇ ਤੋਂ ਲੋਕ ਪਰੇਸ਼ਾਨ

August 03, 2021 08:54 AM

ਓਨਟਾਰੀਓ, 2 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਵਿੱਚ ਤਬਦੀਲੀ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ। ਪਰ ਜਿਹੜੇ ਓਨਟਾਰੀਓ ਵਰਕਜ਼ (ਓ ਡਬਲਿਊ) ਤੇ ਓਨਟਾਰੀਓ ਡਿਸਐਬਿਲਿਟੀ ਸਪੋਰਟ ਪ੍ਰੋਗਰਾਮ (ਓ ਡੀ ਐਸ ਬੀ) ਉੱਤੇ ਨਿਰਭਰ ਹਨ, ਉਨ੍ਹਾਂ ਵੱਲੋਂ ਪ੍ਰੋਵਿੰਸ ਨੂੰ ਇਸ ਪ੍ਰੋਗਰਾਮ ਵਿੱਚ ਪ੍ਰਸਤਾਵਿਤ ਕੁੱਝ ਤਬਦੀਲੀਆਂ ਦਾ ਮੁਲਾਂਕਣ ਕਰਨ ਲਈ ਆਖਿਆ ਜਾ ਰਿਹਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਜਿ਼ੰਮੇਵਾਰੀਆਂ ਨੂੰ ਮੁੜ ਨਵੀਂ ਦਿਸ਼ਾ ਦੇਣਾ ਤੇ ਵਧੇਰੇ ਜਵਾਬਦੇਹ ਸਿਸਟਮ ਤਿਆਰ ਕਰਨਾ ਹੈ, ਜਿਹੜਾ ਲੋਕਾਂ ਨੂੰ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਤੇ ਵਰਕਫੋਰਸ ਵਿੱਚ ਸ਼ਾਮਲ ਹੋਣ ਦੇ ਯੋਗ ਬਣਾ ਸਕੇ।ਇਸ ਪ੍ਰੋਗਰਾਮ ਤੋਂ ਮਦਦ ਹਾਸਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਵਿੱਚ ਤਬਦੀਲੀਆਂ ਰੇਟ ਵਧਾਏ ਬਿਨਾਂ, ਸਹਿਯੋਗ ਵਿੱਚ ਹੋਰ ਨਿਵੇਸ਼ ਕੀਤੇ ਬਿਨਾਂ ਤੇ ਵਿਅਕਤੀਗਤ ਅੜਿੱਕਿਆਂ ਨੂੰ ਖ਼ਤਮ ਕੀਤੇ ਬਿਨਾਂ ਨਹੀਂ ਕੀਤੀਆਂ ਜਾ ਸਕਦੀਆਂ।
ਓ ਡੀ ਐਸ ਪੀ ਤੇ ਓ ਡਬਲਿਊ ਕਲਾਂਇਟਸ ਦਾ ਕਹਿਣਾ ਹੈ ਕਿ ਸਰਕਾਰ ਇਹ ਸਵੀਕਾਰ ਨਹੀਂ ਕਰ ਰਹੀ ਕਿ ਇਸ ਪ੍ਰੋਗਰਾਮ ਨਾਲ ਜੁੜੇ ਬਹੁਤੇ ਲੋਕ ਕੰਮ ਕਰਨ ਦੇ ਯੋਗ ਨਹੀਂ ਹਨ।ਪ੍ਰੋਵਿੰਸ ਵੱਲੋਂ ਇਨ੍ਹਾਂ ਤਬਦੀਲੀਆਂ ਨੂੰ ਹੌਲੀ ਹੌਲੀ, ਵੱਖ ਵੱਖ ਰੀਜਨਜ਼ ਵਿੱਚ ਵੱਖ ਵੱਖ ਸਮੇਂ ਲਾਗੂ ਕਰਨ ਦੀ ਯੋਜਨਾ ਹੈ। ਇਨ੍ਹਾਂ ਤਬਦੀਲੀਆਂ ਨੂੰ ਪ੍ਰੋਵਿੰਸ 2024 ਤੱਕ ਲਾਗੂ ਕਰਨਾ ਚਾਹੁੰਦੀ ਹੈ। ਇਸ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ਆਪਣੇ ਕਲਾਂਇਟਸ ਦੀ ਵਿੱਤੀ ਸਥਿਰਤਾ ਤੇ ਅਪਾਹਜ ਲੋਕਾਂ ਦੀ ਇਸ ਉੱਤੇ ਨਿਰਭਰਤਾ ਦਾ ਵੀ ਧਿਆਨ ਰੱਖੇ ਅਤੇ ਜੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਾ ਕੀਤਾ ਗਿਆ ਤਾਂ ਇਸ ਦੇ ਗਲਤ ਨਤੀਜੇ ਨਿਕਲਣਗੇ ਤੇ ਇਹ ਬਹੁਤੀ ਦੇਰ ਕੰਮ ਵੀ ਨਹੀਂ ਕਰੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ
ਜਿਨਸੀ ਹਮਲਿਆਂ ਖਿਲਾਫ ਵੈਸਟਰਨ ਯੂਨੀਵਰਸਿਟੀ ਵਿਦਿਆਰਥੀ ਕਲਾਸਾਂ ਦਾ ਕਰਨਗੇ ਬਾਈਕਾਟ
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਜ਼ਖ਼ਮੀ
ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ
9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ
ਯਹੂਦੀਆਂ ਵਿਰੋਧੀ ਟਿੱਪਣੀਆਂ ਕਰਨ ਵਾਲੇ ਐਨਡੀਪੀ ਦੇ ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ