ਟੋਕੀਓ, 1 ਅਗਸਤ, (ਪੋਸਟ ਬਿਊਰੋ)- ਭਾਰਤ ਦੀ ਮਹਿਲਾ ਬੈਡਮਿੰਟਨ ਸਟਾਰ ਪੀ ਵੀਸਿੰਧੂ ਨੇ ਟੋਕੀਓ ਉਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਜਿੱਤ ਲਿਆ। ਪੀ ਵੀ ਸਿੰਧੂ ਦਾ ਇਹ ਮੈਡਲ ਟੋਕੀਓ ਓਲੰਪਿਕ 2020 ਵਿੱਚ ਭਾਰਤ ਦਾ ਦੂਸਰਾ ਮੈਡਲ ਹੈ।
ਰੀਓ ਓਲੰਪਿਕ ਵਿੱਚਸਿਲਵਰ ਮੈਡਲਜਿੱਤ ਚੁੱਕੀ ਪੀ ਵੀਸਿੰਧੂ ਨੂੰ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੁ ਯਿੰਗ ਤੋਂ ਹਾਰ ਝੱਲਣੀ ਪਈ ਤੇ ਉਹ ਫਾਈਨਲ ਵਿੱਚ ਪੁੱਜਣ ਤੋਂ ਰਹਿ ਗਈ, ਪਰ ਕਾਂਸੀ ਤਗਮੇ ਦਾ ਮੁਕਾਬਲਾਜਿੱਤ ਕੇ ਉਸ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਦੂਸਰਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ ਹੈ।
ਨਿੱਜੀ ਤੌਰ ਉੱਤੇ ਵੀ ਓਲੰਪਿਕ ਵਿੱਚਪੀ ਵੀਸਿੰਧੂ ਦਾਇਹ ਦੂਸਰਾ ਮੈਡਲ ਹੈ। ਭਾਰਤ ਲਈ ਬੈਡਮਿੰਟਨ ਵਿੱਚ ਦੋ ਤਗਮੇ ਜਿੱਤਣ ਵਾਲੀ ਇਕੋ-ਇਕ ਮਹਿਲਾ ਖਿਡਾਰਨ ਬਣ ਕੇ ਉਸ ਨੇ ਇਤਿਹਾਸ ਰਚ ਦਿੱਤਾ। ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ। ਕਾਂਸੀ ਤਗਮੇ ਲਈ ਮੁਕਾਬਲੇ ਵਿੱਚਪੀ ਵੀਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ ਪਹਿਲੇ ਸੈੱਟ ਵਿੱਚ 21-13 ਨਾਲ ਹਰਾਇਆ ਅਤੇ ਫਿਰਦੂਸਰਾ ਸੈੱਟ ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਆਪਣੇ ਨਾਂ ਕਰ ਲਿਆ।
ਉਂਜ ਉਲੰਪਿਕ ਵਿੱਚ ਅੱਜ ਐਤਵਾਰ ਦੇ ਦਿਨ ਦੀ ਸ਼ੁਰੂਆਤ ਭਾਰਤ ਲਈ ਖਰਾਬ ਸੀ। ਭਾਰਤ ਦੇ ਸਟਾਰ ਬਾਕਸਰ ਸਤੀਸ਼ ਕੁਮਾਰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਜਾਣ ਨਾਲ ਭਾਰਤੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਸੀ। ਉਹ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਤੋਂ 0-5 ਤੋਂ ਹਾਰਗਿਆ ਸੀ।