Welcome to Canadian Punjabi Post
Follow us on

18

July 2025
ਬ੍ਰੈਕਿੰਗ ਖ਼ਬਰਾਂ :
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ
 
ਕੈਨੇਡਾ

ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ

July 30, 2021 09:05 AM

ਸ਼ੇਰਬਰੁੱਕ, 29 ਜੁਲਾਈ (ਪੋਸਟ ਬਿਊਰੋ) : ਸ਼ੇਰਬਰੁੱਕ ਪੁਲਿਸ ਵੱਲੋਂ ਇੱਕ ਵਿਲੱਖਣ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਫਰਸਟ ਰਿਸਪਾਂਡਰਜ਼ ਨੇ ਇੱਕ ਮਹਿਲਾ ਦੀ ਸੜੀ ਹੋਈ ਲਾਸ਼ ਨੂੰ ਮੈਨੀਕੁਇਨ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ।
ਸ਼ੇਰਬਰੁੱਕ ਪੁਲਿਸ ਚੀਫ ਡੈਨੀ ਮੈਕਕੌਨਲ ਅਨੁਸਾਰ 23 ਜੁਲਾਈ ਦੀ ਸਵੇਰ ਨੂੰ ਕਬਾਨਾ ਸਟਰੀਟ ਫੈਕਟਰੀ ਨੇੜੇ ਲੱਗੀ ਅੱਗ ਤੋਂ ਬਾਅਦ ਇੱਕ ਮਹਿਲਾ ਦੀ ਸੜੀ ਹੋਈ ਲਾਸ਼ ਨੂੰ ਸਿਲੀਕੌਨ ਡਮੀ ਸਮਝ ਲਿਆ ਗਿਆ। ਪੁਲਿਸ ਤੇ ਫਾਇਰਫਾਈਟਰਜ਼ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਮੈਨੀਕੁਇਨ ਨੂੰ ਪੁਲਿਸ ਸਟੇਸ਼ਨ ਦੇ ਪਿੱਛੇ ਬਣੇ ਕੂੜੇਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਉੱਥੇ ਆਮ ਜਨਤਾ ਦਾ ਆਉਣ ਜਾਣ ਨਹੀਂ ਹੈ।
ਚਾਰ ਘੰਟੇ ਬਾਅਦ ਇੱਕ ਵਿਅਕਤੀ ਨੇ ਆਪਣੀ ਪਾਰਟਨਰ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ। ਪੁਲਿਸ ਨੇ ਉਸ ਦਾ ਸੈੱਲਫੋਨ ਟਰੈਕ ਕੀਤਾ ਤੇ ਉਸ ਦੀ ਗੱਡੀ ਅੱਗ ਲੱਗਣ ਵਾਲੀ ਥਾਂ ਦੇ ਨੇੜੇ ਹੀ ਪਾਰਕ ਕੀਤੀ ਪਾਈ ਗਈ। ਉਸ ਮਹਿਲਾ ਦਾ ਵੇਰਵਾ ਉਸ ਕਥਿਤ ਮੈਨੀਕੁਇਨ ਨਾਲ ਕਾਫੀ ਮੇਲ ਖਾਂਦਾ ਸੀ ਜਿਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਸ਼ਾਮੀਂ 6:30 ਵਜੇ ਕੂੜੇਦਾਨ ਨੂੰ ਚੈੱਕ ਕਰਨ ਦਾ ਫੈਸਲਾ ਕੀਤਾ ਤੇ ਪਾਇਆ ਕਿ ਮੈਨੀਕੁਇਨ ਅਸਲ ਵਿੱਚ ਕਿਸੇ ਮਹਿਲਾ ਦੀ ਲਾਸ਼ ਹੈ।
ਹੁਣ ਕੌਰੋਨਰ ਆਫਿਸ, ਕ੍ਰਾਊਨ ਤੇ ਇੰਡੀਪੈਂਡੈਂਟ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਈ ਆਈ) ਸਾਰੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਇਸ ਨੂੰ ਸ਼ੱਕੀ ਮੌਤ ਮੰਨ ਕੇ ਇਸ ਦੀ ਜਾਂਚ ਕਰ ਰਹੀ ਹੈ। ਵੀਰਵਾਰ ਨੂੰ ਕੀਤੀ ਗਈ ਨਿਊਜ਼ ਕਾਨਫਰੰਸ ਵਿੱਚ ਮੈਕਕੌਨਲ ਨੇ ਮਹਿਲਾ ਦੇ ਪਰਿਵਾਰ ਲਈ ਦੁੱਖ ਪ੍ਰਗਟਾਇਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾ ਪੋਰਟਰ ਏਅਰਲਾਈਨਜ਼ ਦੀ ਉਡਾਣ ਦੀ ਰੇਜੀਨਾ, ਸਸਕ ਵਿੱਚ ਐਮਰਜੈਂਸੀ ਲੈਂਡਿੰਗ ਹਵਾਈ ਆਵਾਜਾਈ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਇੱਕ ਸ਼ੱਕੀ ਗ੍ਰਿਫ਼ਤਾਰ ਅਲਮੋਂਟੇ ਵਿੱਚ ਉੱਤੇ ਡਿੱਗੇ ਦਰੱਖ਼ਤ ਨਾਲ ਜ਼ਖ਼ਮੀ ਔਰਤ ਦੀ ਮੌਤ ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ