Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਪੰਜਾਬ

ਜ਼ਮੀਨ ਬਦਲੇ ਦੋ ਭਰਾਵਾਂ ਨੂੰ ਗੋਲੀਆਂ ਮਾਰੀਆਂ, ਦੋਵੇਂ ਗੰਭੀਰ ਜ਼ਖ਼ਮੀ

August 03, 2021 02:21 AM

ਮੁੱਲਾਂਪੁਰ ਦਾਖਾ, 2 ਅਗਸਤ (ਪੋਸਟ ਬਿਊਰੋ)- ਪਿੰਡ ਜਾਂਗਪੁਰ ਵਿਖੇ ਇੱਕ ਕਿਸਾਨ ਨੇ ਜ਼ਮੀਨ ਦੇ ਝਗੜੇ ਵਿੱਚ ਆਪਣੇ ਸਕੇ ਭਰਾ ਅਤੇ ਚਾਚੇ ਦੇ ਲੜਕੇ ਉਪਰ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਜਾਂਗਪੁਰ ਆਪਣੇ ਸਕੇ ਭਰਾ ਅਮਰੀਕ ਸਿੰਘ ਪੰਚ ਨਾਲ ਇੱਕੋ ਘਰ ਵਿੱਚ ਰਹਿ ਰਿਹਾ ਸੀ ਤੇ ਆਪਣੀ ਜ਼ਮੀਨ 7-8 ਬਿਸਵੇ ਦਾ ਤਬਾਦਲਾ ਆਪਣੇ ਚਚੇਰੇ ਭਰਾ ਹਾਕਮ ਸਿੰਘ ਪੁੱਤਰ ਸਰਦਾਰ ਸਿੰਘ ਪਿੰਡ ਜਾਂਗਪੁਰ ਨਾਲ ਕਰਨਾ ਚਾਹੰੁਦਾ ਸੀ। ਇਸੇ ਜ਼ਮੀਨ ਬਾਰੇ ਪਿਛਲੇ ਕੁਝ ਸਾਲਾਂ ਤੋਂ ਆਪਸ ਵਿੱਚ ਵਿਵਾਦ ਚੱਲ ਰਿਹਾ ਸੀ। ਕੱਲ੍ਹ ਸਵੇਰੇ ਕਰੀਬ ਸੱਤ ਵਜੇ ਸਾਰਾ ਵਿਵਾਦ ਖ਼ਤਮ ਕਰਨ ਲਈ ਸ਼ੇਰ ਸਿੰਘ ਨੇ ਚਚੇਰੇ ਭਰਾ ਹਾਕਮ ਸਿੰਘ ਨੂੰ ਸਬਕ ਸਿਖਾਉਣ ਲਈ ਰਿਵਾਲਵਰ ਕੱਢ ਲਿਆ।ਇਸ ਦਾ ਪਤਾ ਉਸਦੇ ਸਕੇ ਭਰਾ ਅਮਰੀਕ ਸਿੰਘ ਪੰਚ ਨੂੰ ਲੱਗਾ ਤਾਂ ਉਸ ਨੇ ਏਦਾਂ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਸ਼ੇਰ ਸਿੰਘ ਨੇ ਅਮਰੀਕ ਸਿੰਘ (ਸਕੇ ਭਰਾ) ਉੱਤੇ ਪੰਜ ਗੋਲੀਆਂ ਆਪਣੇ 32 ਬੋਰ ਦੇ ਰਿਵਾਲਵਰ ਤੋਂ ਦਾਗ ਦਿੱਤੀਆਂ। ਦੋ ਉਸ ਦੇ ਮੋਢੇ ਅਤੇ ਇੱਕ ਧੌਣ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫਿਰ ਉਹ ਖੇਤਾਂ ਵਿੱਚ ਕੰਮ ਕਰਦੇ ਚਚੇਰੇ ਭਰਾ ਨੂੰ ਮਾਰਨ ਲਈ ਉਸ ਦੇ ਖੇਤ ਵਿੱਚ ਗਿਆ ਅਤੇ ਉਸ ਉਪਰ ਪੰਜ ਗੋਲੀਆਂ ਦਾਗ ਦਿੱਤੀਆਂ। ਹਾਕਮ ਸਿੰਘ ਨੇ ਦਲੇਰੀ ਦਿਖਾ ਕੇ ਦੋ ਗੋਲੀਆਂ ਕਹੀ ਨਾਲ ਰੋਕ ਲਈਆਂ ਅਤੇ ਦੋ ਫਾਇਰ ਕੋਲੋਂ ਲੰਘ ਕੇ ਇਕ ਗੋਲੀ ਉਸ ਦੇ ਜਬਾੜੇ ਵਿੱਚ ਲੱਗੀ ਤਾਂ ਹਾਕਮ ਸਿੰਘ ਨੇ ਆਪਣੀ ਕਹੀ ਵਗਾ ਕੇ ਸ਼ੇਰ ਸਿੰਘ ਦੇ ਮਾਰੀ, ਜਿਸ ਕਰ ਕੇ ਉਸਦਾ ਰਿਵਾਲਵਰ ਥੱਲੇ ਡਿੱਗ ਪਿਆ। ਹਾਕਮ ਸਿੰਘ ਨੇ ਸ਼ੇਰ ਸਿੰਘ ਨੂੰ ਖੇਤਾਂ ਵਿੱਚ ਢਾਹ ਲਿਆ ਅਤੇ ਉਦੋਂ ਤੱਕ ਨਹੀਂ ਛੱਡਿਆ, ਜਦੋਂ ਤੱਕ ਲੋਕ ਇਕੱਠੇ ਨਾ ਹੋ ਗਏ। ਇਸ ਦੀ ਜਾਣਕਾਰੀ ਥਾਣਾ ਦਾਖਾ ਨੂੰ ਦਿੱਤੀ ਗਈ। ਜ਼ਖ਼ਮੀ ਅਮਰੀਕਾ ਸਿੰਘ ਤੇ ਹਾਕਮ ਸਿੰਘ ਲੁਧਿਆਣਾ ਹਸਪਤਾਲਦਾਖਲ ਹਨ। ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀਆਂ ਥਾਵਾਂ ਤੋਂ ਕਰੀਬ 10 ਚੱਲੇ ਕਾਰਤੂਸ ਮਿਲੇ ਹਨ। ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਦੇ ਬਿਆਨਾਂ ਉੱਤੇ ਸ਼ੇਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ