Welcome to Canadian Punjabi Post
Follow us on

18

September 2021
 
ਭਾਰਤ

ਸ਼ਿਵ ਸੈਨਾ ਦੀ ਟਿੱਪਣੀ ਉੱਤੇ ਉਧਵ ਭੜਕਿਆ : ਅਸੀਂ ਮੁੜ ਕੇ ਏਡਾ ਥੱਪੜ ਮਾਰਾਂਗੇ ਕਿ ਅਗਲਾ ਪੈਰਾਂ ਉੱਤੇ ਖੜਾ ਨਹੀਂ ਰਹਿ ਪਾਵੇਗਾ

August 03, 2021 02:06 AM

ਮੁੰਬਈ, 2 ਅਗਸਤ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਭਾਜਪਾ ਉੱਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਬੋਲਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਭਾਜਪਾ ਵਿਧਾਇਕ ਪ੍ਰਸਾਦ ਲਾਡ ਦੀ ਟਿੱਪਣੀ ਉਤੇ ਇਹ ਬਿਆਨ ਦਿੱਤਾ ਹੈ, ਜਿਸ ਵਿੱਚ ਲਾਡ ਨੇ ਕਿਹਾ ਸੀ ਕਿ ਜੇ ਜ਼ਰੂਰੀ ਹੋਇਆ ਤਾਂ ਮੱਧ ਮੁੰਬਈ ਵਿੱਚ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੇ ਦਫ਼ਤਰ ਸ਼ਿਵਸੈਨਾ ਭਵਨ ਨੂੰ ਡੇਗ ਦਿੱਤਾ ਜਾਵੇਗਾ। ਬਾਅਦ ਵਿੱਚ ਉਨ੍ਹਾਂ ਨੇ ਟਿੱਪਣੀ ਵਾਪਸ ਲੈ ਲਈ ਅਤੇ ਅਫਸੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਗੱਲ ਨੂੰ ਠੀਕ ਪੇਸ਼ ਕੀਤਾ ਸੀ।
ਇਥੇ ਬੀ ਡੀ ਡੀ ਚਾਲ ਪੁਨਰ ਵਿਕਾਸ ਪ੍ਰਾਜੈਕਟ ਦੇ ਉਦਘਾਟਨ ਮੌਕੇ ਸੰਬੋਧਨ ਕਰਦੇ ਹੋਏ ਠਾਕਰੇ ਨੇ ਆਪਣੀ 3-ਪਾਰਟੀਆਂ ਵਾਲੀ ਮਹਾਵਿਕਾਸ ਆਘਾੜੀ (ਐਮ ਵੀ ਏ) ਸਰਕਾਰ ਨੂੰ ਟਿ੍ਰਪਲ ਸੀਟ ਦੀ ਸਰਕਾਰ ਦਸਿਆ। ਹਿੰਦੀ ਫ਼ਿਲਮ ‘ਦਬੰਗ' ਦੇ ਇੱਕ ਡਾਇਲਾਗ ਨੂੰ ਦੋਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਥੱਪੜ ਤੋਂ ਡਰ ਨਹੀਂ ਲੱਗਦਾ’ ਅਤੇ ਕਿਸੇ ਨੂੰ ਥੱਪੜ ਮਾਰਨ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ, ਕਿਉਂਕਿ ਅਸੀਂ ਮੁੜ ਕੇ ਏਨੇ ਜ਼ੋਰ ਦਾ ਥੱਪੜ ਮਾਰਾਂਗੇ ਕਿ ਅਗਲਾ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਰਹਿ ਸਕੇਗਾ।ਉਨ੍ਹਾਂ ਨੇ ਚਾਲ ਪੁਨਰ ਵਿਕਾਸ ਪਰਿਯੋਜਨਾ ਦੇ ਲਾਭ ਪਾਤਰਾਂ ਤੋਂ ਯੋਜਨਾ ਪੂਰੀ ਹੋਣ ਪਿੱਛੋਂ ਲਾਲਚ ਵਿੱਚ ਨਾ ਪੈਣ ਨੂੰ ਕਿਹਾ। ਠਾਕਰੇ ਨੇ ਕਿਹਾ ਕਿ ਪੁਨਰਵਿਕਾਸ ਦੇ ਕੰਮਾਂ ਵਿੱਚ ਮਰਾਠੀ ਸਭਿਆਚਾਰ ਨੂੰ ਕਿਸੇ ਵੀ ਕੀਮਤ ਉੱਤੇ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਚਾਲਾਂ ਦੀ ਇਤਿਹਾਸਿਕ ਵਿਰਾਸਤ ਹੈ ਜਿੱਥੇ ਕ੍ਰਾਂਤੀਕਾਰੀਆਂ ਨੇ ਆਪਣਾ ਜੀਵਨ ਬਿਤਾਇਆ ਹੈ ਅਤੇ ਇਹ ਸਾਂਝੇ ਮਹਾਰਾਸ਼ਟਰ ਅੰਦੋਲਨ ਦੇ ਗਵਾਹ ਵੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
50 ਲੱਖ ਰੁਪਏ ਲੱਗ ਚੁੱਕੀ ਹੈ ਲੱਕੜੀ ਨਾਲ ਬਣੇ ਪੁਰਾਣੇ ਸਾਈਕਲ ਦੀ ਕੀਮਤ, ਫਿਰ ਵੀ ਨਹੀਂ ਵੇਚਿਆ
ਗਾਇਕ ਹਨੀ ਸਿੰਘ ਵੱਲੋਂ ਯੂ ਏ ਈ ਦੀ ਜਾਇਦਾਦ ਵਿੱਚ ਤੀਸਰੀ ਧਿਰ ਨੂੰ ਅਧਿਕਾਰ ਦੇਣ ਉੱਤੇ ਰੋਕ
ਟਿਕੈਤ ਨੇ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ ਦੇ ‘ਚਾਚਾ ਜਾਨ’ਕਿਹਾ
ਟਿ੍ਰਬਿਊਨਲਾਂ ਵਿੱਚ ਪਸੰਦੀ ਦਾ ਲੋਕਾਂ ਦੀ ਨਿਯੁਕਤੀ ਤੋਂ ਸੁਪਰੀਮ ਕੋਰਟ ਨਾਰਾਜ਼
ਮੋਦੀ ਦੀ ਨਵੀਂ ਰਿਹਾਇਸ਼ ਲਈ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ ਹਟਾਏ ਗਏ
ਰਾਹੁਲ ਗਾਂਧੀ ਨੇ ਕਿਹਾ: ਭਾਜਪਾ-ਆਰ ਐਸ ਦੇ ਲੋਕ ਸਿਰਫ਼ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ, ਹਿੰਦੂ ਨਹੀਂ ਹਨ
ਪ੍ਰਸ਼ਾਂਤ ਨੇ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਤੋਂ ਅਸੰਬਲੀ ਚੋਣ ਲੜਨ ਦੀ ਸਲਾਹ ਦਿੱਤੀ
ਐਲ ਜੇ ਪੀ ਪਾਰਲੀਮੈਂਟ ਮੈਂਬਰ ਪ੍ਰਿੰਸ ਰਾਜ ਉੱਤੇ ਬਲਾਤਕਾਰ ਦਾ ਕੇਸ ਦਰਜ
ਯੋਗੀ ਅਦਿਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ
ਦਿੱਲੀ ਮੋਰਚੇ ਵਿੱਚ ਮਾਰੇ ਗਏ ਨਵਰੀਤ ਦੇ ਮਾਂ-ਬਾਪ ਵੱਲੋਂ ਦਾਦੇ ਉੱਤੇ ਮੋਰਚੇ ਨੂੰ ਢਾਹ ਲਾਉਣ ਦੇ ਦੋਸ਼