Welcome to Canadian Punjabi Post
Follow us on

18

September 2021
 
ਕੈਨੇਡਾ

ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ

July 31, 2021 02:24 AM

ਓਟਵਾ, 30 ਜੁਲਾਈ (ਪੋਸਟ ਬਿਊਰੋ) : ਕੈਨੇਡਾ ਕੋਵਿਡ-19 ਇਨਫੈਕਸ਼ਨਜ਼ ਦੀ ਚੌਥੀ ਵੇਵ ਵੱਲ ਵੱਧ ਰਿਹਾ ਹੈ ਪਰ ਇਹ ਵੇਵ ਕਿੰਨੀ ਖਤਰਨਾਕ ਹੋਵੇਗੀ ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਕਿੰਨੇ ਲੋਕ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਹਨ। ਇਹ ਚੇਤਾਵਨੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨਵੀਂ ਕੌਮੀ ਮਾਡਲਿੰਗ ਤੋਂ ਬਾਅਦ ਦਿੱਤੀ ਗਈ।
ਦੇਸ਼ ਵਿੱਚ ਕੋਵਿਡ-19 ਮਾਮਲਿਆਂ ਵਿੱਚ ਇੱਕ ਵਾਰੀ ਫਿਰ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਮਾਡਲਿੰਗ ਵਿੱਚ ਦਰਸਾਇਆ ਗਿਆ ਹੈ ਕਿ ਜੇ ਸਮਾਂ ਰਹਿੰਦਿਆਂ ਲੋਕਾਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਰੋਕਿਆ ਨਾ ਗਿਆ ਤਾਂ ਹਜ਼ਾਰਾਂ ਹੋਰ ਇਨਫੈਕਸ਼ਨਜ਼ ਹੋ ਸਕਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੱਭ ਤੋਂ ਵੱਧ ਖਤਰਾ ਇਸ ਸਮੇਂ ਡੈਲਟਾ ਵੇਰੀਐਂਟ ਤੋਂ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੋਇਆ ਉਹ ਵੀ ਖਤਰੇ ਦਾ ਕਾਰਨ ਬਣ ਸਕਦੇ ਹਨ।
ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਪੇਸ਼ੀਨਿਗੋਈ ਇਹ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਹੋਰ ਮਾਮਲੇ ਸਤੰਬਰ ਵਿੱਚ ਵਧਣਗੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਡੈਲਟਾ ਵੇਰੀਐਂਟ ਨਾਲ ਸ਼ੁਰੂ ਹੋਣ ਵਾਲੀ ਚੌਥੀ ਵੇਵ ਦੇ ਕਿਨਾਰੇ ਉੱਤੇ ਖੜ੍ਹੇ ਹਾਂ। ਕਈ ਹਫਤਿਆਂ ਤੱਕ ਨਵੇਂ ਮਾਮਲਿਆਂ ਵਿੱਚ ਆਈ ਗਿਰਾਵਟ ਤੋਂ ਬਾਅਦ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਸ ਸਮੇਂ ਚੱਲ ਰਹੀ ਰੀਓਪਨਿੰਗ ਨਾਲ ਕਮਿਊਨਿਟੀ ਵਿੱਚ ਕਾਂਟੈਕਟ ਰੇਟ ਤੇਜ਼ੀ ਨਾਲ ਵੱਧਦੀ ਹੈ ਤਾਂ ਕੈਨੇਡਾ ਵਿੱਚ ਇੱਕ ਵਾਰੀ ਮੁੜ ਵਾਇਰਸ ਆਪਣੇ ਪੈਰ ਪਸਾਰ ਸਕਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਲਬਰਟਾ ਦੀ ਹੈਲਥ ਐਮਰਜੰਸੀ ਦੇ ਮੁੱਦੇ ਉੱਤੇ ਤਿੰਨਾਂ ਮੁੱਖ ਪਾਰਟੀ ਦੇ ਆਗੂਆਂ ਨੇ ਇੱਕ ਦੂਜੇ ਉੱਤੇ ਉਠਾਈਆਂ ਉਂਗਲਾਂ
ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨੇਕਾ ਦੇ ਬਦਲੇ ਜਾਣਗੇ ਨਾਂ
ਜੀਟੀਏ ਵਿੱਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ
ਮੁਜ਼ਾਹਰਾਕਾਰੀ ਨੇ ਮੇਰੇ ਪਰਿਵਾਰ ਉੱਤੇ ਟਿੱਪਣੀਆਂ ਕੀਤੀਆਂ, ਇਸ ਲਈ ਜਵਾਬ ਦਿੱਤਾ : ਟਰੂਡੋ
ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਜ਼ ਨੇ ਨਕਾਰਿਆ
ਟਰੂਡੋ ਤੇ ਓਟੂਲ ਦਰਮਿਆਨ ਕਾਂਟੇ ਦੀ ਟੱਕਰ
ਕੈਨੇਡਾ ਭਰ ਵਿੱਚ 15000 ਮੁਲਾਜ਼ਮ ਭਰਤੀ ਕਰੇਗੀ ਐਮੇਜੌ਼ਨ
ਨਵੇਂ ਮਾਪਿਆਂ ਨੂੰ 1000 ਡਾਲਰ ਪ੍ਰਤੀ ਮਹੀਨਾ ਵੱਧ ਦੇਣ ਦਾ ਓਟੂਲ ਨੇ ਕੀਤਾ ਵਾਅਦਾ
ਕੈਂਪੇਨ ਫਾਈਨਲ ਹਫਤੇ ਵਿੱਚ ਦਾਖਲ, ਲੀਡਰਜ਼ ਓਨਟਾਰੀਓ ਤੇ ਬੀਸੀ ਵਿੱਚ ਕਰ ਰਹੇ ਹਨ ਚੋਣ ਪ੍ਰਚਾਰ
ਚੋਣ ਵਾਅਦਿਆਂ ਦਾ ਦੱਬ ਕੇ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ ਆਗੂ