Welcome to Canadian Punjabi Post
Follow us on

18

September 2021
 
ਭਾਰਤ

ਕਾਲਾ ਜਠੇੜੀ ਦੇ ਨਾਲ ਗੈਂਗਸਟਰ ਅਨੁਰਾਧਾ ਵੀ ਗ੍ਰਿਫਤਾਰ

August 03, 2021 02:10 AM

ਨਵੀਂ ਦਿੱਲੀ, 2 ਅਗਸਤ (ਪੋਸਟ ਬਿਊਰੋ)- ਸੱਤ ਲੱਖ ਰੁਪਏ ਦੇ ਇਨਾਮੀ ਬਦਮਾਸ਼ ਸੰਦੀਪ ਉਰਫ ਕਾਲਾ ਜਠੇੜੀ ਨਾਲ ਪੁਲਸ ਨੇ ਉਸ ਦੀ ਗਰਲਫ੍ਰੈਂਡ ਤੇ ਗੈਂਗਸਟਰ ਅਨੁਰਾਧਾ ਚੌਧਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਠੇੜੀ ਦੀ ਗ੍ਰਿਫਤਾਰੀ ਦੇ ਸਮੇਂ ਅਨੁਰਾਧਾ ਸਹਾਰਨਪੁਰ ਵਿੱਚ ਉਸ ਦੇ ਨਾਲ ਸੀ। ਨੌਂ ਮਹੀਨੇ ਤੋਂ ਉਹ ਜਠੇੜੀ ਦੇ ਨਾਲ ਲਿਵ ਇਨ ਵਿੱਚ ਰਹਿ ਰਹੀ ਸੀ। ਉਸ ਦੇ ਕਈ ਗੈਂਗਸਟਰਾਂ ਨਾਲ ਵੀ ਸੰਬੰਧ ਰਹੇ ਹਨ।
ਪੁਲਸ ਮੁਤਾਬਕ ਪਤੀ ਨੂੰ ਛੱਡਣ ਪਿੱਛੋਂ ਅਨੁਰਾਧਾ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਸਿੰਘ ਦੀ ਗਰਲਫ੍ਰੈਂਡ ਬਣੀ ਸੀ। ਪੰਜ ਸਾਲ ਪਹਿਲਾਂ ਰਾਜਸਥਾਨ ਪੁਲਸ ਨੇ ਆਨੰਦਪਾਲ ਨੂੰ ਮੁਕਾਬਲੇ ਵਿੱਚ ਮਾਰ ਕੇ ਅਨੁਰਾਧਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹ ਪੁਲਸ ਹਿਰਾਸਤ ਵਿੱਚੋਂ ਭੱਜ ਗਈ ਅਤੇ ਗਿਰੋਹ ਦੀ ਅਗਵਾਈ ਕਰਨ ਲੱਗੀ। ਆਨੰਦਪਾਲ ਦੇ ਬਾਅਦ ਅਨੁਰਾਧਾ ਵਿਰੋਧੀ ਗਿਰੋਹ ਰਾਜੂ ਬਸੌਦੀ ਦੇ ਨਿਸ਼ਾਨੇ ਉੱਤੇ ਆ ਗਈ ਤਾਂਖੁਦ ਨੂੰ ਮਜ਼ਬੂਤ ਬਣਾਉਣ ਦੇ ਲਈ ਉਸ ਨੇ ਬਲਬੀਰ ਬਨੂੜਾ ਦਾ ਸਾਥ ਫੜਿਆ। ਬਲਬੀਰ ਦੇ ਫੜੇ ਜਾਣ ਉੱਤੇ ਉਹ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆ ਗਈ, ਜਿੱਥੇ ਉਸ ਨੂੰ ਕਾਲਾ ਜਠੇੜੀ ਦਾ ਸਾਥ ਮਿਲਿਆ। ਅਨੁਰਾਧਾ ਦੇ ਇਸ਼ਾਰੇ ਉੱਤੇ ਜਠੇੜੀ ਰਾਜਸਥਾਨ ਵਿੱਚ ਰੰਗਦਾਰੀ ਅਤੇ ਕਤਲ ਵਰਗੀਆਂ ਸੰਗੀਨ ਵਾਰਦਾਤਾਂ ਕਰਦਾ ਸੀ। ਜਠੇੜੀ ਦੇ ਨਿਸ਼ਾਨੇ ਉੱਤੇ ਸਾਗਰ ਧਨਖੜ ਹੱਤਿਆਕਾਂਡ ਵਿੱਚ ਸ਼ਾਮਲ ਸੁਸ਼ੀਲ ਪਹਿਲਵਾਨ ਤੇ ਨੀਰਜ ਬਵਾਨੀਆ ਗੈਂਗ ਦੇ ਸ਼ੂਟਰ ਸਨ, ਕਾਲਾ ਜਠੇੜੀ ਨੂੰ ਐਸ ਟੀ ਐਫ ਸੋਨੀਪਤ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਪੁੱਛਗਿੱਛ ਕਰੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
50 ਲੱਖ ਰੁਪਏ ਲੱਗ ਚੁੱਕੀ ਹੈ ਲੱਕੜੀ ਨਾਲ ਬਣੇ ਪੁਰਾਣੇ ਸਾਈਕਲ ਦੀ ਕੀਮਤ, ਫਿਰ ਵੀ ਨਹੀਂ ਵੇਚਿਆ
ਗਾਇਕ ਹਨੀ ਸਿੰਘ ਵੱਲੋਂ ਯੂ ਏ ਈ ਦੀ ਜਾਇਦਾਦ ਵਿੱਚ ਤੀਸਰੀ ਧਿਰ ਨੂੰ ਅਧਿਕਾਰ ਦੇਣ ਉੱਤੇ ਰੋਕ
ਟਿਕੈਤ ਨੇ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ ਦੇ ‘ਚਾਚਾ ਜਾਨ’ਕਿਹਾ
ਟਿ੍ਰਬਿਊਨਲਾਂ ਵਿੱਚ ਪਸੰਦੀ ਦਾ ਲੋਕਾਂ ਦੀ ਨਿਯੁਕਤੀ ਤੋਂ ਸੁਪਰੀਮ ਕੋਰਟ ਨਾਰਾਜ਼
ਮੋਦੀ ਦੀ ਨਵੀਂ ਰਿਹਾਇਸ਼ ਲਈ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ ਹਟਾਏ ਗਏ
ਰਾਹੁਲ ਗਾਂਧੀ ਨੇ ਕਿਹਾ: ਭਾਜਪਾ-ਆਰ ਐਸ ਦੇ ਲੋਕ ਸਿਰਫ਼ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ, ਹਿੰਦੂ ਨਹੀਂ ਹਨ
ਪ੍ਰਸ਼ਾਂਤ ਨੇ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਤੋਂ ਅਸੰਬਲੀ ਚੋਣ ਲੜਨ ਦੀ ਸਲਾਹ ਦਿੱਤੀ
ਐਲ ਜੇ ਪੀ ਪਾਰਲੀਮੈਂਟ ਮੈਂਬਰ ਪ੍ਰਿੰਸ ਰਾਜ ਉੱਤੇ ਬਲਾਤਕਾਰ ਦਾ ਕੇਸ ਦਰਜ
ਯੋਗੀ ਅਦਿਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ
ਦਿੱਲੀ ਮੋਰਚੇ ਵਿੱਚ ਮਾਰੇ ਗਏ ਨਵਰੀਤ ਦੇ ਮਾਂ-ਬਾਪ ਵੱਲੋਂ ਦਾਦੇ ਉੱਤੇ ਮੋਰਚੇ ਨੂੰ ਢਾਹ ਲਾਉਣ ਦੇ ਦੋਸ਼