Welcome to Canadian Punjabi Post
Follow us on

02

July 2025
 
ਕੈਨੇਡਾ

ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ

July 30, 2021 01:34 AM

ਓਨਟਾਰੀਓ, 29 ਜੁਲਾਈ (ਪੋਸਟ ਬਿਊਰੋ) : ਪਬਲਿਕ ਹੈਲਥ ਲੰਡਨ, ਓਨਟਾਰੀਓ ਵੱਲੋਂ ਰੈਜ਼ੀਡੈਂਟਸ ਨੂੰ ਮੌਡਰਨਾ ਦੇ ਸ਼ੌਟਸ ਲਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹਾ ਮੌਡਰਨਾ ਦੀਆਂ ਹਜ਼ਾਰਾਂ ਡੋਜ਼ਾਂ ਐਕਸਪਾਇਰ ਹੋਣ ਦੇ ਡਰੋਂ ਕੀਤਾ ਜਾ ਰਿਹਾ ਹੈ।
ਮਿਡਲਸੈਕਸ-ਲੰਡਨ ਹੈਲਥ ਯੂਨਿਟ ਦਾ ਕਹਿਣਾ ਹੈ ਕਿ ਐਮ ਆਰ ਐਨ ਏ ਦੀਆਂ 21,300 ਡੋਜ਼ਾਂ 12 ਅਗਸਤ ਤੱਕ ਵਰਤੀਆਂ ਜਾਣੀਆਂ ਜ਼ਰੂਰੀ ਹਨ, ਨਹੀਂ ਤਾਂ ਇਨ੍ਹਾਂ ਦੇ ਖਰਾਬ ਹੋਣ ਦਾ ਡਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦੋ ਹਫਤਿਆਂ ਵਿੱਚ ਵੈਕਸੀਨੇਸ਼ਨ ਕਾਫੀ ਘਟੀ ਹੈ ਤੇ ਮੌਡਰਨਾ ਦੇ ਉਪਲਬਧ ਸ਼ੌਟਸ ਨਿਰਧਾਰਤ ਸੈਕਿੰਡ ਡੋਜ਼ਾਂ ਤੋਂ ਜਿ਼ਆਦਾ ਹਨ। ਰੀਜਨ ਦੇ ਉੱਘੇ ਡਾਕਟਰ ਵੱਲੋਂ ਅਗਲੇ ਦੋ ਹਫਤਿਆਂ ਵਿੱਚ ਟੀਕੇ ਲਵਾਉਣ ਲਈ ਕਲੀਨਿਕਸ ਵਿੱਚ ਜਾਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਡਰਨਾ ਦੇ ਸ਼ੌਟਸ ਹੀ ਲਵਾਉਣ ਤਾਂ ਕਿ ਵੈਕਸੀਨ ਬਰਬਾਦ ਕਰਨ ਤੋਂ ਬਚਾਈ ਜਾ ਸਕੇ।
ਓਨਟਾਰੀਓ ਤੇ ਹੋਰਨਾਂ ਕੈਨੇਡੀਅਨ ਪ੍ਰੋਵਿੰਸਾਂ ਵੱਲੋਂ ਫਾਈਜ਼ਰ ਦੀ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਦੂਜੇ ਸ਼ੌਟ ਮੌਡਰਨਾ ਦੇ ਲਵਾਉਣ ਜਾਂ ਫਿਰ ਪਹਿਲਾਂ ਮੌਡਰਨਾ ਲਵਾ ਚੁੱਕੇ ਲੋਕਾਂ ਨੂੰ ਫਾਈਜ਼ਰ ਦਾ ਦੂਜਾ ਸ਼ੌਟ ਲਵਾਉਣ ਲਈ ਆਖਿਆ ਜਾ ਰਿਹਾ ਹੈ। ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਵੀ ਵੈਕਸੀਨੇਟ ਕਰਨ ਲਈ ਆਖਿਆ ਜਾ ਰਿਹਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ