Welcome to Canadian Punjabi Post
Follow us on

18

September 2021
 
ਅੰਤਰਰਾਸ਼ਟਰੀ

ਕੈਨੇਡਾ ਦੀ ਮਹਿਲਾਵਾਂ ਦੀ ਅੱਠ ਮੈਂਬਰੀ ਰੋਇੰਗ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗੇ ਉੱਤੇ ਕੀਤਾ ਕਬਜ਼ਾ

July 30, 2021 09:10 AM

ਟੋਕੀਓ, 29 ਜੁਲਾਈ (ਪੋਸਟ ਬਿਊਰੋ) : ਕੈਨੇਡਾ ਦੀ ਮਹਿਲਾਵਾਂ ਦੀ ਅੱਠ ਮੈਂਬਰੀ ਰੋਇੰਗ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗੇ ਉੱਤੇ ਕਬਜ਼ਾ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਸ਼ੁੱਕਰਵਾਰ ਨੂੰ ਸੀਅ ਫੌਰੈਸਟ ਵਾਟਰਵੇਅ ਵਿੱਚ ਹੋਏ ਇਸ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੀਆਂ ਰੋਅਰਜ਼ ਨੇ ਪੰਜ ਮਿੰਟ 59·13 ਸੈਕਿੰਡ ਵਿੱਚ ਪਹਿਲਾਂ ਲਾਈਨ ਪਾਰ ਕਰਕੇ ਇਹ ਮੁਕਾਬਲਾ ਜਿੱਤ ਲਿਆ। ਰੋਇੰਗ ਮੁਕਾਬਲੇ ਵਿੱਚ ਕੈਨੇਡਾ ਨੂੰ 1992 ਦੀਆਂ ਬਾਰਸਲੋਨਾ ਖੇਡਾਂ ਤੋਂ ਬਾਅਦ ਪਹਿਲੀ ਵਾਰੀ ਸੋਨ ਤਮਗਾ ਹਾਸਲ ਹੋਇਆ ਹੈ।
ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਚੀਨ ਨੂੰ ਕਾਂਸੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਇਸ ਵਾਰੀ ਕੈਨੇਡਾ ਨੇ ਟੋਕੀਓ ਓਲੰਪਿਕਸ ਵਿੱਚ ਦੋ ਰੋਇੰਗ ਮੈਡਲ ਹਾਸਲ ਕੀਤੇ ਹਨ। ਵੀਰਵਾਰ ਨੂੰ ਮਹਿਲਾਵਾਂ ਦੇ ਡਬਲਜ਼ ਮੁਕਾਬਲੇ ਵਿੱਚ ਵਿਕਟੋਰੀਆ ਦੀ ਕੈਲੇਹ ਫਿਲਮਰ ਤੇ ਸਰ੍ਹੀ, ਬੀਸੀ ਦੀ ਹਿਲੇਰੀ ਜੈਨਸਨਜ਼ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।

 

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਵੱਲੋਂ ਫ਼ੇਸਬੁੱਕ, ਟਵਿੱਟਰ ਤੇ ਟੈਲੀਗ੍ਰਾਮ ਨੂੰ ਨਿਯਮਾਂ ਦੀ ਉਲੰਘਣਾ ਦਾ ਜ਼ੁਰਮਾਨਾ
ਮੋਦੀ ਭਾਰਤ ਦੇ ਤੀਸਰੇ ਆਲ ਟਾਈਮ ਕੱਦਾਵਰ ਨੇਤਾ ਬਣੇ
ਇੱਕ ਰਿਪੋਰਟ ਇਹ ਵੀ: ਪਾਕਿ ਦੀ ਸ਼ਹਿ ਨਾਲ ਖਾਲਿਸਤਾਨੀ ਅਮਰੀਕਾ ਵਿੱਚ ਪੈਰ ਜਮਾਉਣ ਲੱਗੇ
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ: ਪਾਕਿਸਤਾਨ ਤਾਲਿਬਾਨ ਅਤੇ ਹੱਕਾਨੀ ਨੂੰ ਪਨਾਹ ਦੇਣ ਵਿੱਚ ਸ਼ਾਮਲ
ਤਾਲਿਬਾਨ ਨੇ ਪੰਜਸ਼ੀਰ ਵਿੱਚ 20 ਨਾਗਰਿਕਾਂ ਨੂੰ ਮਾਰ ਸੁੱਟਿਆ
ਦੱਖਣੀ ਕੋਰੀਆ ਵਿੱਚ ਗੂਗਲ ਨੂੰ 17.7 ਕਰੋੜ ਡਾਲਰ ਦਾ ਜੁਰਮਾਨਾ
ਬ੍ਰਿਟੇਨ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਦੇ ਟੀਕਾਕਰਨ ਨੂੰ ਪ੍ਰਵਾਨਗੀ
ਚੀਨੀ ਮਾਪਿਆਂ ਦਾ ਪਾਗਲਪਣ : ਸੁਪਰ ਕਿਡ ਬਣਾਉਣ ਲਈ ਬੱਚਿਆਂ ਨੂੰ ‘ਚਿਕਨ ਬਲਡ ਇੰਜੈਕਸ਼ਨ’ ਲਵਾਉਣ ਲੱਗੇ
ਕਾਬੁਲ ਪੁੱਜੇ ਕਤਰ ਦੇ ਵਫਦ ਨੂੰ ਮੁੱਲਾ ਬਰਾਦਰ ਨਾ ਮਿਲਿਆ ਤਾਂ ਮੌਤ ਦੀ ਖਬਰ ਉੱਡੀ
ਉਦਯੋਗਪਤੀਆਂ ਨਾਲ ‘ਲੰਚ’ ਕਰ ਕੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬੁਰੀ ਫਸੀ